ਬਸਪਾ ਨੇ ਮਨਾਇਆ ਪ੍ਰੀਨਿਵਾਰਨ ਦਿਵਸ ਬਸਪਾ 2027 ਵਿੱਚ ਕਾਂਸ਼ੀ ਰਾਮ ਸਾਹਿਬ ਦੀ ਸੋਚ ਵਾਲਾ ਬਣਾਏਗੀ ਪੰਜਾਬ- ਅਜੀਤ ਸਿੰਘ ਭੈਣੀ
Publish Date: Sat, 10 Oct 2026 03:23 PM (IST)
Updated Date: Sat, 10 Oct 2026 03:26 PM (IST)
ਸਰਬਜੀਤ ਚਾਹਲ, ਪੰਜਾਬੀ ਜਾਗਰਣ ਗੁਰਦਾਸਪੁਰ : ਬਹੁਜਨ ਸਮਾਜ ਪਾਰਟੀ ਵੱਲੋਂ ਗੁਰਦਾਸਪੁਰ ਵਿਖੇ ਸਾਹਿਬ ਕਾਂਸ਼ੀ ਰਾਮ ਜੀ ਦਾ ਪ੍ਰੀਨਿਰਵਾਨ ਦਿਵਸ ਮਨਾਇਆ ਗਿਆ । ਜਿਸ ਵਿੱਚ ਬਤੌਰ ਮੁੱਖ ਮਹਿਮਾਨ ਪਹੁੰਚੇ ਬਸਪਾ ਪੰਜਾਬ ਦੇ ਇੰਚਾਰਜ ਪ੍ਰਜਾਪਤੀ ਅਜੀਤ ਸਿੰਘ ਭੈਣੀ ਨੇ ਕਿਹਾ ਕਿ ਬਸਪਾ - 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਪਣੀ ਸਰਕਾਰ ਬਣਾਕੇ ਕਾਂਸ਼ੀ ਰਾਮ ਦੀ ਸੋਚ ਮੁਤਾਬਿਕ ਸਰਵਜਨ ਹਿਤਾਏ, ਸਰਵਜਨ ਸੁਖਾਏ ਦੀ ਪੰਜਾਬ ਅੰਦਰ ਸਰਕਾਰ ਬਣਾਏਗੀ । ਭੈਣੀ ਨੇ ਕਿਹਾ ਕਿ ਹੁਣ ਤੱਕ ਪੰਜਾਬ ਅੰਦਰ ਬਣਨ ਵਾਲੀਆਂ ਸਰਕਾਰਾਂ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ। ਨਸ਼ੇ, ਮਹਿੰਗਾਈ, ਗੈਂਗਸਟਰਵਾਦ, ਰਿਸ਼ਵਤਖੋਰੀ,ਮਾਈਨਿੰਗ ਮਾਫੀਆ, ਭੂ-ਮਾਫੀਆ ਆਪਣੀ ਚਰਮ ਸੀਮਾ ਤੇ ਹੈ। ਇਸ ਮੌਕੇ ਵਿਸ਼ੇਸ਼ ਮਹਿਮਾਣ ਦੇ ਤੌਰ ਦੇ ਪਹੁੰਚੇ ਜੇਪੀ ਭਗਤ, ਸੁਖਦੇਵ ਸ਼ੀਰਾ, ਰਾਮ ਲਾਲ ਸੰਧੂ ਅਤੇ ਚੌਧਰੀ ਗੁਰਨਾਮ ਸਿੰਘ ਜੋਨ ਕੁਆਰਡੀਨੇਟਰ ਨੇ ਕਿਹਾ ਕਿ ਕੇਂਦਰੀ ਅਤੇ ਸੂਬਾ ਸਰਕਾਰ ਦੀ ਨਾਲਾਇਕੀ ਕਾਰਨ ਗੁਰੂ ਘਰਾਂ ਅਤੇ ਡਾ.