- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਈ ਅੰਮ੍ਰਿਤਪਾਲ ਸਿੰਘ ਨੌਜਵਾਨੀ ਅਤੇ ਪੰਜਾਬ ਬਚਾਉਣ ਦੀ ਲੜਾਈ ਲੜ ਰਿਹਾ ਹੈ: ਪ੍ਰਿਥੀਪਾਲ ਸਿੰਘ

ਸ਼ਾਮ ਤਿਵਾੜੀ, ਪੰਜਾਬੀ ਜਾਗਰਣ
ਬਟਾਲਾ : ‘ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ' ਹਲਕਾ ਬਟਾਲਾ ਦੀ ਅਹਿਮ ਮੀਟਿੰਗ ਪਿੰਡ ਹਵੇਲੀਆਂ ਵਿੱਚ ਹੋਈ, ਜਿਸ ’ਚ ਵੱਡੀ ਗਿਣਤੀ ਵਿੱਚ ਬੀਬੀਆਂ ਤੇ ਪਿੰਡ ਵਾਸੀ ਸ਼ਾਮਿਲ ਹੋਏ। ਮੀਟਿੰਗ ਵਿੱਚ ਪ੍ਰਿਥੀਪਾਲ ਸਿੰਘ ਬਟਾਲਾ ਕਾਰਜਕਾਰਨੀ ਕਮੇਟੀ ਮੈਂਬਰ ਅਤੇ ਇੰਚਾਰਜ ਹਲਕਾ ਬਟਾਲਾ, ਦਿਲਬਾਗ ਸਿੰਘ ਗੋਬਿੰਦ ਨਗਰ, ਹਰਵੰਤ ਸਿੰਘ ਧਾਰੀਵਾਲ ਭੋਜਾ, ਜਸਵੀਰ ਸਿੰਘ ਬਟਾਲਾ, ਸੁਰਜੀਤ ਸਿੰਘ ਧਾਰੀਵਾਲ ਭੋਜਾ, ਹਰਦੀਪ ਸਿੰਘ ਧਾਰੀਵਾਲ ਭੋਜਾ, ਸਰਬਜੀਤ ਸਿੰਘ ਖਾਨ ਪਿਆਰਾ, ਗੁਰਮੀਤ ਸਿੰਘ, ਗੁਰਦੀਪਕ ਸਿੰਘ ਤੇ ਅਭਿਸ਼ੇਕ ਕੁਮਾਰ ਤਿੰਨੋਂ ਯੂਥ ਆਗੂ ਸਮੇਤ ਸੀਨੀਅਰ ਆਗੂ ਪਹੁੰਚੇ। ਇਸ ਮੌਕੇ ਬੋਲਦਿਆਂ ਪ੍ਰਿਥੀਪਾਲ ਸਿੰਘ ਬਟਾਲਾ ਨੇ ਕਿਹਾ ਕਿ ਸਰਕਾਰਾਂ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨਾ ਚਾਹੁੰਦੀ ਹਨ, ਇਸੇ ਕਰਕੇ ਚਿੱਟੇ ਦਾ ਨਸ਼ਾ ਧੜਾਧੜ ਪੰਜਾਬ ਵਿੱਚ ਭੇਜਿਆ ਜਾ ਰਿਹਾ ਹੈ। ਦਿਲਬਾਗ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਵੱਲੋਂ ਚੁਣੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਪੰਜਾਬੀਆਂ ਨਾਲ ਵਿਸ਼ਵਾਸਘਾਤ ਕੀਤਾ ਹੈ ਕਿਉਂਕਿ ਪੰਜਾਬ ਵਿੱਚ ਨਸ਼ਾ ਚਾਰ ਗੁਣਾ ਵਧ ਗਿਆ ਹੈ ਅਤੇ ਨੌਜਵਾਨ ਮੌਤ ਦੇ ਖੂਹ ਵੱਲ ਜਾ ਰਹੇ ਹਨ।ਹਰਵੰਤ ਸਿੰਘ ਧਾਰੀਵਾਲ ਭੋਜਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਪੰਜਾਬ ਨੂੰ ਬਚਾਉਣ ਲਈ ਆਪ ਅੱਗੇ ਆ ਕੇ ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦੇਣਾ ਚਾਹੀਦਾ ਹੈ। ਇਸ ਮੌਕੇ ਪਿੰਡ ਵਿਖੇ 21 ਮੈਂਬਰੀ ਕਮੇਟੀ ਬਣਾਈ ਗਈ, ਜਿਸ ਵਿੱਚ ਦੀਦਾਰ ਸਿੰਘ, ਹਰਬੰਸ ਸਿੰਘ, ਹਰਭਜਨ ਸਿੰਘ, ਗੁਰਦੇਵ ਸਿੰਘ, ਸਤਨਾਮ ਸਿੰਘ, ਲਖਵਿੰਦਰ ਸਿੰਘ, ਮਹਿੰਦਰ ਸਿੰਘ, ਰਘਬੀਰ ਸਿੰਘ, ਸਰਬਜੀਤ ਸਿੰਘ ,ਪ੍ਰਭਜੋਤ ਸਿੰਘ, ਬੀਬੀ ਮਨਜੀਤ ਕੌਰ, ਸਰਬਜੀਤ ਕੌਰ, ਸਤਿੰਦਰ ਕੌਰ, ਸਤਵੰਤ ਕੌਰ, ਪਰਮਜੀਤ ਕੌਰ, ਮਨਜੀਤ ਕੌਰ, ਹਰਵਿੰਦਰ ਕੌਰ, ਪਲਵਿੰਦਰ ਕੌਰ, ਬਲਵਿੰਦਰ ਕੌਰ, ਰਾਜਵਿੰਦਰ ਕੌਰ, ਕੰਵਲਜੀਤ ਕੌਰ, ਮੰਗਲ ਕੌਰ ਆਦਿ ਮੈਂਬਰ ਬਣਾਏ ਗਏ।