ਬਾਬਾ ਸ੍ਰੀ ਚੰਦ ਜੀ ਦਾ 532ਵਾਂ ਪ੍ਰਕਾਸ਼ ਦਿਹਾੜਾ ਸ਼ਰਧਾ ਪੂਰਵਕ ਮਨਾਇਆ ਹਲਕਾ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਤੇ ਹੋਰਾਂ ਨੂੰ ਸਨਮਾਣਿਤ ਕਰਦੇ ਹੋਏ ਚੇਅਰਮੈਨ ਬਾਬਾ ਰਜਿੰਦਰ ਸਿੰਘ ਬੇਦੀ।
Publish Date: Thu, 17 Sep 2026 08:26 PM (IST)
Updated Date: Thu, 17 Sep 2026 08:29 PM (IST)
ਸੱਤਪਾਲ ਜ਼ਖਮੀ, ਪੰਜਾਬੀ ਜਾਗਰਣ ਡੇਰਾ ਬਾਬਾ ਨਾਨਕ : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਦਾ ਪ੍ਰਕਾਸ਼ ਦਿਹਾੜਾ ਦਸ ਡੋਗਰਾ ਮਾਰਗ ਸਥਿਤ ਗੁ. ਬਾਬਾ ਸ੍ਰੀ ਚੰਦ ਜੀ ਵਿਖੇ ਬਾਬਾ ਸ੍ਰੀ ਚੰਦ ਜੀ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਐੱਨਆਰਆਈ ਬਾਬਾ ਰਜਿੰਦਰ ਸਿੰਘ ਬੇਦੀ ਜੀ ਦੀ ਅਗਵਾਈ ਹੇਠ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਪਹਿਲਾਂ ਤੋਂ ਰੱਖੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਭਾਈ ਮਨਜਿੰਦਰ ਸਿੰਘ, ਭਾਈ ਜਸਵਿੰਦਰ ਸਿੰਘ ਹਜੂਰੀ ਰਾਗੀ ਗੁ. ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਾਲਿਆਂ ਵੱਲੋਂ ਇਲਾਹੀ ਗੁਰਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਗੁਰੂਜਸ ਨਾਲ ਨਿਹਾਲ ਕੀਤਾ ਗਿਆ। ਇਸ ਮੌਕੇ ਐੱਨਆਰਆਈ ਬਾਬਾ ਰਜਿੰਦਰ ਸਿੰਘ ਬੇਦੀ ਦੇ ਪਰਿਵਾਰ ਤੇ ਸਮੂਹ ਸੰਗਤਾਂ ਵੱਲੋਂ ਬਾਬਾ ਸ੍ਰੀ ਚੰਦ ਜੀ ਦਾ ਆਰਤਾ ਗਾਇਨ ਕੀਤਾ ਗਿਆ। ਉਪਰੰਤ ਭਾਈ ਮਨਜਿੰਦਰ ਸਿੰਘ ਜੀ ਵੱਲੋਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਮੌਕੇ ਟਰੱਸਟ ਦੇ ਚੇਅਰਮੈਨ ਬਾਬਾ ਰਜਿੰਦਰ ਸਿੰਘ ਬੇਦੀ ਵੱਲੋਂ ਕੀਰਤਨੀ ਜਥਿਆਂ ਸਮੇਤ ਸਮਾਗਮ ਵਿੱਚ ਆਈਆਂ ਹੋਈਆਂ ਪ੍ਰਮੁੱਖ ਸਖਸ਼ੀਅਤਾਂ ਨੁੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਸਾਹਿਬ ਤੇ ਸਨਮਾਨ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਗੁਰਦੀਪ ਸਿੰਘ ਰੰਧਾਵਾ, ਸੈਲਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਹਰੂਵਾਲ, ਚੇਅਰਮੈਨ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ, ਚੇਅਰਮੈਨ ਰੇਸ਼ਮ ਸਿੰਘ ਪੱਡਾ, ਚੇਅਰਮੈਨ ਮਨਮੋਹਨ ਸਿੰਘ ਪੱਖੋਕੇ ਨੇ ਵਿਸ਼ੇਸ਼ ਤੌਰ ’ਤੇ ਸਿਰਕਤ ਕੀਤੀ ਤੇ ਸਮੂਹ ਸੰਗਤਾਂ ਨੂੰ ਬਾਬਾ ਸ੍ਰੀ ਚੰਦ ਜੀ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੱਤੀ। ਇਸ ਮੌਕੇ ਮਾਤਾ ਆਤਮਜੀਤ ਕੌਰ ਬੇਦੀ, ਰਮਿੰਦਰਜੀਤ ਸਿੰਘ ਬੇਦੀ ਅਸਟ੍ਰੇਲੀਆ, ਸੁਖਮਿੰਦਰ ਜੋਧ ਸਿੰਘ ਬੇਦੀ ਅਸਟਰੇਲੀਆ, ਕੁਲਦੀਪ ਸਿੰਘ ਬੇਦੀ, ਸਾਬਕਾ ਡੀਈੳ ਵਿਨੋਦ ਮੱਤਰੀ, ਡਾ. ਤਰਲੋਚਨ ਸਿੰਘ ਸੋਖੀ, ਪੀਏ ਲਵਪ੍ਰੀਤ ਸਿੰਘ, ਸੰਤ ਮੰਗਲ ਦਾਸ, ਕੁਲਵਿੰਦਰ ਸਿੰਘ ਜੁਗਨੂੰ ਵਾਈਸ ਪ੍ਰਧਾਨ ਨਗਰ ਕੌਂਸਲ, ਤਰਲੋਚਨ ਸਿੰਘ ਸਾਬਕਾ ਕੌਂਸਲਰ, ਐਡਵੋਕੇਟ ਪਲਵਿੰਦਰ ਸਿੰਘ ਸ਼ਕਰੀ, ਰਾਜੇਸ਼ ਹਾਂਡਾ ਪ੍ਰਧਾਨ ਸਿਟੀ ਵੈਲਫੇਅਰ ਕਲੱਬ, ਗੁਰਦੀਪ ਸਿੰਘ ਬਿੱਟਾ, ਪਿ੍ਰੰਸੀਪਲ ਪਰਮਿੰਦਰ ਸਿੰਘ ਬੇਦੀ, ਪਿ੍ਰੰਸੀਪਲ ਬਿਕਰਮਜੀਤ ਸਿੰਘ ਚਾਹਲ, ਮਾਸਟਰ ਰਮੇਸ਼ ਚੰਦਰ ਅਵਸਥੀ, ਆਦਿ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰੂ ਘਰ ਦੀਆ ਖੁਸ਼ੀਆਂ ਪ੍ਰ੍ਰਾਪਤ ਕੀਤੀਆਂ। ਇਸ ਮੌਕੇ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ।