ਸ੍ਰੀ ਐੱਮਐੱਲ ਪੁਰੀ ਚਿਲਡਰਨ ਹਾਈ ਸਕੂਲ ’ਚ ਬਾਲ ਦਿਵਸ ਮਨਾਇਆ ਸ੍ਰੀ ਐੱਮਐੱਲ ਪੁਰੀ ਚਿਲਡਰਨ ਹਾਈ ਸਕੂਲ ਵਿਖੇ ਬਾਲ ਦਿਵਸ ਧੂਮਧਾਮ ਨਾਲ ਮਨਾਇਆ
Publish Date: Fri, 13 Nov 2026 04:18 PM (IST)
Updated Date: Sat, 14 Nov 2026 04:00 AM (IST)
ਜੀਆਰਪੀ- ਬਾਲ ਦਿਵਸ ਮਨਾਉਂਦੇ ਹੋਏ ਸਕੂਲ ਦੇ ਵਿਦਿਆਰਥੀ ਅਤੇ ਸਟਾਫ। ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ : ਸ੍ਰੀ ਐੱਮਐੱਲ ਪੁਰੀ ਚਿਲਡਰਨ ਹਾਈ ਸਕੂਲ ਕਲਾਨੌਰ ਵਿਖੇ ਬਾਲ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਦੀ ਅਗਵਾਈ ਪ੍ਰਿੰਸੀਪਲ ਨੰਦਿਤਾ, ਮੈਨੇਜਿੰਗ ਡਾਇਰੈਕਟਰ ਸਤਿਆ ਸਿੰਘ ਠਾਕੁਰ, ਸਕੂਲ ਪ੍ਰਬੰਧਕ ਰਾਮ ਸਿੰਘ ਠਾਕੁਰ ਤੇ ਵਾਈਸ ਸਲਾਹਕਾਰ ਅੰਮ੍ਰਿਤਾ ਠਾਕੁਰ ਨੇ ਕੀਤੀ। ਇਸ ਮੌਕੇ ਕਰਵਾਏ ਗਾਇਨ ਮੁਕਾਬਲੇ ’ਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਹਿੱਸਾ ਲਿਆ। ਬੱਚਿਆਂ ਨੇ ਸੁਰੀਲੇ ਗੀਤ ਪੇਸ਼ ਕਰ ਕੇ ਸਮਾਗਮ ਨੂੰ ਯਾਦਗਾਰੀ ਬਣਾ ਦਿੱਤਾ। ਮੁਕਾਬਲੇ ’ਚ ਦਸਵੀਂ ਜਮਾਤ ਦੀ ਕਿਰਨਬੀਰ ਨੇ ਪਹਿਲਾ, ਅੱਠਵੀਂ ਜਮਾਤ ਦੀ ਸ਼ਿਗਨੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ ਪੰਜਵੀਂ ਤੇ ਚੌਥੀ ਜਮਾਤ ਦੀ ਮਾਹਿਰਾ ਠਾਕੁਰ ਤੇ ਰਣਬੀਰ ਸਿੰਘ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਪ੍ਰਿੰਸੀਪਲ ਨੰਦਿਤਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਆਪਣੇ ਦੇਸ਼ ਨੂੰ ਸੁੰਦਰ, ਖੁਸ਼ਹਾਲ ਤੇ ਮਜ਼ਬੂਤ ਬਣਾਉਣ ਲਈ ਵੀ ਸੰਕਲਪ ਲੈਣਾ ਚਾਹੀਦਾ ਹੈ। ਉਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਸਮਾਗਮ ਨੂੰ ਸਫਲ ਬਣਾਉਣ ’ਚ ਸਕੂਲ ਦੇ ਸਮੂਹ ਅਧਿਆਪਕਾਂ ਬੰਦਨਾ ਕੁਮਾਰੀ, ਰਮਨਦੀਪ, ਰਣਜੀਤ ਕੌਰ, ਪੁਨੀਤ, ਸਨੇਹਾ ਠਾਕੁਰ, ਸ਼ਾਲੂ ਸ਼ਰਮਾ, ਬਬਲੀ ਸ਼ਰਮਾ, ਪਲਕ, ਚੰਦਰਪ੍ਰਭਾ, ਪੂਨਮ ਸ਼ਰਮਾ, ਨਿਕਿਤਾ, ਕਾਜਲ, ਨਿਸ਼ਾ, ਪੱਲਵੀ ਤੇ ਅਮਨਜੋਤ ਸਮੇਤ ਸਮੂਹ ਸਟਾਫ਼ ਨੇ ਅਹਿਮ ਭੂਮਿਕਾ ਨਿਭਾਈ।