- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ ਵਿਕਾਸ ਪਰਿਸ਼ਦ ਵੱਲੋਂ ਅਧਿਆਪਕ ਦਿਵਸ ਮੌਕੇ ਵੱਡਾ ਸਨਮਾਨ ਸਮਾਗਮ, 12 ਅਧਿਆਪਕਾਂ ਨੂੰ ਕੀਤਾ ਸਨਮਾਨਿਤ

ਆਕਾਸ਼, ਪੰਜਾਬੀ ਜਾਗਰਣ
ਗੁਰਦਾਸਪੁਰ: ਅਧਿਆਪਕਾਂ ਦੇ ਸਨਮਾਨ ਲਈ ਸਮਰਪਿਤ ਰਾਸ਼ਟਰੀ ਅਧਿਆਪਕ ਦਿਵਸ ਮੌਕੇ ਭਾਰਤ ਵਿਕਾਸ ਪਰਿਸ਼ਦ ਸਿਟੀ ਸ਼ਾਖਾ ਗੁਰਦਾਸਪੁਰ ਵੱਲੋਂ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਹ ਪ੍ਰੋਗਰਾਮ ਗੋਲਡਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼ਾਖਾ ਪ੍ਰਧਾਨ ਰਮੇਸ਼ ਸਲਹੋਤਰਾ ਦੀ ਅਗਵਾਈ ਹੇਠ ਕਰਵਾਇਆ ਗਿਆ। ਜਿਸ ਵਿੱਚ ਸੂਬੇ ਭਰ ਤੋਂ ਸਿੱਖਿਆ ਖੇਤਰ ਨਾਲ ਜੁੜੀਆਂ ਸ਼ਖ਼ਸੀਅਤਾਂ ਸ਼ਾਮਲ ਹੋਈਆਂ।
ਸਮਾਗਮ ਦੇ ਮੁੱਖ ਮਹਿਮਾਨ ਡੀਈਓ (ਸੈਕੰਡਰੀ) ਰਾਜੇਸ਼ ਕੁਮਾਰ ਸ਼ਰਮਾ (ਸਟੇਟ ਅਵਾਰਡੀ) ਰਹੇ, ਜਦਕਿ ਵਿਸ਼ੇਸ਼ ਮਹਿਮਾਨ ਡਾ. ਮੋਹਿਤ ਮਹਾਜਨ (ਚੇਅਰਮੈਨ, ਗੋਲਡਨ ਗਰੁੱਪ ਆਫ ਇੰਸਟੀਚਿਊਟ) ਨੇ ਸ਼ਿਰਕਤ ਕੀਤੀ। ਇਸ ਮੌਕੇ ਸ਼ਾਖਾ ਵੱਲੋਂ ਵੱਖ-ਵੱਖ ਸਕੂਲਾਂ ਦੇ 12 ਅਧਿਆਪਕਾਂ ਨੂੰ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਵੱਲੋਂ ਸਨਮਾਨਿਤ ਕੀਤਾ ਗਿਆ। ਸਨਮਾਨਿਤ ਹੋਣ ਵਾਲਿਆਂ ਵਿੱਚ ਡਾ. ਇੰਦੂਬਾਲਾ, ਮੀਨਾ, ਸਰਬਜੀਤ ਕੌਰ, ਰੇਣੁਕਾ ਅਗਰਵਾਲ, ਲਲਿਤਾ ਕੁਮਾਰੀ, ਸੁਨੀਤਾ ਬੇਦੀ, ਮੋਨਿਕਾ ਸ਼ਰਮਾ, ਅਸ਼ਵਨੀ ਕੁਮਾਰ (ਰਿਟਾਇਰਡ ਹੈੱਡਮਾਸਟਰ), ਸੁਨੀਲ ਕੁਮਾਰ (ਲੈਕਚਰਾਰ), ਅਵਿਨਾਸ਼ ਕੁਮਾਰ (ਲੈਕਚਰਾਰ, ਅੰਗਰੇਜ਼ੀ), ਰੀਨਾ (ਲੈਕਚਰਾਰ, ਫਿਜ਼ਿਕਸ) ਅਤੇ ਸਰਦਾਰ ਗੁਰੂ ਇਕਬਾਲ ਸਿੰਘ (ਲੈਕਚਰਾਰ ਤੇ ਐਡਮਿਨ) ਸ਼ਾਮਲ ਰਹੇ। ਪ੍ਰੋਗਰਾਮ ਦੌਰਾਨ ਗੋਲਡਨ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਅਧਿਆਪਕ ਦਿਵਸ 'ਤੇ ਆਪਣੇ ਵਿਚਾਰ ਰੱਖੇ ਅਤੇ ਸਮੂਹਿਕ ਗਾਣ ਤੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਸਮਾਂ ਬੰਨ੍ਹਿਆ। ਇਸ ਦੌਰਾਨ ਲਗਭਗ 5 ਸਾਲ ਦੀ ਇੱਕ ਛੋਟੀ ਜਿਹੀ ਬੱਚੀ ਨੇ ਵੀ ਆਏ ਮਹਿਮਾਨਾਂ ਦਾ ਆਪਣੇ ਮਿੱਠੇ ਸ਼ਬਦਾਂ ਵਿੱਚ ਸਵਾਗਤ ਕਰਕੇ ਸਾਰਿਆਂ ਦਾ ਦਿਲ ਜਿੱਤ ਲਿਆ। ਇਸ ਮੌਕੇ ਸ਼ਾਖਾ ਦੇ ਮੁੱਖ ਬੁਲਾਰੇ ਰਮੇਸ਼ ਮੋਹਨ ਨੇ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਉਨ੍ਹਾਂ ਦੇ 138ਵੇਂ ਜਨਮ ਦਿਵਸ 'ਤੇ ਯਾਦ ਕਰਦਿਆਂ ਸਿੱਖਿਆ ਦਿਵਸ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਤੋਂ ਇਲਾਵਾ ਸ਼ਾਖਾ ਮੈਂਬਰ ਵਿਜੇਂਦਰ ਕੋਹਲੀ ਨੇ ਵੀ ਆਪਣੇ ਵਿਚਾਰ ਰੱਖੇ। ਮੁੱਖ ਮਹਿਮਾਨ ਰਾਜੇਸ਼ ਕੁਮਾਰ ਸ਼ਰਮਾ ਨੇ ਡਾ. ਰਾਧਾਕ੍ਰਿਸ਼ਨਨ ਦੇ ਜੀਵਨ ਅਤੇ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕਰਕੇ ਹਾਜ਼ਰ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ। ਪ੍ਰੋਗਰਾਮ ਦੇ ਅੰਤ ਵਿੱਚ ਸ਼ਾਖਾ ਵੱਲੋਂ ਪ੍ਰੋ. ਮਹਿੰਦਰ ਕੁਮਾਰ ਨੇ ਸਾਰੇ ਮਹਿਮਾਨਾਂ, ਸਕੂਲ ਪ੍ਰਬੰਧਨ ਅਤੇ ਬੱਚਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸ਼ਾਖਾ ਦੇ ਸੀਨੀਅਰ ਮੈਂਬਰ ਰਮੇਸ਼ ਸ਼ਰਮਾ, ਸੁਨੀਲ ਕੁਮਾਰ ਮਹਾਜਨ, ਲਲਿਤ ਮਲਹੋਤਰਾ, ਪਵਨ ਰਾਏ, ਮਨੋਹਰ ਲਾਲ, ਸੁਰਜੀਤ ਸਿੰਘ, ਅਮਰਨਾਥ, ਹਿਤੇਸ਼ ਕੁਮਾਰ ਮਹਾਜਨ, ਬਲਵਿੰਦਰ ਡੋਗਰਾ, ਵਿਜੇ ਕੁਮਾਰ ਸ਼ਰਮਾ ਅਤੇ ਅਮਰਜੀਤ ਸਿੰਘ ਸਮੇਤ ਹੋਰ ਕਈ ਪਤਵੰਤੇ ਹਾਜ਼ਰ ਸਨ।