ਏਆਈ ਨਾਲ ਬੱਚਿਆਂ ਦਾ ਹੈ ਭਵਿੱਖ : ਚੇਅਰਮੈਨ ਗੁਰਪਾਲ ਸਿੰਘ
ਚੇਅਰਮੈਨ ਗੁਰਪਾਲ ਸਿੰਘ ਨੇ ਸਰਕਾਰੀ ਸਕੂਲ (ਲੜਕੀਆਂ) ਦੇ ਸਟਾਫ ਨਾਲ ਕੀਤੀ ਮੀਟਿੰਗ
Publish Date: Tue, 17 Nov 2026 05:00 PM (IST)
Updated Date: Tue, 17 Nov 2026 05:00 PM (IST)
ਕੁਲਦੀਪ ਸਿੰਘ ਸਲਗਾਨੀਆ, ਪੰਜਾਬੀ ਜਾਗਰਣ ਕਿਲਾ ਲਾਲ ਸਿੰਘ : ਗੁਰਪਾਲ ਸਿੰਘ ਚੇਅਰਮੈਨ ਵਿਕਸਿਤ ਭਾਰਤ ਪ੍ਰੋਜੈਕਟ ਏਆਈ ਭਾਰਤ ਸਰਕਾਰ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਭਾਗੋਵਾਲ ਵਿਖੇ ਪਹੁੰਚੇ ਅਤੇ ਸਕੂਲ ਸਟਾਫ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਪ੍ਰਿੰਸੀਪਲ ਸਰਬਜੀਤ ਕੌਰ, ਸਟਾਫ ਅਤੇ ਪੀਏ ਬਲਜੀਤ ਸਿੰਘ ਮੌਜੂਦ ਸਨ।ਚੇਅਰਮੈਨ ਗੁਰਪਾਲ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਏ.ਆਈ, ਬੱਚਿਆਂ ਦਾ ਭਵਿੱਖ ਹੈ।ਉਨਾਂ ਨੇ ਸਕਿੰਲਗ ਫਾਰ ਏਆਈ ਰੈਡੀਨੈੱਸ (ਐੱਸਓਏਆਰ) ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਜ਼ਿਲੇ ਦੇ ਸਾਰੇ ਸਕੂਲਾਂ ਵਿੱਚ ਬਿਨਾਂ ਕਿਸੇ ਰੁਕਾਵਟ ਦੇ ਸੁਚਾਰੂ ਢੰਗ ਨਾਲ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ 6ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ (ਸਰਕਾਰੀ ਅਤੇ ਪ੍ਰਾਈਵੇਟ) ਦੀ ਜਾਣਕਾਰੀ ਪੋਰਟਲ ਓਪਰ ਅਪਲੋਡ ਕੀਤੀ ਜਾਵੇ। ਚੇਅਰਮੈਨ ਗੁਰਪਾਲ ਸਿੰਘ ਨੇ ਅੱਗੇ ਕਿਹਾ ਕਿ ਅਸੀ ਆਪਣੇ ਬੱਚਿਆਂ ਨੂੰ ਏ.ਆਈ ਦੇ ਡਿਵਲਪਰ ਬਣਾਵਾਗੇ, ਉਹ ਖੁਦ ਏਆਈ ਦੇ ਟੂਲਜ਼ ਬਣਾਉਣਾ ਸਿੱਖਣ ਅਤੇ ਏ.ਆਈ ਦੀ ਫੈਸੀਲਿਟੀ ਹਰ ਵਿਦਿਆਰਥੀ ਤੱਕ ਪੁਜਦਾ ਕੀਤੀ ਜਾਵੇਗੀ। ਇਸ ਮੌਕੇ ਸਕੂਲ ਸਟਾਫ ਵਲੋਂ ਵੱਖ-ਵੱਖ ਪਹਿਲੂਆਂ ਸਬੰਧੀ ਪ੍ਰਸ਼ਨ ਵੀ ਪੁੱਛੇ ਗਏ, ਜਿਨਾਂ ਦਾ ਚੇਅਰਮੈਨ ਗੁਰਪਾਲ ਸਿੰਘ ਵੱਲੋਂ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