ਸਰਹੱਦ ’ਤੇ BSF ਦੇ ਜਵਾਨਾਂ ਨੇ ਮਨਾਈ ਦੀਵਾਲੀ, ਆਤਿਸ਼ਬਾਜ਼ੀ ਨਾਲ ਗੂੰਜਿਆ ਸਰਹੱਦੀ ਖੇਤਰ; ਮਾਤਾ ਲਕਸ਼ਮੀ ਦੀ ਕੀਤੀ ਪੂਜਾ
ਗੁਰਦਾਸਪੁਰ ਸੈਕਟਰ ਅਧੀਨ ਆਉਂਦੇ ਸ਼ਿਕਾਰ ਮਾਛੀਆਂ, ਮਾਧੋਪੁਰ ਅਤੇ ਅਜਨਾਲਾ ਦੇ ਬਟਾਲੀਅਨ ਹੈੱਡਕੁਆਰਟਰਾਂ ਸਮੇਤ ਵੱਖ-ਵੱਖ ਬੀਓਪੀਜ਼ ਅਤੇ ਉੱਥੇ ਸਥਿਤ ਮੰਦਰਾਂ ਵਿੱਚ ਮਾਤਾ ਲਕਸ਼ਮੀ ਦੀ ਪੂਜਾ ਕੀਤੀ ਗਈ।
Publish Date: Tue, 10 Nov 2026 08:20 AM (IST)
Updated Date: Tue, 10 Nov 2026 08:24 AM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ। ਭਾਰਤ-ਪਾਕਿਸਤਾਨ ਸਰਹੱਦ ’ਤੇ ਤਾਇਨਾਤ ਬੀਐੱਸਐੱਫ਼ ਦੇ ਗੁਰਦਾਸਪੁਰ ਸੈਕਟਰ ਦੇ ਜਵਾਨਾਂ ਨੇ ਐਤਵਾਰ ਰਾਤ ਨੂੰ ਵੱਖ-ਵੱਖ ਬੀਓਪੀ ਅਤੇ ਬਟਾਲੀਅਨ ਹੈੱਡਕੁਆਰਟਰਾਂ ਵਿੱਚ ਦੀਵਾਲੀ ਮਨਾਈ। ਇਸ ਮੌਕੇ ਅਧਿਕਾਰੀਆਂ, ਪੁਰਸ਼ ਅਤੇ ਮਹਿਲਾ ਜਵਾਨਾਂ ਨੇ ਦੀਵੇ ਤੇ ਮੋਮਬੱਤੀਆਂ ਜਗਾਈਆਂ, ਲੱਡੂ ਵੰਡੇ ਅਤੇ ਆਤਿਸ਼ਬਾਜ਼ੀ ਕੀਤੀ।
ਗੁਰਦਾਸਪੁਰ ਸੈਕਟਰ ਅਧੀਨ ਆਉਂਦੇ ਸ਼ਿਕਾਰ ਮਾਛੀਆਂ, ਮਾਧੋਪੁਰ ਅਤੇ ਅਜਨਾਲਾ ਦੇ ਬਟਾਲੀਅਨ ਹੈੱਡਕੁਆਰਟਰਾਂ ਸਮੇਤ ਵੱਖ-ਵੱਖ ਬੀਓਪੀਜ਼ ਅਤੇ ਉੱਥੇ ਸਥਿਤ ਮੰਦਰਾਂ ਵਿੱਚ ਮਾਤਾ ਲਕਸ਼ਮੀ ਦੀ ਪੂਜਾ ਕੀਤੀ ਗਈ।
ਜਵਾਨਾਂ ਨੇ ਰੰਗੋਲੀਆਂ ਵੀ ਬਣਾਈਆਂ ਅਤੇ ਦੀਵੇ ਜਗਾ ਕੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਬੀਓਪੀ ਠਾਕੁਰਪੁਰ ਸਮੇਤ ਹੋਰ ਸਰਹੱਦੀ ਚੌਕੀਆਂ ’ਤੇ ਵੀ ਆਤਿਸ਼ਬਾਜ਼ੀ ਕੀਤੀ ਗਈ।
ਬੀਐੱਸਐੱਫ਼ ਅਧਿਕਾਰੀਆਂ ਨੇ ਦੱਸਿਆ ਕਿ ਸਰਹੱਦ ’ਤੇ ਤਾਇਨਾਤ ਜਵਾਨ ਸਾਰੇ ਧਰਮਾਂ ਦੇ ਤਿਉਹਾਰ ਰਲ-ਮਿਲ ਕੇ ਮਨਾਉਂਦੇ ਹਨ।