ਅੰਬੇਡਕਰ ਸਾਹਿਬ ਦੇ ਬੁੱਤਾਂ ਉੱਪਰ ਹਮਲੇ ਹੋ ਰਹੇ ਹਨ। ਲੱਖਾਂ ਪੰਜਾਬੀ ਨੌਜਵਾਨ ਨਸ਼ੇ ਦੀ ਭੇਂਟ ਚੜ ਗਏ ਹਨ। ਮਨਰੇਗਾ, ਆਂਗਣਵਾੜੀ, ਸਫਾਈ ਸੇਵਕਾਂ ਅਤੇ ਇਨਸਾਫ ਮੰਗ ਰਹੇ ਮੁਲਾਜ਼ਮਾਂ ਤੇ ਲਾਠੀਚਾਰਜ ਹੋ ਰਹੇ ਹਨ । ਇਸ ਲਈ ਮੌਜੂਦਾ ਸਰਕਾਰਾਂ ਤੋਂ ਹਰ ਵਰਗ ਦੁੱਖੀ ਹੈ। ਇਸ ਮੌਕੇ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਜ਼ਿਲ੍ਹਾ ਪ੍ਰਧਾਨ ਐਡਵੇਕੇਟ ਸੁਰਿੰਦਰ ਚੌਧਰੀ ਨੇ ਪਹੁੰਚੀ ਸੰਗਤਾਂ ਨੂੰ ਅਪੀਲ ਕੀਤੀ ਕਿ ਆ ਰਹੀਆਂ ਚੋਣਾ ਵਿਚ ਹੁਣ ਤੱਕ ਰਾਜ ਕਰਨ ਵਾਲੀਆਂ ਪਾਰਟੀਆਂ ਨੂੰ ਮੁੰਹ ਨਾ ਲਗਾਉਣਾ ਅਤੇ ਬਸਪਾ ਹੀ ਪੰਜਾਬ ਸੰਭਾਲੋ ਮੁਹਿੰਮ ਦਾ ਹਿੱਸਾ ਬਣਕੇ ਗੁਰੂਆਂ ਦੀ ਸੋਚ ਵਾਲਾ ਬੇਗਮਪੁਰਾ ਬਣਾਉਣ ਲਈ ਬਸਪਾ ਨੂੰ ਸਹਿਯੋਗ ਕਰਨ। ਇਸ ਮੌਕੇ ਮੋਹਨ ਲਾਲ ਜ਼ਿਲ੍ਹਾ ਪ੍ਰਧਾਨ ਪਠਾਨਕੋਟ, ਧਰਮ ਪਾਲ ਕੋਆਰਡੀਨੇਟਰ ਪਠਾਨਕੋਟ, ਰਣਜੀਤ ਸਿੰਘ ਦਾਮੋਦਰ ਪ੍ਰਧਾਨ ਫ਼ਤਿਹ ਗੜ੍ਹ ਚੂੜੀਆਂ ਹਲਕਾ, ਪ੍ਰਿੰਸੀਪਲ ਪ੍ਰਧਾਨ ਦੀਨਾਨਗਰ, ਇੰਸਪੈਕਟਰ ਜਗਦੀਸ਼ ਰਾਜ ਹਲਕਾ ਦੀਨਾਨਗਰ, ਸ੍ਰੀ ਕਸਤੂਰੀ ਲਾਲ ਪ੍ਰਧਾਨ ਕਾਦੀਆਂ ਹਲਕਾ, ਸਤਪਾਲ ਸੋਹਲ, ਡਾ ਰਤਨ ਚੰਦ ਲੇਹਲ, ਰਾਜਪਾਲ ਹਲਕਾ ਕਾਦੀਆਂ, ਡਾ. ਅਸ਼ੋਕ ਕੁਮਾਰ ਹਲਕਾ ਬਟਾਲਾ, ਅਮਰੀਕ ਸਿੰਘ ਬਟਾਲਾ, ਤਰਸੇਮ ਲਾਲ, ਮੋਹਨ ਲਾਲ, ਹਰਜੀਤ ਸਿੰਘ, ਸੁਭਾਸ਼ ਚੰਦਰ, ਦੇਵ ਰਾਜ, ਰਾਕੇਸ਼ ਗੌਰੀ, ਸੁਮਨ ਕੁਮਾਰੀ, ਮਾਸਟਰ ਰਛਪਾਲ ਭੰਬਲੀ, ਰਮੇਸ਼ ਭੰਬਲੀ, ਪਵਨ ਕੁਮਾਰ ਬਾਬੋਵਾਲ ਮੌਜੂਦ ਸਨ।