221ਵਾਂ ਮਾਸਿਕ ਰਾਸ਼ਨ ਵੰਡ ਸਮਾਰੋਹ ਕਰਵਾਇਆ ਚਿਨਮਯ ਮਿਸ਼ਨ ਗੁਰਦਾਸਪੁਰ ਨੇ 221ਵਾਂ ਮਾਸਿਕ ਰਾਸ਼ਨ ਵੰਡ ਸਮਾਰੋਹ ਕਰਵਾਇਆ
Publish Date: Thu, 17 Sep 2026 04:19 PM (IST)
Updated Date: Thu, 17 Sep 2026 04:20 PM (IST)
--65 ਲੋੜਵੰਦ ਔਰਤਾਂ ਨੂੰ ਰਾਸ਼ਨ ਵੰਡਿਆ ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਗੁਰਦਾਸਪੁਰ : ਚਿਨਮਯ ਮਿਸ਼ਨ ਗੁਰਦਾਸਪੁਰ ਵੱਲੋਂ 221ਵਾਂ ਮਾਸਿਕ ਰਾਸ਼ਨ ਵੰਡ ਸਮਾਰੋਹ ਰਾਮ ਸਿੰਘ ਦੱਤ ਹਾਲ ਵਿੱਚ ਆਯੋਜਿਤ ਕੀਤਾ ਗਿਆ। ਇਸ ਦੌਰਾਨ 65 ਲੋੜਵੰਦ ਔਰਤਾਂ ਨੂੰ ਰਾਸ਼ਨ ਵੰਡਿਆ ਗਿਆ। ਮਿਸ਼ਨ ਦੇ ਪ੍ਰਧਾਨ ਡਾ. ਹੀਰਾ ਅਰੋੜਾ ਨੇ ਮਹਿਮਾਨਾਂ ਤੇ ਔਰਤਾਂ ਦਾ ਸਵਾਗਤ ਕਰਦੇ ਹੋਏ ਮਿਸ਼ਨ ਦੀਆਂ ਗਤੀਵਿਧੀਆਂ ਤੇ ਚਾਨਣਾ ਪਾਇਆ। ਕੇਕੇ ਸ਼ਰਮਾ ਨੇ ਕਾਊਂਸਲਿੰਗ ਦਾ ਵੇਰਵਾ ਦਿੰਦੇ ਹੋਏ ਦੱਸਿਆ ਕਿ ਔਰਤਾਂ ਵਿੱਚ ਆਤਮਵਿਸ਼ਵਾਸ ਜਾਗਿਆ ਹੈ ਤੇ ਉਹ ਕੰਮ ਕਰਕੇ ਆਤਮ-ਨਿਰਭਰ ਬਣਨ ਲਈ ਯਤਨਸ਼ੀਲ ਹਨ। ਗੁਰਪ੍ਰੀਤ ਨੇ ਔਰਤਾਂ ਨੂੰ ਵੀ ਆਤਮ-ਨਿਰਭਰ ਬਣਨ ਲਈ ਪ੍ਰੇਰਿਤ ਕੀਤਾ। ਉਸ ਨੇ ਇਹ ਵੀ ਐਲਾਨ ਕੀਤਾ ਕਿ ਅਗਲੇ ਮਹੀਨੇ ਤੋਂ ਉਹ ਮਿਸ਼ਨ ਨੂੰ ਆਰਥਿਕ ਸਹਿਯੋਗ ਵੀ ਦੇਣਾ ਸ਼ੁਰੂ ਕਰੇਗੀ। ਮੁੱਖ ਮਹਿਮਾਨ ਵਜੋਂ ਸਮਾਜਸੇਵੀ ਆਸ਼ਾ ਮਿੱਤਲ ਆਪਣੇ ਪੁੱਤਰ ਚੇਅਰਮੈਨ ਰਾਜਨ ਮਿੱਤਲ ਦੇ ਨਾਲ ਸ਼ਾਮਲ ਹੋਏ। ਰਾਜਨ ਮਿੱਤਲ ਦੇ ਪਿਤਾ ਸਵ. ਬਾਲ ਕ੍ਰਿਸ਼ਨ ਮਿੱਤਲ ਰੋਟਰੀ, ਚਿਨਮਯ ਤੇ ਹੋਰ ਕਈ ਸਮਾਜਸੇਵੀ ਸੰਸਥਾਵਾਂ ਨੂੰ ਯੋਗਦਾਨ ਦੇਣ ਦੇ ਨਾਲ-ਨਾਲ ਸਿੱਖਿਆ-ਪ੍ਰਸਾਰ ਵਿੱਚ ਵੀ ਮੋਹਰੀ ਸਨ। ਆਸ਼ਾ ਮਿੱਤਲ ਨੇ ਮਿਸ਼ਨ ਦੀਆਂ ਗਤੀਵਿਧੀਆਂ ਦੀ ਸ਼ਲਾਘਾ ਕਰਦੇ ਹੋਏ ਸਿਲਾਈ-ਕਢਾਈ ਸਿਖਲਾਈ ਪ੍ਰਾਪਤ ਔਰਤਾਂ ਨੂੰ ਸਿਲਾਈ ਮਸ਼ੀਨਾਂ ਦੇਣ ਦਾ ਐਲਾਨ ਕੀਤਾ। ਰਾਜਨ ਮਿੱਤਲ ਨੇ ਵੀ ਮਿਸ਼ਨ ਵੱਲੋਂ ਦਿੱਤੀ ਹਰ ਜ਼ਿੰਮੇਵਾਰੀ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਉਨ੍ਹਾਂ ਨੇ 11 ਹਜ਼ਾਰ ਰੁਪਏ ਦੀ ਧਨਰਾਸ਼ੀ ਵੀ ਮਿਸ਼ਨ ਨੂੰ ਭੇਟ ਕੀਤੀ। ਪ੍ਰਿੰਸੀਪਲ ਰਮਿੰਦਰ ਬਾਵਾ ਨੇ ਪੰਜ ਸਿਖਲਾਈ ਪ੍ਰਾਪਤ ਔਰਤਾਂ ਨੂੰ ਪੰਜ ਸਿਲਾਈ ਮਸ਼ੀਨਾਂ ਦੇਣ ਦਾ ਭਰੋਸਾ ਦਿਵਾਇਆ। ਉਨ੍ਹਾਂ ਨੇ ਗੁਰਪ੍ਰੀਤ ਕੌਰ ਵਰਗੀਆਂ ਪੰਜ ਔਰਤਾਂ ਨੂੰ ਟਿਫ਼ਿਨ ਫੂਡ ਸਰਵਿਸ ਸ਼ੁਰੂ ਕਰਾਉਣ ਲਈ ਉਨ੍ਹਾਂ ਨੂੰ ਟਿਫ਼ਿਨ ਬਾਕਸ ਤੇ ਰਾਸ਼ਨ ਸਮੱਗਰੀ ਦੇਣ ਦਾ ਐਲਾਨ ਕੀਤਾ। ਇਸ ਦੇ ਇਲਾਵਾ ਉਨ੍ਹਾਂ ਨੇ 11 ਹਜ਼ਾਰ ਰੁਪਏ ਦਾ ਦਾਨ ਦਿੱਤਾ। ਮਿਸ਼ਨ ਦੇ ਮੈਂਬਰ ਸੇਵਾਮੁਕਤ ਮੈਨੇਜਰ ਅਸ਼ੋਕ ਕੁਮਾਰ ਸ਼ਰਮਾ ਨੂੰ ਉਨ੍ਹਾਂ ਦੇ ਜਨਮਦਿਨ ’ਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਉਨ੍ਹਾਂ ਨੇ 5100 ਰੁਪਏ ਦੀ ਧਨਰਾਸ਼ੀ ਭੇਟ ਕੀਤੀ।