ਜੂਨੀਅਰ ਹਾਕੀ ਗੋਲਡ ਕੱਪ ’ਚ ਚਾਹਲ ਕਲਾਂ ਦੀ ਟੀਮ ਨੇ ਮਾਰੀ ਬਾਜ਼ੀ ਜੂਨੀਅਰ ਹਾਕੀ ਗੋਲਡ ਕੱਪ ’ਚ ਚਾਹਲ ਕਲਾਂ ਦੀ ਟੀਮ ਨੇ ਮਾਰੀ ਬਾਜ਼ੀ
Publish Date: Wed, 18 Nov 2026 04:51 PM (IST)
Updated Date: Thu, 19 Nov 2026 04:03 AM (IST)
ਫੋਟੋ: 18ਬੀਟੀਐਲ14 ਜੇਤੂ ਜੂਨੀਅਰ ਹਾਕੀ ਟੀਮ ਨਾਲ ਪ੍ਰਬ਼ੰਧਕ। ਸ਼ਾਮ ਤਿਵਾੜੀ, ਪੰਜਾਬੀ ਜਾਗਰਣ ਬਟਾਲਾ : ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੇ ਬਾਬਾ ਪੱਲਾ ਜੀ ਸਪੋਰਟਸ ਕਲੱਬ ਬੁਤਾਲਾ ਵੱਲੋਂ ਕਰਵਾਏ ਗਏ ਜੂਨੀਅਰ ਹਾਕੀ ਗੋਲਡ ਕੱਪ ’ਚ ਚਾਹਲ ਕਲਾਂ ਦੀ ਜੂਨੀਅਰ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤ ਦੇ ਝੰਡੇ ਗੱਡ ਦਿੱਤੇ। ਫਾਈਨਲ ਮੁਕਾਬਲੇ ਵਿੱਚ ਚਾਹਲ ਕਲਾਂ ਦੀ ਟੀਮ ਨੇ ਹਾਲੀਵੁੱਡ ਹਾਕੀ ਅਕੈਡਮੀ ਦੀ ਟੀਮ ਨੂੰ 2-1 ਦੇ ਫਰਕ ਨਾਲ ਹਰਾ ਕੇ ਜੇਤੂ ਟਰਾਫੀ ਤੇ ਨਕਦ ਇਨਾਮ ਆਪਣੇ ਨਾਮ ਕੀਤਾ। ਜਾਣਕਾਰੀ ਦਿੰਦਿਆਂ ਚਾਹਲ ਕਲਾਂ ਦੇ ਇੰਟਰਨੈਸ਼ਨਲ ਹਾਕੀ ਖਿਡਾਰੀ ਗੁਰਮੀਤ ਸਿੰਘ ਚਾਹਲ ਤੇ ਹਾਕੀ ਕੋਚ ਰਾਜਬੀਰ ਸਿੰਘ ਚਾਹਲ ਨੇ ਦੱਸਿਆ ਕਿ ਟੀਮ ਦੇ ਖਿਡਾਰੀਆਂ ਨੇ ਪੂਰੇ ਟੂਰਨਾਮੈਂਟ ਦੌਰਾਨ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਫਾਈਨਲ ਮੁਕਾਬਲੇ ਦੌਰਾਨ ਖਿਡਾਰੀਆਂ ਨੇ ਪੂਰੀ ਮਿਹਨਤ, ਲਗਨ ਅਤੇ ਖੇਡ ਭਾਵਨਾ ਨਾਲ ਖੇਡਦਿਆਂ ਵਿਰੋਧੀ ਟੀਮ ਨੂੰ ਮਾਤ ਦਿੱਤੀ ਅਤੇ ਪਿੰਡ ਚਾਹਲ ਕਲਾਂ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਗੁਰਮੀਤ ਸਿੰਘ ਚਾਹਲ ਨੇ ਵਿਸ਼ੇਸ਼ ਤੌਰ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਚਾਹਲ ਕਲਾਂ ਦੀ ਗਰਾਊਂਡ ਵਿੱਚ ਹਾਕੀ ਖੇਡ ਨੂੰ ਪ੍ਰਫੁੱਲਤ ਕਰਨ ਲਈ ਰਾਊਂਡ ਕਲਾਸ ਹਾਕੀ ਸੈਂਟਰ ਚਾਹਲ ਕਲਾਂ ਵੱਲੋਂ ਵੱਡਾ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਅਮਰੀਕਾ ਦੀ ਧਰਤੀ ’ਤੇ ਰਹਿ ਰਹੇ ਪਿੰਡ ਚਾਹਲ ਕਲਾਂ ਦੇ ਇੰਟਰਨੈਸ਼ਨਲ ਹਾਕੀ ਖਿਡਾਰੀ ਹਰਜਿੰਦਰ ਸਿੰਘ ਪੱਪੀ ਅਤੇ ਚਰਨਜੀਤ ਸਿੰਘ ਟੋਨੀ ਵੱਲੋਂ ਵੀ ਹਾਕੀ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਚਾਹਲ ਕਲਾਂ ਦੇ ਖਿਡਾਰੀਆਂ ਦੀ ਇਹ ਜਿੱਤ ਪਿੰਡ ਦੇ ਖੇਡ ਪ੍ਰੇਮੀਆਂ, ਹਾਕੀ ਸੈਂਟਰ ਅਤੇ ਸਹਿਯੋਗ ਦੇਣ ਵਾਲੀਆਂ ਸ਼ਖ਼ਸੀਅਤਾਂ ਦੀ ਸਾਂਝੀ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਵਿੱਚ ਵੀ ਪਿੰਡ ਦੇ ਖਿਡਾਰੀ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਆਪਣੀ ਖੇਡ ਦਾ ਲੋਹਾ ਮਨਵਾਉਣਗੇ। ਇਸ ਮੌਕੇ ਜਸਵੀਰ ਸਿੰਘ ਚਾਹਲ, ਸਿਮਰਨਜੀਤ ਸਿੰਘ ਚਾਹਲ ਦੁਬਈ ਵਾਲੇ, ਜਗਦੀਪ ਸਿੰਘ,ਅਤੇ ਹਾਕੀ ਕੋਚ ਜਗਦੇਵ ਸਿੰਘ ਚਾਹਲ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ।