ਬਲਾਕ ਨਰੋਟ ਜੈਮਲ ਸਿੰਘ ਦੇ ਬਲਾਕ ਪੱਧਰੀ ਵਿੱਦਿਅਕ ਤੇ ਸਹਿ-ਵਿੱਦਿਅਕ ਮੁਕਾਬਲੇ ਸਮਾਪਤ ਬਲਾਕ ਨਰੋਟ ਜੈਮਲ ਸਿੰਘ ਦੇ ਬਲਾਕ ਪੱਧਰੀ ਵਿਦਿਅਕ ਤੇ ਸਹਿ-ਵਿਦਿਅਕ ਮੁਕਾਬਲੇ ਉਤਸ਼ਾਹ ਨਾਲ ਸੰਪੰਨ
Publish Date: Mon, 23 Nov 2026 04:17 PM (IST)
Updated Date: Tue, 24 Nov 2026 04:04 AM (IST)
ਕਮਲਜੀਤ ਸਿੰਘ ਫੁੱਲ, ਪੰਜਾਬੀ ਜਾਗਰਣ, ਤਾਰਾਗੜ੍ਹ : ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਦੀਆਂ ਵਿਦਿਅਕ, ਰਚਨਾਤਮਕ ਤੇ ਕਲਾਤਮਕ ਯੋਗਤਾਵਾਂ ਨੂੰ ਨਿਖਾਰਨ ਦੇ ਉਦੇਸ਼ ਨਾਲ ਕਰਵਾਏ ਜਾ ਰਹੇ ਵਿਦਿਅਕ ਅਤੇ ਸਹਿ-ਵਿਦਿਅਕ ਮੁਕਾਬਲਿਆਂ ਦੀ ਲੜੀ ਤਹਿਤ ਬਲਾਕ ਨਰੋਟ ਜੈਮਲ ਸਿੰਘ ਦੇ ਬਲਾਕ ਪੱਧਰੀ ਮੁਕਾਬਲੇ ਪ੍ਰਾਇਮਰੀ ਸਕੂਲ ਤੰਗੋਸ਼ਾਹ ਵਿਖੇ ਉਤਸ਼ਾਹ ਤੇ ਉਮੰਗ ਨਾਲ ਮੁਕੰਮਲ ਹੋਏ। ਇਹ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ/ਸੈਕੰਡਰੀ ਕਮਲਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਡੀਜੀ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ। ਮੁਕਾਬਲਿਆਂ ਦਾ ਜਾਇਜ਼ਾ ਲੈਣ ਲਈ ਅਕਾਦਮਿਕ ਸਹਾਇਤਾ ਸਮੂਹ ਦੇ ਜ਼ਿਲ੍ਹਾ ਕੋਆਰਡੀਨੇਟਰ ਵਨੀਤ ਮਹਾਜਨ ਵੱਲੋਂ ਵਿਸ਼ੇਸ਼ ਦੌਰਾ ਕੀਤਾ ਗਿਆ। ਇਨ੍ਹਾਂ ਮੁਕਾਬਲਿਆਂ ਵਿੱਚ ਪ੍ਰੀ-ਪ੍ਰਾਇਮਰੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਦੋ ਵਰਗਾਂ ਅਧੀਨ ਭਾਗ ਲਿਆ। ਵਰਗ-1 ਵਿੱਚ ਸੁੰਦਰ ਲਿਖਾਈ, ਬਾਲ ਗੀਤ, ਕਵਿਤਾ ਗਾਇਨ, ਪੜ੍ਹਨ, ਚਿੱਤਰਕਲਾ, ਪਹਾੜੇ ਉਚਾਰਨ, ਮੌਖਿਕ ਪਾਠਨ ਅਤੇ ਬੈਸਟ ਆਊਟ ਆਫ਼ ਵੇਸਟ ਆਦਿ ਮੁਕਾਬਲੇ ਕਰਵਾਏ ਗਏ। ਵਰਗ-2 ਵਿੱਚ ਕਹਾਣੀ-ਕਥਨ, ਚਿੱਤਰਕਲਾ, ਆਮ ਗਿਆਨ, ਲੋਕ-ਗੀਤ, ਭਾਸ਼ਣ, ਪਹਾੜੇ ਉਚਾਰਨ, ਚਿੱਤਰ ਸਮਝ ਤੇ ਬੈਸਟ ਆਊਟ ਆਫ਼ ਵੇਸਟ ਦੇ ਮੁਕਾਬਲੇ ਕਰਵਾਏ ਗਏ। ਨਤੀਜਿਆਂ ਸਬੰਧੀ ਜਾਣਕਾਰੀ ਦਿੰਦਿਆਂ ਸੀਐੱਚਟੀ ਪਵਨ ਕੁਮਾਰ ਅਤੇ ਸੀਐੱਚਟੀ ਅੰਜੂ ਬਾਲਾ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣੀ ਪ੍ਰਤਿਭਾ, ਮਿਹਨਤ ਅਤੇ ਆਤਮ-ਵਿਸ਼ਵਾਸ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵਰਗ-1 ਵਿੱਚ ਪੰਜਾਬੀ ਸੁੰਦਰ ਲਿਖਾਈ ਵਿੱਚ ਜਿਆ, ਅੰਗਰੇਜ਼ੀ ਸੁੰਦਰ ਲਿਖਾਈ ਵਿੱਚ ਲਵਿਸ਼ਾ ਠਾਕੁਰਪੁਰ, ਬਾਲ ਗੀਤ ਵਿੱਚ ਨਵਿਆ ਠਾਕੁਰਪੁਰ, ਕਵਿਤਾ ਵਿੱਚ ਸੋਫ਼ੀਆ ਰਕਵਾਲ, ਪੰਜਾਬੀ ਪੜ੍ਹਨ ਵਿੱਚ ਪ੍ਰਿਸਾ ਠਾਕੁਰਪੁਰ, ਅੰਗਰੇਜ਼ੀ ਪੜ੍ਹਨ ਵਿੱਚ ਲਵਿਸਾ ਠਾਕੁਰਪੁਰ ਤੇ ਪਹਾੜੇ ਉਚਾਰਨ ’ਚ ਰਿਧਿਮਾ ਗਜੂ ਜਗੀਰ ਨੇ ਪਹਿਲਾ ਸਥਾਨ ਹਾਸਲ ਕੀਤਾ। ਵਰਗ-2 ਵਿੱਚ ਹਿੰਦੀ ਸੁੰਦਰ ਲਿਖਾਈ ਵਿੱਚ ਭਾਵਨਾ, ਪੰਜਾਬੀ ਸੁੰਦਰ ਲਿਖਾਈ ’ਚ ਸਰਦਾ ਮੰਗਿਆਲ, ਅੰਗਰੇਜ਼ੀ ਸੁੰਦਰ ਲਿਖਾਈ ਵਿੱਚ ਕ੍ਰਿਤਿਕਾ ਠਾਕੁਰਪੁਰ, ਪੰਜਾਬੀ ਕਹਾਣੀ-ਕਥਨ ਵਿੱਚ ਮਨਪ੍ਰੀਤ ਨੰਗਲ ਫ਼ਰੀਦਾ, ਅੰਗਰੇਜ਼ੀ ਕਹਾਣੀ-ਕਥਨ ਵਿੱਚ ਵਰੁਣ ਠਾਕੁਰਪੁਰ, ਚਿੱਤਰਕਲਾ ਵਿੱਚ ਹਰਮਨ ਭਟੋਆ, ਲੋਕਗੀਤ ਵਿੱਚ ਰੂਪ ਸਾਣਾ ਠਾਕੁਰਪੁਰ, ਭਾਸ਼ਣ ਵਿੱਚ ਭਾਰਤੀ ਮਦੀਨਪੁਰ, ਪਹਾੜੇ ਉਚਾਰਨ ਵਿੱਚ ਭਾਰਤੀ ਮਦੀਨਪੁਰ ਅਤੇ ਬੈਸਟ ਆਊਟ ਆਫ਼ ਵੇਸਟ ’ਚ ਵਸ਼ਿੰਕਾ ਤੰਗੋਸ਼ਾਹ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਅਧਿਆਪਕਾਂ ਦੇ ਪੰਜਾਬੀ ਸੁੰਦਰ ਲਿਖਾਈ, ਅੰਗਰੇਜ਼ੀ ਕਰਸਿਵ ਅਤੇ ਅੰਗਰੇਜ਼ੀ ਕੈਲੀਗ੍ਰਾਫੀ ਮੁਕਾਬਲਿਆਂ ’ਚ ਪ੍ਰਾਇਮਰੀ ਸਕੂਲ ਮੱਲਪੁਰ ਦੀ ਅਧਿਆਪਕਾ ਸੋਨੀਆਂ ਥਾਪਾ ਨੇ ਪਹਿਲਾ ਸਥਾਨ ਹਾਸਲ ਕੀਤਾ। ਇਨ੍ਹਾਂ ਮੁਕਾਬਲਿਆਂ ਵਿੱਚ ਕਲੱਸਟਰ ਪੱਧਰ ਦੇ ਜੇਤੂ ਤੇ ਉਪ-ਜੇਤੂ ਵਿਦਿਆਰਥੀਆਂ ਨੇ ਬਲਾਕ ਪੱਧਰ ’ਤੇ ਆਪਣੀ ਯੋਗਤਾ ਦਾ ਪ੍ਰਦਰਸ਼ਨ ਕੀਤਾ। ਮੁਕਾਬਲਿਆਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਕੂਲ ਮੁਖੀਆਂ, ਅਧਿਆਪਕਾਂ ਤੇ ਅਕਾਦਮਿਕ ਸਹਾਇਤਾ ਸਮੂਹ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਮੌਕੇ ਸੀਐੱਚਟੀ ਜਗਧਰ ਸ਼ਰਮਾ, ਸੀਐੱਚਟੀ ਸੁਨੀਲ ਕੁਮਾਰ, ਐੱਚਟੀ ਰਾਕੇਸ਼ ਕੁਮਾਰ, ਐੱਚਟੀ ਰਾਕੇਸ਼ ਸੈਣੀ, ਬੀਆਰਸੀ ਬਿਸ਼ੰਭਰ ਦਾਸ, ਬੀਆਰਸੀ ਦੀਪਕ, ਬਲਕਾਰ ਅੱਤਰੀ ਸਮੇਤ ਹੋਰ ਅਧਿਆਪਕ ਹਾਜ਼ਰ ਸਨ।