ਮੁਖਵਿੰਦਰ ਸਿੰਘ ਮੁੱਖਾ ਨੇ ਰਣਜੀਤ ਕਾਹਲੋਂ ਨੂੰ ਦਿੱਤਾ ਸਮਰਥਨ
ਕਾਂਗਰਸ ਨੂੰ ਅਲਵਿਦਾ ਕਹਿ ਕੇ ਮੁਖਵਿੰਦਰ ਸਿੰਘ ਮੁੱਖਾ ਨੇ ਰਣਜੀਤ ਕਾਹਲੋਂ ਨੂੰ ਦਿੱਤਾ ਸਮਰਥਨ
Publish Date: Sat, 03 Oct 2026 03:20 PM (IST)
Updated Date: Sat, 03 Oct 2026 03:22 PM (IST)
ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ : ਪਿੰਡ ਭੁਬਾਲੀ ਦੇ ਰਹਿਣ ਵਾਲੇ ਮੁਖਵਿੰਦਰ ਸਿੰਘ ਮੁੱਖਾ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਮਿਸ਼ਨ 2027 ’ਚ ਸ਼ਮੂਲੀਅਤ ਕਰ ਲਈ ਹੈ। ਉਨ੍ਹਾਂ ਨੇ ਲੋਕ ਸੰਘਰਸ਼ ਮੋਰਚੇ ਦੇ ਸੂਬਾ ਪ੍ਰਧਾਨ ਅਤੇ ਗੁਰਦਾਸਪੁਰ ਹਲਕੇ ਦੇ ਮੁੱਖ ਸੇਵਾਦਾਰ ਰਣਜੀਤ ਸਿੰਘ ਕਾਹਲੋਂ ਦੀ ਵਿਸ਼ੇਸ਼ ਮੀਟਿੰਗ ’ਚ ਇਹ ਐਲਾਨ ਕੀਤਾ। ਮੁਖਵਿੰਦਰ ਸਿੰਘ ਮੁੱਖਾ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਉਹ ਕਾਂਗਰਸ ਅਤੇ ਬੀਤੀਆਂ ਸਰਕਾਰਾਂ ਦਾ ਸਮਰਥਨ ਕਰਦੇ ਰਹੇ, ਪਰ ਕਿਸੇ ਵੀ ਸਰਕਾਰ ਨੇ ਉਨ੍ਹਾਂ ਵੱਲ ਧਿਆਨ ਨਹੀਂ ਦਿੱਤਾ। ਉਨ੍ਹਾਂ ਨੇ ਰਣਜੀਤ ਸਿੰਘ ਕਾਹਲੋਂ ਨਾਲ ਮਿਲ ਕੇ ਆਉਣ ਵਾਲੀਆਂ 2027 ਦੀਆਂ ਵਿਧਾਨਸਭਾ ਚੋਣਾਂ ’ਚ ਉਨ੍ਹਾਂ ਦਾ ਸਾਥ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਰਣਜੀਤ ਸਿੰਘ ਕਾਹਲੋਂ ਨੇ ਮੁਖਵਿੰਦਰ ਸਿੰਘ ਮੁੱਖਾ ਦਾ ਨਿੱਘਾ ਸਵਾਗਤ ਕੀਤਾ ਅਤੇ ਹਾਜ਼ਰ ਹੋਈ ਸਾਰੀ ਸੰਗਤ ਦਾ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਕਸ਼ਮੀਰ ਸਿੰਘ ਵਾਹਲਾ, ਹਿਤਪਾਲ ਸਿੰਘ ਬਲਾਕ ਪ੍ਰਧਾਨ, ਕਰਮਜੀਤ ਸਿੰਘ, ਅਮਰੀਕ ਸਿੰਘ ਸਰਸਪੁਰ, ਡਿਪਟੀ ਸਿੰਘ, ਹੈਰੀ ਕਾਹਲੋਂ, ਨਵੀਂ ਕਾਹਲੋਂ ਅਤੇ ਜੱਗਾ ਔਲਖ ਸਮੇਤ ਕਈ ਹੋਰ ਆਗੂ ਵੀ ਮੌਜੂਦ ਸਨ।