- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਰਪ੍ਰੀਤ ਸਿੰਘ ਰਾਣੂ ਦੀ ਯਾਦ ਵਿੱਚ ਲਗਾਇਆ ਖ਼ੂਨਦਾਨ ਕੈਂਪ, 135 ਲੋਕਾਂ ਨੇ ਕੀਤਾ ਖੂਨਦਾਨ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਗੁਰਦਾਸਪੁਰ: ਬਲੱਡ ਡੋਨਰਜ਼ ਸੁਸਾਇਟੀ ਗੁਰਦਾਸਪੁਰ ਅਤੇ ਸਮਾਜਿਕ ਗਤੀਵਿਧੀਆਂ ਸੇਵਾ ਸੋਸਾਇਟੀ ਕਲਾਨੌਰ ਵੱਲੋਂ ਜ਼ਿਲ੍ਹਾ ਯੂਥ ਪ੍ਰਧਾਨ ਹਰਪ੍ਰੀਤ ਸਿੰਘ ਮਾਨ ਉਰਫ਼ ਰਾਣੂ ਦੀ ਨਿੱਘੀ ਯਾਦ ਵਿੱਚ ਇੱਕ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ 136 ਖ਼ੂਨਦਾਨੀਆਂ ਨੇ ਆਪਣਾ ਖ਼ੂਨ ਦਾਨ ਕਰਕੇ ਅਹਿਮ ਭੂਮਿਕਾ ਨਿਭਾਈ।
ਇਸ ਖ਼ੂਨਦਾਨ ਕੈਂਪ ਵਿੱਚ ਹਰਪ੍ਰੀਤ ਸਿੰਘ ਮਾਨ ਉਰਫ਼ ਰਾਣੂ ਦੇ ਪੂਰੇ ਪਰਿਵਾਰ ਅਤੇ ਸਹੁਰਾ ਪਰਿਵਾਰ ਵੱਲੋਂ ਸ਼ਿਰਕਤ ਕੀਤੀ ਗਈ। ਕੈਂਪ ਬਲੱਡ ਡੋਨਰਜ਼ ਸੁਸਾਇਟੀ ਦੇ ਸ਼ਹਿਰੀ ਪ੍ਰਧਾਨ ਅਭੇ ਮਹਾਜਨ ਦੀ ਅਗਵਾਈ ਹੇਠ ਲਗਾਇਆ ਗਿਆ। ਕੈਂਪ ਵਿੱਚ ਬਲੱਡ ਡੋਨਰਜ਼ ਸੁਸਾਇਟੀ ਗੁਰਦਾਸਪੁਰ ਅਤੇ ਸਮਾਜਿਕ ਗਤੀਵਿਧੀਆਂ ਸੇਵਾ ਸੋਸਾਇਟੀ ਕਲਾਨੌਰ ਦੀ ਪੂਰੀ ਕੋਰ ਕਮੇਟੀ ਨੇ ਭਰਪੂਰ ਯੋਗਦਾਨ ਪਾਇਆ। ਕੈਂਪ ਵਿੱਚ ਗੁਰਦਾਸਪੁਰ ਦੀਆਂ ਵੱਖ-ਵੱਖ ਸਿਆਸੀ ਸ਼ਖ਼ਸੀਅਤਾਂ ਨੇ ਵੀ ਹਿੱਸਾ ਲਿਆ। ਕੇਪੀਐੱਸ ਪਾਹੜਾ (ਜਨਰਲ ਸਕੱਤਰ, ਯੂਥ ਕਾਂਗਰਸ ਪੰਜਾਬ) ਨੇ ਖ਼ੂਨਦਾਨੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਹੌਸਲਾ ਵਧਾਇਆ। ਕੈਂਪ ਵਿੱਚ ਆਪ ਤੋਂ ਅਜੇ ਬਹਿਲ ਅਤੇ ਕਬੀਰ ਬਹਿਲ ਨੇ ਖ਼ੂਨਦਾਨ ਕਰਕੇ ਵਿਸ਼ੇਸ਼ ਭੂਮਿਕਾ ਨਿਭਾਈ। ਇੰਪਰੂਵਮੈਂਟ ਟਰੱਸਟ ਗੁਰਦਾਸਪੁਰ ਦੇ ਚੇਅਰਮੈਨ ਰਜੀਵ ਸ਼ਰਮਾ ਨੇ ਵੀ ਅਹਿਮ ਭੂਮਿਕਾ ਨਿਭਾਈ ਅਤੇ ਸੁਸਾਇਟੀ ਨਾਲ ਹਰ ਤਰ੍ਹਾਂ ਦਾ ਸਹਿਯੋਗ ਕਰਨ ਦਾ ਵਾਅਦਾ ਕੀਤਾ। ਇਸ ਮੌਕੇ ਹਰਪ੍ਰੀਤ ਮਾਨ ਉਰਫ਼ ਰਾਣੂ ਦੀ ਧਰਮ ਪਤਨੀ ਗੁਰਿੰਦਰ ਕੌਰ ਮਾਨ ਅਤੇ ਹੋਰ ਰਿਸ਼ਤੇਦਾਰਾਂ ਨੇ ਵੀ ਖ਼ੂਨ ਦਾਨ ਕਰਕੇ ਇਸ ਨੇਕ ਕਾਰਜ ਵਿੱਚ ਯੋਗਦਾਨ ਪਾਇਆ। ਅੰਤ ਵਿੱਚ ਸੁਸਾਇਟੀ ਨੇ 31 ਜਨਵਰੀ 2027 ਨੂੰ ਰਾਣੂ ਦੇ ਜਨਮ ਦਿਹਾੜੇ ਮੌਕੇ ਵਿਸ਼ਾਲ ਖ਼ੂਨਦਾਨ ਕੈਂਪ ਲਗਾਉਣ ਦਾ ਐਲਾਨ ਕੀਤਾ। ਇਸ ਮੌਕੇ ਬਲੱਡ ਡੋਨਰਜ਼ ਸੁਸਾਇਟੀ ਗੁਰਦਾਸਪੁਰ ਦੇ ਸੰਸਥਾਪਕ ਰਾਜੇਸ਼ ਬੱਬੀ, ਪ੍ਰਧਾਨ ਆਦਰਸ਼ ਕੁਮਾਰ, ਸ਼ਹਿਰੀ ਪ੍ਰਧਾਨ ਅਭੇ ਮਹਾਜਨ, ਯੂਥ ਪ੍ਰਧਾਨ ਕੇਪੀਐੱਸ ਬਾਜਵਾ, ਸੀਨੀਅਰ ਮੀਤ ਪ੍ਰਧਾਨ ਮਧੂ ਸੂਧਨ ਸ਼ਰਮਾ, ਸੀਨੀਅਰ ਸਕੱਤਰ ਨਵੀਨ ਕੁਮਾਰ, ਸਹਾਇਕ ਵਿੱਤ ਸਕੱਤਰ ਮੋਨੂੰ ਵਨਡੇ, ਯੂਥ ਕੋਆਰਡੀਨੇਟਰ ਸੁਨੀਲ ਹੰਸ, ਉਪ ਸਕੱਤਰ ਕਨੂੰ ਸੰਧੂ, ਕਾਨੂੰਨੀ ਸਲਾਹਕਾਰ ਗੁਰਦੀਪ ਸਿੰਘ ਗੁੱਝੀਆਂ, ਰਿਸ਼ਭ ਮਹਾਜਨ, ਕਾਨੂੰਨੀ ਸਲਾਹਕਾਰ ਐਡਵੋਕੇਟ ਮੁਨੀਸ਼ ਕੁਮਾਰ, ਸਾਬਕਾ ਪ੍ਰਧਾਨ ਸ੍ਰੀ ਠਾਕੁਰ ਪ੍ਰੇਮ ਕੁਮਾਰ, ਹਰਦੀਪ ਸਿੰਘ ਕਹਲੋਂ, ਪੁਸ਼ਪਿੰਦਰ ਸਿੰਘ ਸੁਖਰਾਜ ਰਾਜਾ, ਗੁਰਜੀਤ ਸਿੰਘ ਝਾਵਰ ਆਦਿ ਮੈਂਬਰ ਹਾਜ਼ਰ ਸਨ।