ਖ਼ੂਨਦਾਨ ਕੈਂਪ 21 ਨੂੰ, ਦਿੱਤਾ ਸੱਦਾ ਪੱਤਰ
ਮਨੁੱਖਤਾ ਦੀ ਸੇਵਾ ਲਈ 21 ਨੂੰ ਲਗਾਇਆ ਜਾਵੇਗਾ ਖੂਨਦਾਨ ਕੈਂਪ
Publish Date: Fri, 13 Nov 2026 03:21 PM (IST)
Updated Date: Sat, 14 Nov 2026 04:00 AM (IST)
ਫੋਟੋ: 13ਬੀਟੀਐਲ04 ਡਾ. ਪ੍ਰਿਆ ਗੀਤ ਨੂੰ ਸੱਦਾ ਪੱਤਰ ਭੇਟ ਕਰਦੇ ਹੋਏ ਅਸ਼ੋਕ ਲੂਨਾ ਤੇ ਹੋਰ। ਸੁਖਦੇਵ ਸਿੰਘ, ਪੰਜਾਬੀ ਜਾਗਰਣ ਬਟਾਲਾ : ਮਨੁੱਖਤਾ ਦੀ ਸੇਵਾ ਤੇ ਸਮਾਜ ਭਲਾਈ ਦੇ ਉਦੇਸ਼ ਨਾਲ ਸਹਾਰਾ ਕਲੱਬ ਵੱਲੋਂ 21 ਨਵੰਬਰ ਨੂੰ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ ਸਹਾਰਾ ਕਲੱਬ ਆਸ਼ਰਮ, ਟਰੱਕ ਯੂਨੀਅਨ ਤੇ ਬੈਂਕ ਕਾਲੋਨੀ ਰੋਡ, ਬਟਾਲਾ ਵਿਖੇ ਸਵੇਰੇ 9 ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾਵੇਗਾ। ਜਾਣਕਾਰੀ ਦਿੰਦਿਆਂ ਅਸ਼ੋਕ ਲੂਨਾ ਨੇ ਦੱਸਿਆ ਕਿ ਖੂਨਦਾਨ ਇੱਕ ਮਹਾਨ ਅਤੇ ਪੁੰਨ ਦਾ ਕਾਰਜ ਹੈ, ਜੋ ਕਿਸੇ ਲੋੜਵੰਦ ਵਿਅਕਤੀ ਨੂੰ ਨਵਾਂ ਜੀਵਨ ਦੇਣ ਦਾ ਸਾਧਨ ਬਣ ਸਕਦਾ ਹੈ। ਖੂਨ ਦੀ ਲੋੜ ਕਿਸੇ ਵੀ ਮਰੀਜ਼ ਨੂੰ ਕਿਸੇ ਵੀ ਸਮੇਂ ਪੈ ਸਕਦੀ ਹੈ। ਕਲੱਬ ਪ੍ਰਧਾਨ ਗਿਆਨੀ ਭੁਪਿੰਦਰ ਸਿੰਘ ਕਾਲੜਾ ਦੇ ਨਿਰਦੇਸ਼ਾਂ ਅਨੁਸਾਰ ਕਲੱਬ ਦੇ ਚੇਅਰਮੈਨ ਰਾਜੀਵ ਖੁੱਲਰ, ਬਲੱਡ ਇੰਚਾਰਜ ਅਸ਼ੋਕ ਕੁਮਾਰ ਲੂਨਾ ਅਤੇ ਸਾਬਕਾ ਪ੍ਰਧਾਨ ਜਤਿੰਦਰ ਕਦ ਦੇ ਇੱਕ ਵਫ਼ਦ ਵੱਲੋਂ ਸਿਵਲ ਹਸਪਤਾਲ ਬਟਾਲਾ ਦੀ ਬਲੱਡ ਟ੍ਰਾਂਸਫਿਊਜ਼ਨ ਅਫ਼ਸਰ ਡਾ. ਪ੍ਰਿਆ ਗੀਤ ਨੂੰ ਸੱਦਾ ਪੱਤਰ ਭੇਟ ਕੀਤਾ ਗਿਆ ਅਤੇ ਖੂਨਦਾਨ ਕੈਂਪ ਲਈ ਬਲੱਡ ਬੈਂਕ ਦੀ ਟੀਮ ਦੇ ਸਹਿਯੋਗ ਦੀ ਅਪੀਲ ਕੀਤੀ ਗਈ।