ਵੁੱਡਸਟਾਕ ਸਕੂਲ ਬਟਾਲਾ ਦਾ ‘ਨੀਟ ਇੰਟਗਰੇਟਿਡ ਪ੍ਰੋਗਰਾਮ’ ਬਣਿਆ ਮਿਸਾਲ ਬਿਜ਼ਨੈੱਸ ਪਲੱਸ.........ਵੁੱਡਸਟਾਕ ਸਕੂਲ ਬਟਾਲਾ ਦਾ ‘ਨੀਟ ਇੰਟਗਰੇਟਿਡ ਪ੍ਰੋਗਰਾਮ’ ਬਣਿਆ ਮਿਸਾਲ
Publish Date: Wed, 23 Sep 2026 05:11 PM (IST)
Updated Date: Wed, 23 Sep 2026 05:15 PM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ ਬਟਾਲਾ : ਵੁੱਡਸਟਾਕ ਪਬਲਿਕ ਸਕੂਲ ਬਟਾਲਾ ਵੱਲੋਂ ਇਲਾਕੇ ਦੇ ਵਿਦਿਆਰਥੀਆਂ ਲਈ ਸ਼ੁਰੂ ਕੀਤਾ ਗਿਆ ‘ਨੀਟ ਇੰਟਗਰੇਟਿਡ ਪ੍ਰੋਗਰਾਮ ਸਫਲਤਾ ਦੀਆਂ ਨਵੀਆਂ ਬੁਲੰਦੀਆਂ ਛੂਹ ਰਿਹਾ ਹੈ। ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਡਾਕਟਰ ਸਤਨਾਮ ਸਿੰਘ ਨਿੱਝਰ, ਚੇਅਰਪਰਸਨ ਡਾਕਟਰ ਸਤਿੰਦਰਜੀਤ ਨਿੱਝਰ ਅਤੇ ਵਿੱਦਿਅਕ ਡਾਇਰੈਕਟਰ ਵਸੂਧਾ ਸ਼ਰਮਾ ਦੀ ਯੋਗ ਅਤੇ ਦੂਰਅੰਦੇਸ਼ੀ ਰਹਿਨੁਮਾਈ ਹੇਠ ਇਹ ਪ੍ਰੋਗਰਾਮ ਬਟਾਲਾ ਸ਼ਹਿਰ ਅਤੇ ਆਲੇ-ਦੁਆਲੇ ਦੇ ਬੱਚਿਆਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਪਲੱਸ-ਵਨ (11ਵੀਂ ਜਮਾਤ) ਦੇ ਮੈਡੀਕਲ ਦੇ ਵਿਦਿਆਰਥੀਆਂ ਲਈ ਨੀਟ ਦੀਆਂ ਇੰਟਗਰੇਟਿਡ ਰੈਗੂਲਰ ਕਲਾਸਾਂ ਪਹਿਲਾਂ ਤੋਂ ਹੀ ਬਹੁਤ ਸਫਲਤਾਪੂਰਵਕ ਚੱਲ ਰਹੀਆਂ ਹਨ। ਇਸੇ ਉਦੇਸ਼ ਦੇ ਤਹਿਤ ਦੇਸ਼ ਦੇ ਕੋਚਿੰਗ ਇੰਸਟੀਚਿਊਟ ‘ਡੋਪਾ ਕਾਲੀਕੱਟ’ ਦੇ ਡਾਇਰੈਕਟਰ ਡਾਕਟਰ ਅਸ਼ੀਕ ਸੈਨੁਧੀਨ ਵੁੱਡਸਟਾਕ ਸਕੂਲ ਪਹੁੰਚੇ, ਜਿੱਥੇ ਸਕੂਲ ਮੈਨੇਜਮੈਂਟ ਵੱਲੋਂ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਦੌਰਾਨ 10ਵੀਂ ਜਮਾਤ ਅਤੇ ਨੀਟ ਦੀ ਤਿਆਰੀ ਕਰ ਰਹੇ (11ਵੀਂ ਜਮਾਤ ਦੇ) ਵਿਦਿਆਰਥੀਆਂ ਲਈ ਇੱਕ ਵਿਸ਼ੇਸ਼ ਪ੍ਰੇਰਨਾਦਾਇਕ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੌਰਾਨ ਡਾ. ਅਸ਼ੀਕ ਨੇ ਵਿਦਿਆਰਥੀਆਂ ਨੂੰ ਮਾਰਗਦਰਸ਼ਨ ਦਿੰਦੇ ਹੋਏ ਕਿਹਾ ਕਿ ਵੱਡੇ ਸੁਪਨੇ ਪੂਰੇ ਕਰਨ ਲਈ ਸਹੀ ਸਮੇਂ ਤੇ ਸਹੀ ਫੈਸਲੇ ਲੈਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਬੱਚਿਆਂ ਨੂੰ ਆਪਣੀ ਯੋਗਤਾ ਤੇ ਭਰੋਸਾ ਰੱਖਣ, ਧਿਆਨ ਇਕਾਗਰ ਕਰਨ ਅਤੇ ਮੁਸ਼ਕਿਲ ਹਾਲਾਤਾਂ ਦਾ ਡਟ ਕੇ ਸਾਹਮਣਾ ਕਰਨ ਲਈ ਪ੍ਰੇਰਿਤ ਕੀਤਾ। ਸਕੂਲ ਦੀ ਪ੍ਰਬੰਧਕ ਕਮੇਟੀ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਉਹ ਬੱਚਿਆਂ ਦੇ ਹਰ ਸੁਪਨੇ ਨੂੰ ਪੂਰਾ ਕਰਨ ਲਈ ਯਤਨਸ਼ੀਲ ਰਹਿਣਗੇ।