- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਰੂਰੀ........ਕੇਨ ਕਮਿਸ਼ਨਰ ਵੱਲੋਂ ਵੱਖ ਵੱਖ ਪਿੰਡਾਂ ਵਿਚ ਗੰਨੇ ਦੀ ਫ਼ਸਲ ਦਾ ਲਿਆ ਜਾਇਜ਼ਾ

ਸੁਖਦੇਵ ਸਿੰਘ, ਪੰਜਾਬੀ ਜਾਗਰਣ
ਬਟਾਲਾ: ਚਾਲੂ ਸੀਜ਼ਨ ਦੌਰਾਨ ਮੌਸਮ ਅਨਕੂਲ ਰਹਿਣ ਕਾਰਨ ਗੰਨੇ ਦੀ ਫ਼ਸਲ ਉੱਪਰ ਕਿਸੇ ਕਿਸਮ ਦੇ ਕੀੜੇ ਜਾਂ ਬਿਮਾਰੀਆਂ ਦਾ ਹਮਲਾ ਦੇਖਣ ਨੂੰ ਨਹੀਂ ਮਿਲਿਆ ,ਇਸ ਲਈ ਗੰਨਾ ਕਾਸ਼ਤਕਾਰਾਂ ਨੂੰ ਗੰਨੇ ਦੀ ਫ਼ਸਲ ਵਿਚ ਜ਼ਰੂਰਤ ਤੋਂ ਬਗੈਰ ਛਿੜਕਾਅ ਜਾਂ ਯੂਰੀਆ ਖਾਦ ਨਹੀਂ ਵਰਤਣੀ ਚਾਹੀਦੀ। ਇਹ ਵਿਚਾਰ ਡਾਕਟਰ ਅਮਰੀਕ ਸਿੰਘ ਕੇਨ ਕਮਿਸ਼ਨਰ ਪੰਜਾਬ ਨੇ ਬਟਾਲਾ ਸਹਿਕਾਰੀ ਖੰਡ ਮਿੱਲ ਦੇ ਅਧਿਕਾਰਤ ਖੇਤਰ ਦੇ ਪਿੰਡਾਂ ਜਿਵੇਂ ਖਾਨਫੱਤਾ, ਮਰੜ, ਬੱਜੂਮਾਨ ਆਦਿ ਦਾ ਦੌਰਾ ਕਰਦਿਆਂ ਪਿੰਡ ਮਰੜ ਦੇ ਅਗਾਂਹਵਧੂ ਕਿਸਾਨ ਗੁਰਭੇਜ ਸਿੰਘ ਦੇ ਖੇਤਾਂ ਵਿਚ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਹੇ। ਇਸ ਮੌਕੇ ਉਨ੍ਹਾਂ ਨਾਲ ਕਿਰਤਪਾਲ ਸਿੰਘ ਗੰਨਾ ਇੰਸਪੈਕਟਰ, ਸੁਖਜਿੰਦਰ ਸਿੰਘ,ਹਰਜੀਤ ਸਿੰਘ ਸਰਵੇਅਰ, ਗੁਰਪਾਲ ਸਿੰਘ, ਹਰਪ੍ਰੀਤ ਸਿੰਘ ਮੌਜੂਦ ਸਨ। ਗੱਲਬਾਤ ਕਰਦਿਆਂ ਡਾਕਟਰ ਅਮਰੀਕ ਸਿੰਘ ਨੇ ਕਿਹਾ ਕਿ ਗੰਨਾ ਕਾਸ਼ਤਕਾਰਾਂ ਦੀ ਸਹਿਕਾਰੀ ਖੰਡ ਮਿੱਲਾਂ ਵਲੋਂ 100 ਫੀਸਦੀ ਅਦਾਇਗੀ ਕੀਤੀ ਜਾ ਚੁੱਕੀ ਹੈ ਜਦਕਿ ਨਿੱਜੀ ਖੰਡ ਮਿੱਲਾਂ ਦੇ ਬਿਹਾਫ ਤੇ ਪੰਜਾਬ ਸਰਕਾਰ ਵਲੋਂ ਦਿੱਤੀ ਜਾਂਦੀ 68.50/- ਰੁਪਏ ਸਬਸਿਡੀ ਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਗੰਨਾ ਕਾਸ਼ਤਕਾਰ ਦੀ ਸਬਸਿਡੀ ਦੀ ਅਦਾਇਗੀ ਬਕਾਇਆ ਰਹਿੰਦੀ ਹੈ ਤਾਂ ਉਹ ਸਬੰਧਤ ਖੰਡ ਮਿੱਲ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ। ਉਨ੍ਹਾਂ ਕਿਹਾ ਕਿ 15 ਖੰਡ ਮਿੱਲਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ 1 ਲੱਖ 16 ਹਜ਼ਾਰ ਹੈਕਟੇਅਰ ਰਕਬੇ ਵਿੱਚ ਗੰਨੇ ਦੀ ਕਾਸ਼ਤ ਕੀਤੀ ਗਈ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ ਤਕਰੀਬਨ 3700 ਹੈਕਟੇਅਰ ਵਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਮਜ਼ਦੂਰਾਂ ਦੀ ਆ ਰਹੀ ਕਮੀ ਦੀ ਸਮੱਸਿਆ ਦੇ ਹੱਲ ਲਈ ਜ਼ਰੂਰੀ ਹੈ ਕਿ ਅੱਸੂ ਦੇ ਗੰਨੇ ਦੀ ਬਿਜਾਈ ਚੌੜੀ ਡੂੰਘੀ ਖਾਲੀ ਤਕਨੀਕ ਨਾਲ 4-5 ਫੁੱਟ ਦੀ ਦੂਰੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਤਕਨੀਕ ਨਾਲ ਗੰਨੇ ਦੀ ਬਿਜਾਈ ਕਰਨ ਨਾਲ ਖੇਤੀ ਲਾਗਤ ਖਰਚੇ ਘਟਦੇ ਹਨ ਅਤੇ ਪੈਦਾਵਾਰ ਵਧਦੀ ਹੈ, ਪਾਣੀ ਦੀ ਬਚਤ, ਵੱਧ ਝਾੜ ਅਤੇ ਖੇਤੀ ਕਾਰਜਾਂ ਨੂੰ ਆਸਾਨ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ 30-40 % ਤੱਕ ਸਿੰਚਾਈ ਦੇ ਪਾਣੀ ਦੀ ਬਚਤ ਹੁੰਦੀ ਹੈ, ਜੜ੍ਹਾਂ ਦਾ ਵਧੀਆ ਵਿਕਾਸ ਅਤੇ ਬੂਟਿਆਂ ਦਾ ਮਜ਼ਬੂਤ ਵਾਧਾ ਹੁੰਦਾ ਹੈ। ਹਵਾ ਅਤੇ ਮੀਂਹ ਨਾਲ ਗੰਨਾ ਡਿੱਗਣ ਦੀ ਸੰਭਾਵਨਾ ਘੱਟ ਹੁੰਦੀ ਹੈ। ਕਤਾਰਾਂ ਵਿਚ ਧੁੱਪ ਅਤੇ ਹਵਾ ਦਾ ਵਧੀਆ ਸੰਚਾਰ ਹੋਣ ਨਾਲ ਕੀਟ ਅਤੇ ਘੱਟ ਲਗਦੀਆਂ ਹਨ ਖਾਦਾਂ ਅਤੇ ਪਾਣੀ ਦੀ ਵਰਤੋਂ ਵਧੇਰੇ ਕੁਸ਼ਲਤਾ ਵਧਦੀ ਹੈ। ਨਦੀਨਾਂ ਦੀ ਰੋਕਥਾਮ ਅਤੇ ਮਸ਼ੀਨੀ ਗੋਡੀ ਕਰਨੀ ਆਸਾਨ ਹੁੰਦੀ ਹੈ । ਮਿੱਟੀ ਚਾੜ੍ਹਨੀ ਸੌਖੀ ਹੁੰਦੀ ਹੈ। ਇਹ ਨਵੀਨਤਮ ਤਕਨੀਕ ਆਮ ਵਿਧੀ ਨਾਲੋਂ ਵੱਧ ਗੰਨੇ ਦਿੰਦੀ ਹੈ ਜਿਸ ਨਾਲ ਵੱਧ ਉਪਜ ਪ੍ਰਾਪਤ ਹੁੰਦੀ ਹੈ। ਸਭ ਤੋਂ ਮਹੱਤਵਪੂਰਨ ਫਾਇਦਾ ਇਹ ਹੈ ਹਾਰਵੈਸਟਰ ਨਾਲ ਗੰਨੇ ਦੀ ਕਟਾਈ ਬਹੁਤ ਵਧੀਆ ਹੁੰਦੀ ਹੈ। ਉਨ੍ਹਾਂ ਕਿਹਾ ਕਿ ਬਿਜਾਈ ਲਈ
ਸਿਰਫ਼ ਤੰਦਰੁਸਤ ਅਤੇ ਰੋਗ-ਮੁਕਤ ਬੀਜ ਨੂੰ ਬਿਜਾਈ ਤੋਂ ਪਹਿਲਾਂ ਬੀਜ ਨੂੰ ਸੋਧ ਜ਼ਰੁਰ ਲੈਣਾ ਚਾਹੀਦਾ। ਗੁਰਭੇਜ ਸਿੰਘ ਨੇ ਦੱਸਿਆ ਕਿ 18 ਏਕੜ ਰਕਬੇ ਵਿੱਚ ਇਸ ਤਕਨੀਕ ਨਾਲ ਗੰਨੇ ਦੀ ਬਿਜਾਈ ਕੀਤੀ ਗਈ ਹੈ ,ਜਿਸ ਨਾਲ ਕਾਫੀ ਖੇਤੀ ਲਾਗਤ ਖਰਚੇ ਘੱਟ ਕਰਨ ਵਿੱਚ ਮਦਦ ਮਿਲੀ ਹੈ। ਉਨ੍ਹਾਂ ਗੰਨਾ ਕਾਸ਼ਤ ਕਾਰਾਂ ਨੂੰ ਗੰਨੇ ਦੀ ਬਿਜਾਈ ਲਈ ਇਸ ਤਕਨੀਕ ਨੂੰ ਅਪਣਾਉਣ ਦੀ ਅਪੀਲ ਕੀਤੀ।