ਸਰਕਾਰੀ ਸਕੂਲ ਸੁਨੱਈਆ ਦੇ ਬੱਚਿਆਂ ਦੀਆਂ ਅੱਖਾਂ ਦੀ ਜਾਂਚ ਲਈ ਚੈੱਕਅਪ ਕੈਂਪ ਸਰਕਾਰੀ ਸਕੂਲ ਸੁਨੱਈਆ ਦੇ ਬੱਚਿਆਂ ਦੀਆਂ ਅੱਖਾਂ ਦੀ ਜਾਂਚ ਲਈ ਚੈੱਕਅਪ ਕੈਂਪ
Publish Date: Wed, 04 Nov 2026 04:12 PM (IST)
Updated Date: Wed, 04 Nov 2026 04:14 PM (IST)
ਸ਼ਾਮ ਤਿਵਾੜੀ, ਪੰਜਾਬੀ ਜਾਗਰਣ ਬਟਾਲਾ: ਬੀਤੇ ਦਿਨੀਂ ਲਾਇਨਜ਼ ਕਲੱਬ ਇੰਟਰਨੈਸ਼ਨਲ ਵੱਲੋਂ ਵਿਸ਼ਵ ਭਰ ਵਿੱਚ ਬੱਚਿਆਂ ਦੀ ਸਿਹਤ, ਭਲਾਈ ਅਤੇ ਬਿਹਤਰ ਭਵਿੱਖ ਨੂੰ ਸਮਰਪਿਤ ‘ਸਾਈਟ ਫਸਟ ਫਾਰ ਕਿਡਜ਼ ਸਰਵਿਸ ਵੀਕ’ ਤਹਿਤ ਲਾਇਨਜ਼ ਕਲੱਬ ਬਟਾਲਾ ਸਮਾਈਲ ਵੱਲੋਂ ਸਰਕਾਰੀ ਮਿਡਲ ਸਮਾਰਟ ਸਕੂਲ ਸੁਨੱਈਆ ਵਿਖੇ ਅੱਖਾਂ ਦੀ ਜਾਂਚ ਲਈ ਮੁਫ਼ਤ ਕੈਂਪ ਲਗਾਇਆ ਗਿਆ ਸੀ। ਇਸ ਕੈਂਪ ਦੌਰਾਨ ਜਿਨ੍ਹਾਂ ਬੱਚਿਆਂ ਦੀਆਂ ਅੱਖਾਂ ਦੀ ਰੌਸ਼ਨੀ ਕਮਜ਼ੋਰ ਪਾਈ ਗਈ ਸੀ, ਉਨ੍ਹਾਂ ਦਾ ਅੱਜ ਖਜੂਰੀ ਗੇਟ ਸਥਿਤ ਕੇਡੀ ਸਾਨਨ ਆਈ ਹਸਪਤਾਲ ਵਿਖੇ ਚੈੱਕਅਪ ਕਰਵਾਇਆ ਗਿਆ ਅਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ ਤੇ ਜਲਦ ਹੀ ਇਨ੍ਹਾਂ ਬੱਚਿਆਂ ਨੂੰ ਅਨੈਕਾਂ ਕਲੱਬ ਵਲੋਂ ਮੁਹੱਈਆ ਕਰਵਾਈਆਂ ਜਾਣਗੀਆ। ਇਸ ਸਬੰਧੀ ਕਲੱਬ ਪ੍ਰਧਾਨ ਲਾਇਨ ਧਰਮਵੀਰ ਢੱਲ ਅਤੇ ਵਿਜ਼ਨ ਚੇਅਰਮੈਨ ਲਾਇਨ ਪਦਮ ਕੋਹਲੀ ਨੇ ਸਾਂਝੇ ਤੌਰ ’ਤੇ ਆਏ ਮਹਿਮਾਨਾਂ ਨੂੰ ਸਨਮਾਨਿਤ ਕਰਦਿਆਂ ਸਹਿਯੋਗ ਦੇਣ ਲਈ ਧੰਨਵਾਦ ਕੀਤਾ।ਇਸ ਮੌਕੇ ਅੱਖਾਂ ਦੇ ਮਾਹਿਰ ਡਾ. ਰਵਿੰਦਰ ਮਹਾਜਨ ਨੇ ਵਿਦਿਆਰਥੀਆਂ ਨੂੰ ਅੱਖਾਂ ਦੀ ਸਿਹਤ ਅਤੇ ਰੋਜ਼ਾਨਾ ਜੀਵਨ ਵਿੱਚ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਅਜੋਕੇ ਸਮੇਂ ਵਿੱਚ ਮੋਬਾਈਲ, ਟੀਵੀ ਅਤੇ ਲੈਪਟਾਪ ਦੀ ਵੱਧ ਵਰਤੋਂ ਕਾਰਨ ਅੱਖਾਂ ’ਤੇ ਪੈਣ ਵਾਲੇ ਤਣਾਅ ਨੂੰ ਘਟਾਉਣ ਦੇ ਤਰੀਕੇ ਦੱਸੇ। ਕਲੱਬ ਅਹੁਦੇਦਾਰਾਂ ਨੇ ਡਾ. ਰਵਿੰਦਰ ਮਹਾਜਨ ਦਾ ਧੰਨਵਾਦ ਕੀਤਾ। ਇਸ ਮੌਕੇ ਖਜ਼ਾਨਚੀ ਲਖਵਿੰਦਰ ਰਾਣਾ, ਤੇ ਸਕੱਤਰ ਲਾਇਨ ਜਸਵੰਤ ਸਿੰਘ ਪਠਾਨੀਆ ਤੋਂ ਇਲਾਵਾ ਹਰਜੀਤ ਸਿੰਘ ਵਿਰਦੀ, ਰਵਨੀਤ ਕੌਰ, ਸੀਮਾ ਕੁਮਾਰੀ, ਆਂਚਲ ਸ਼ਰਮਾ ਆਦਿ ਹਾਜ਼ਰ ਸਨ।