- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੱਚਖੰਡ ਗੁਰੂ ਨਾਨਕ ਅਸਥਾਨ ਸਕੂਲ ਦੇ ਬੱਚਿਆਂ ਨੇ ਕਰਤਾਰਪੁਰ ਕੋਰੀਡੋਰ ਪੈਸੰਜਰ ਟਰਮੀਨਲ ਦੇਖਿਆ

ਸੱਤਪਾਲ ਜ਼ਖਮੀ, ਪੰਜਾਬੀ ਜਾਗਰਣ
ਡੇਰਾ ਬਾਬਾ ਨਾਨਕ : ਡੇਰਾ ਬਾਬਾ ਨਾਨਕ ਵਿਖੇ ਹਿੰਦ-ਪਾਕਿ ਸਰਹੱਦ ’ਤੇ ਬਣਿਆ ਕਰਤਾਰਪੁਰ ਕੋਰੀਡੋਰ ਪੈਸੰਜਰ ਟਰਮੀਨਲ ਜੋ ਕਿ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਹੈ, ਜਿਸ ਨੂੰ ਦੇਖਣ ਵਾਸਤੇ ਪ੍ਰਬੰਧਕਾਂ ਵੱਲੋਂ 50 ਰੁਪਏ ਪ੍ਰਤੀ ਵਿਅਕਤੀ ਸਰਕਾਰੀ ਫੀਸ ਰੱਖੀ ਹੋਈ ਹੈ। ਇਸ ਪੈਸੰਜਰ ਟਰਮੀਨਲ ਨੂੰ ਦੇਖਣ ਵਾਸਤੇ ਕਾਫੀ ਲੋਕ ਦੂਰੋ ਨੇੜਿਓਂ ਆਉਂਦੇ ਹਨ ਅਤੇ ਖਾਸ ਕਰ ਕੇ ਸਕੂਲਾਂ ਦੇ ਬੱਚੇ ਇਸ ਨੂੰ ਬੜੇ ਚਾਅ ਨਾਲ ਦੇਖਦੇ ਹਨ ਅਤੇ ਉੱਥੇ ਲੱਗੀਆਂ ਦੇਸ਼ ਦੀ ਆਜ਼ਾਦੀ ਨਾਲ ਸਬੰਧਿਤ ਤਸਵੀਰਾਂ, ਪੰਜਾਬੀ ਸੱਭਿਅਚਾਰ ਨੂੰ ਦਰਸਾਉਂਦੀਆਂ ਤਸਵੀਰਾਂ ਅਤੇ ਪੇਂਟਿੰਗਜ਼ ਸਕੂਲੀ ਬੱਚਿਆਂ ਨੂੰ ਇਤਿਹਾਸ ਅਤੇ ਆਪਣੇ ਸੱਭਿਆਚਾਰ ਤੋਂ ਜਾਣੂ ਕਰਵਾਉਂਦੀਆਂ ਹਨ ਅਤੇ ਉਨ੍ਹਾਂ ਦੇ ਗਿਆਨ ਵਿੱਚ ਵਾਧਾ ਕਰਦੀਆਂ ਹਨ। ਸਥਾਨਕ ਕਸਬੇ ਦੇ ਸੱਚਖੰਡ ਗੁਰੂ ਨਾਨਕ ਅਸਥਾਨ ਸਕੂਲ ਦੇ ਬੱਚੇ ਵੀ ਸਟਾਫ ਸਮੇਤ ਇਸ ਪੈਸੰਜਰ ਟਰਮੀਨਲ ਨੂੰ ਦੇਖਣ ਵਾਸਤੇ ਗਏ ਅਤੇ ਉਨ੍ਹਾਂ ਅੰਦਰ ਇਸ ਟਰਮੀਨਲ ਨੂੰ ਦੇਖਣ ਲਈ ਕਾਫੀ ਉਤਸ਼ਾਹ ਸੀ। ਇਹ ਬੱਚੇ ਪੈਸੰਜਰ ਟਰਮੀਨਲ ਦੀ ਗੈਲਰੀ ਵਿੱਚ ਲੱਗੀਆਂ ਤਸਵੀਰਾਂ ਅਤੇ ਬੁੱਤਾਂ ਨੂੰ ਦੇਖ ਕੇ ਬਹੁਤ ਖੁਸ਼ ਅਤੇ ਪ੍ਰਭਾਵਤ ਹੋਏ। ਇਨ੍ਹਾਂ ਬੱਚਿਆਂ ਨੂੰ ਸਕੂਲ ਦੀਆਂ ਮੈਡਮਾਂ ਨੇ ਟਰਮੀਨਲ ਅੰਦਰ ਲੱਗੀਆਂ ਤਸਵੀਰਾਂ ਅਤੇ ਟਰਮੀਨਲ ਦੇ ਮਾਡਲ ਬਾਰੇ ਭਰਪੂਰ ਜਾਣਕਾਰੀ ਦਿੱਤੀ ਅਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਇਤਿਹਾਸ ਤੋਂ ਜਾਣੂ ਕਰਵਾਇਆ। ਬੱਚਿਆਂ ਨੇ ਦੱਸਿਆ ਕਿ ਉਹ ਬਾਬਾ ਅਵਤਾਰ ਸਿੰਘ ਜੀ ਬੇਦੀ ਚੋਲਾ ਸਾਹਿਬ ਵਾਲਿਆਂ ਦੇ ਸਕੂਲ ਵਿੱਚ ਬਿਲਕੁੱਲ ਮੁਫ਼ਤ ਪੜ੍ਹਦੇ ਹਨ ਅਤੇ ਉਨ੍ਹਾਂ ਨੂੰ ਕੋਈ ਵੀ ਐਡਮਿਸ਼ਨ ਫੀਸ ਜਾਂ ਕੋਈ ਮਹੀਨਾਵਾਰ ਫੀਸ ਨਹੀਂ ਦੇਣੀ ਪੈਂਦੀ ਅਤੇ ਉਨ੍ਹਾਂ ਕਿਤਾਬਾਂ ਅਤੇ ਵਰਦੀਆਂ ਵੀ ਸਕੂਲ ਵੱਲੋਂ ਮੁਫ਼ਤ ਮਿਲਦੀਆਂ ਹਨ।