ਸੇਂਟ ਮੈਰੀਜ਼ ਸਕੂਲ, ਹੈਪੀ ਸਕੂਲ ਤੇ ਰੌਕਫੋਰਡ ਲਿਟਲ ਸਟਾਰ ਸਕੂਲ ’ਚ ਮਨਾਇਆ ਬਾਲ ਦਿਵਸ
ਸੇਂਟ ਮੈਰੀਜ਼ ਸਕੂਲ, ਹੈਪੀ ਸਕੂਲ ਅਤੇ ਰੌਕਫੋਰਡ ਲਿਟਲ ਸਟਾਰ ਸਕੂਲ ਵਿੱਚ ਮਨਾਇਆ ਗਿਆ ਬਾਲ ਦਿਵਸ
Publish Date: Fri, 13 Nov 2026 03:33 PM (IST)
Updated Date: Sat, 14 Nov 2026 04:00 AM (IST)
ਜੀਆਰਪੀ— ਸੇਂਟ ਮੈਰੀਜ਼ ਸਕੂਲ ਵਿੱਚ ਬੱਚਿਆਂ ਨਾਲ ਬਾਲ ਦਿਵਸ ਮਨਾਉਂਦੇ ਹੋਏ ਸਟਾਫ਼। ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ : ਸੇਂਟ ਮੈਰੀਜ਼ ਸਕੂਲ, ਹੈਪੀ ਸਕੂਲ ਤੇ ਰੌਕਫੋਰਡ ਲਿਟਲ ਸਟਾਰ ਸਕੂਲ ’ਚ ਤਿੰਨਾਂ ਸਕੂਲਾਂ ਦੇ ਚੇਅਰਮੈਨ ਕੰਵਲ ਬਖ਼ਸ਼ੀ ਦੀ ਅਗਵਾਈ ਹੇਠ ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ ਦਿਨ ਬਾਲ ਦਿਵਸ ਵਜੋਂ ਧੂਮਧਾਮ ਨਾਲ ਮਨਾਇਆ ਗਿਆ। ਵਿਦਿਆਰਥੀਆਂ ਨੇ ਸਕੂਲ ਦੇ ਮੰਚ ਨੂੰ ਚਾਰਟਾਂ ਤੇ ਗੁਬਾਰਿਆਂ ਨਾਲ ਸਜਾਇਆ। ਅਧਿਆਪਕਾਂ ਮੀਨਾਕਸ਼ੀ, ਅੰਜੂ ਬਾਲਾ ਅਤੇ ਪੀਟੀਆਈ ਮਨਮੋਹਨ ਲਾਲ ਨੇ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮਦਿਨ ਸੰਬੰਧੀ ਭਾਸ਼ਣ, ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ। ਵਿਦਿਆਰਥੀਆਂ ਨੂੰ ਰਿਫ੍ਰੈਸ਼ਮੈਂਟ ਦਿੱਤੀ ਗਈ, ਜਿਸਦਾ ਵਿਦਿਆਰਥੀਆਂ ਨੇ ਖੂਬ ਆਨੰਦ ਉਠਾਇਆ। ਸੇਂਟ ਮੈਰੀਜ਼ ਸਕੂਲ ਦੀ ਪ੍ਰਿੰਸੀਪਲ ਰਾਨੋ ਬਖ਼ਸ਼ੀ, ਵਾਈਸ ਪ੍ਰਿੰਸੀਪਲ ਕਾਜਲ ਟੰਡਨ, ਹੈਪੀ ਸਕੂਲ ਦੀ ਵਾਈਸ ਪ੍ਰਿੰਸੀਪਲ ਵਿਜੇ ਲਕਸ਼ਮੀ, ਰੌਕਫੋਰਡ ਲਿਟਲ ਸਟਾਰ ਦੀ ਹੈੱਡ ਮਿਸਟ੍ਰੈਸ ਮੋਨਿਕਾ ਕਾਇਲਾ ਅਤੇ ਬਰਸਰ ਜੋਗਿੰਦਰ ਪਾਲ ਨੇ ਬੱਚਿਆਂ ਨੂੰ ਬਾਲ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਸਕੂਲ ਦੇ ਚੇਅਰਮੈਨ ਕੰਵਲ ਬਖ਼ਸ਼ੀ ਨੇ ਵਿਦਿਆਰਥੀਆਂ ਨੂੰ ਬਾਲ ਦਿਵਸ ਦੀ ਵਧਾਈ ਦਿੱਤੀ।