ਚਿੱਪ ਵਾਲੇ ਮੀਟਰ ਉਤਾਰ ਕੇ ਸਬ ਡਿਵੀਜ਼ਨਾਂ ਵਿਖੇ ਕਰਵਾਏ ਜਮ੍ਹਾਂ
ਚਿੱਪ ਵਾਲੇ ਮੀਟਰ ਉਤਾਰ ਕੇ ਸਬ ਡਿਵੀਜ਼ਨਾਂ ਵਿਖੇ ਕਰਵਾਏ ਜਮ੍ਹਾਂ
Publish Date: Sat, 24 Jan 2026 04:25 PM (IST)
Updated Date: Sun, 25 Jan 2026 04:04 AM (IST)
ਲਖਬੀਰ ਖੁੰਡਾ, ਪੰਜਾਬੀ ਜਾਗਰਣ ਧਾਰੀਵਾਲ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਬੁਰਜ ਸਾਹਿਬ ਦੇ ਪ੍ਰਧਾਨ ਹਰਚਰਨ ਸਿੰਘ, ਸਕੱਤਰ ਸਤਨਾਮ ਸਿੰਘ ਖਾਨਮਲੱਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਐੱਮਐੱਮ ਦੇ ਦਿੱਤੇ ਹੋਏ ਪ੍ਰੋਗਰਾਮ ਮੁਤਾਬਿਕ ਜਿੱਥੇ ਪੰਜਾਬ ਭਰ ਵਿਚ ਚਿੱਪਵਾਲੇ ਮੀਟਰ ਉਤਾਰੇ ਜਾ ਰਹੇ ਹਨ, ਉਥੇ ਜ਼ੋਨ ਬੁਰਜ ਸਾਹਿਬ ਦੇ ਵੱਖ-ਵੱਖ ਪਿੰਡਾਂ ਵਿੱਚੋਂ ਖਪਤਕਾਰਾਂ ਦੀ ਮਰਜ਼ੀ ਨਾਲ ਚਿੱਪਵਾਲੇ 12 ਮੀਟਰ ਉਤਾਰ ਕੇ ਸਬ ਡਿਵੀਜਨ ਨੌਸ਼ਹਿਰਾ ਮੰਝਾ ਸਿੰਘ ਐੱਸਡੀਓ ਦਵਿੰਦਰ ਸਿੰਘ ਅਤੇ ਸਟਾਫ ਦੀ ਹਾਜ਼ਰੀ ਵਿਚ ਜਮ੍ਹਾਂ ਕਰਵਾਏ ਗਏ। ਇਸੇ ਤਰ੍ਹਾਂ ਪਿੰਡ ਕਲਿਆਣਪੁਰ ਤੋਂ ਪ੍ਰਧਾਨ ਪਿੰਕੀ ਅਤੇ ਵਿਜੇ ਕੁਮਾਰ ਦੀ ਅਗਵਾਈ ਵਿਚ 3 ਮੀਟਰ ਅਤੇ ਪਿੰਡ ਰਣੀਆ ਤੋਂ ਪ੍ਰਧਾਨ ਬੀਬੀ ਰਾਣੀ ਅਤੇ ਸਕੱਤਰ ਨਿਸ਼ਾਨ ਸਿੰਘ ਦੀ ਅਗਵਾਈ ਵਿਚ 11 ਮੀਟਰ ਉਤਾਰ ਕੇ ਸਬ ਡਿਵੀਜ਼ਨ ਧਾਰੀਵਾਲ ਐੱਸਡੀਓ ਸਤਨਾਮ ਸਿੰਘ ਦੀ ਹਾਜ਼ਰੀ ਵਿਚ ਜਮ੍ਹਾਂ ਕਰਵਾਏ ਗਏ। ਆਗੂਆਂ ਨੇ ਕਿਹਾ ਕਿ ਜਦੋਂ ਤੱਕ ਚਿੱਪ ਵਾਲੇ ਮੀਟਰ ਲਗਾਉਣੇ ਬੰਦ ਨਹੀਂ ਕੀਤੇ ਜਾਂਦੇ ਅਤੇ ਬਿਜਲੀ ਬਿੱਲ ਰੱਦ ਨਹੀਂ ਕੀਤਾ ਜਾਂਦਾ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।