ਰਾਵੀ ਪਾਰ ਦੇ ਵਿਦਿਆਰਥੀਆਂ ਨੂੰ ਵਰਦੀਆਂ ਤੇ ਸਕੂਲ ਬੈਗ ਵੰਡੇ
ਭੈਣੀ ਬਾਂਗਰ ਦੀ ਸੰਗਤ ਵੱਲੋਂ ਰਾਵੀ ਪਾਰ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਵਰਦੀਆਂ ਅਤੇ ਸਕੂਲ ਬੈਗ ਵੰਡੇ
Publish Date: Sat, 14 Feb 2026 03:16 PM (IST)
Updated Date: Sun, 15 Feb 2026 04:00 AM (IST)
ਕਸ਼ਮੀਰ ਸਿੰਘ ਸੰਧੂ, ਪੰਜਾਬੀ ਜਾਗਰਣ ਕਾਦੀਆਂ : ਪਿੰਡ ਭੈਣੀ ਬਾਂਗਰ ਦੀ ਸੰਗਤ ਅਤੇ ਐੱਨਆਰਆਈ ਵੀਰਾਂ ਦੇ ਸਹਿਯੋਗ ਨਾਲ ਨੌਜਵਾਨਾਂ ਵੱਲੋਂ ਮਕੌੜਾ ਪੱਤਣ ਰਾਵੀ ਦਰਿਆ ਦੇ ਪਾਰ ਸੱਤ ਪਿੰਡਾਂ ਦੇ ਸਰਕਾਰੀ ਸਕੂਲਾਂ ਵਿੱਚ ਹੜ੍ਹ ਪ੍ਰਭਾਵਿਤ ਅਤੇ ਲੋੜਵੰਦ ਬੱਚਿਆਂ ਦੀ ਮਦਦ ਕੀਤੀ ਗਈ, ਜਿਸ ਵਿਚ ਬੱਚਿਆਂ ਦੀਆ ਵਰਦੀਆਂ, ਬੂਟ, ਸਕੂਲ ਬੈਗ ਅਤੇ ਹੋਰ ਪੜ੍ਹਾਈ ਨਾਲ ਸਬੰਧਤ ਸਮੱਗਰੀ ਦਿੱਤੀ ਗਈ। ਇਸ ਸਬੰਧੀ ਗੱਲਬਾਤ ਕਰਦਿਆਂ ਮਾਸਟਰ ਜਸਪਾਲ ਸਿੰਘ, ਮੁਕੇਸ਼ ਕੁਮਾਰ ਵਿਰਦੀ, ਰਾਕੇਸ਼ ਕੁਮਾਰ ਭਿੰਡਰ,ਸੁੱਖ ਭੈਣੀਆਂ, ਸੁਭਾਸ਼ ਸਿੰਘ, ਮਿੰਟਾਂ ਭੈਣੀ ਬਾਂਗਰ, ਡਿਪਲ ਐਪਲ ਸੂਜ ਕਾਦੀਆ ਨੇ ਦੱਸਿਆ ਕਿ ਪਿੰਡ ਭਰਿਆਲ, ਲਸਿਆਣ, ਤੂੜਬਾਨੀ ਸਮੇਤ ਵੱਖ ਵੱਖ ਪਿੰਡਾਂ ਦੇ 100 ਤੋਂ ਵੱਧ ਬੱਚਿਆਂ ਦੀ ਸਕੂਲਾਂ ਵਿੱਚ ਪਹੁੰਚ ਕੇ ਮਦਦ ਕੀਤੀ। ਇਸ ਮੌਕੇ ਸਕੂਲਾਂ ਦੇ ਸਟਾਫ਼ ਵੱਲੋਂ ਪਿੰਡ ਭੈਣੀ ਬਾਂਗਰ ਦੀ ਸਮੂਹ ਸੰਗਤ ਅਤੇ ਐੱਨਆਰਆਈ ਵੀਰਾਂ ਦਾ ਸਕੂਲੀ ਬੱਚਿਆਂ ਦੀ ਮਦਦ ਕਰਨ ਵਾਸਤੇ ਧੰਨਵਾਦ ਕੀਤਾ।