- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੇਰਿੰਗ ਸਕੂਲ ਦੀ ਅਨੋਖੀ ਪਹਿਲ:

ਸੁਖਦੇਵ ਸਿੰਘ, ਪੰਜਾਬੀ ਜਾਗਰਣ
ਬਟਾਲਾ: ਸ਼ਹਿਰ ਦੇ ਬੇਰਿੰਗ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਸਿਰਫ ਕਿਤਾਬੀ ਗਿਆਨ ਤੱਕ ਸੀਮਤ ਨਾ ਰੱਖ ਕੇ ਉਹਨਾਂ ਨੂੰ ਜੀਵਨ ਦੇ ਵਿਹਾਰਕ ਹੁਨਰਾਂ ਵਿੱਚ ਨਿਪੁੰਨ ਬਣਾਉਣ ਦੇ ਮੰਤਵ ਨਾਲ ਇੱਕ ਵਿਸ਼ੇਸ਼ ਪਹਿਲ ਕੀਤੀ ਗਈ। ਸਕੂਲ ਵਿੱਚ ਸਕਾਊਟਸ ਐਂਡ ਗਾਈਡਸ ਦੇ ਲਗਭਗ 30 ਵਿਦਿਆਰਥੀਆਂ ਲਈ ਵਿਸ਼ੇਸ਼ ਕੁਕਿੰਗ ਗਤੀਵਿਧੀ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਸਮੂਹਿਕ ਤੌਰ 'ਤੇ ਕੜ੍ਹੀ-ਚੌਲ ਤਿਆਰ ਕੀਤੇ ਅਤੇ ਆਪਣੇ ਸਾਥੀਆਂ ਦੇ ਨਾਲ-ਨਾਲ ਸਕੂਲ ਦੇ ਸਮੂਹ ਸਟਾਫ ਮੈਂਬਰਾਂ ਲਈ ਭੋਜਨ ਬਣਾਇਆ। ਇਹ ਪ੍ਰੋਗਰਾਮ ਸਕੂਲ ਦੇ ਮੈਨੇਜਰ ਡਾ. ਡੇਰਿਕ ਐਂਗਲਸ ਦੀ ਦੂਰਅੰਦੇਸ਼ੀ ਅਗਵਾਈ ਹੇਠ ਕਰਵਾਇਆ ਗਿਆ। ਸਕਾਊਟਸ ਐਂਡ ਗਾਈਡਸ ਦੀ ਇੰਚਾਰਜ ਸ੍ਰੀਮਤੀ ਦੀਪਿਕਾ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੇ ਵੱਡੇ ਪੱਧਰ 'ਤੇ ਭੋਜਨ ਤਿਆਰ ਕਰਨ ਦੀ ਪੂਰੀ ਪ੍ਰਕਿਰਿਆ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ। ਇਸ ਗਤੀਵਿਧੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਆਤਮ-ਨਿਰਭਰ ਬਣਾਉਣਾ, ਟੀਮ-ਵਰਕ ਦੀ ਭਾਵਨਾ ਵਿਕਸਤ ਕਰਨਾ, ਫੈਸਲਾ ਲੈਣ ਦੀ ਸਮਰੱਥਾ ਵਧਾਉਣਾ ਅਤੇ ਵੱਡੇ ਪੱਧਰ 'ਤੇ ਖਾਣਾ ਬਣਾਉਣ ਦਾ ਹੁਨਰ ਸਿਖਾਉਣਾ ਸੀ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਸਮਾਂ ਪ੍ਰਬੰਧਨ, ਸਰੋਤਾਂ ਦੀ ਸਹੀ ਵਰਤੋਂ, ਸਹਿਯੋਗ, ਅਨੁਸ਼ਾਸਨ ਅਤੇ ਜ਼ਿੰਮੇਵਾਰੀ ਵਰਗੇ ਮਹੱਤਵਪੂਰਨ ਜੀਵਨ-ਮੁੱਲਾਂ ਨੂੰ ਵਿਹਾਰ ਵਿੱਚ ਸਿੱਖਣ ਦਾ ਮੌਕਾ ਮਿਲਿਆ।ਸਕੂਲ ਦੇ ਪ੍ਰਿੰਸੀਪਲ ਅਭਿਸ਼ੇਕ ਮਿਚਲ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਖਿਆ ਦਾ ਅਸਲੀ ਮੰਤਵ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਨਾ ਹੈ। ਉਹਨਾਂ ਵਿਦਿਆਰਥੀਆਂ ਨੂੰ ਇਸੇ ਤਰ੍ਹਾਂ ਨਵੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਅਤੇ ਆਪਣੀਆਂ ਸਮਰੱਥਾਵਾਂ ਨੂੰ ਨਿਖਾਰਨ ਲਈ ਪ੍ਰੇਰਿਤ ਕੀਤਾ।ਬੇਰਿੰਗ ਸਕੂਲ, ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਵਿੱਚ ਲੀਡਰਸ਼ਿਪ, ਵਿਹਾਰਕ ਗਿਆਨ, ਆਤਮ-ਨਿਰਭਰਤਾ ਅਤੇ ਸਮਾਜਿਕ ਜ਼ਿੰਮੇਵਾਰੀ ਵਿਕਸਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਇਸ ਗਤੀਵਿਧੀ ਵਿੱਚ ਕ੍ਰਿਸਟੋਫਰ ਮਿਚਲ, ਹੈਬਰੋਨ, ਅਬੀਨੇਜ਼ਰ, ਮਨਮੋਹਿਤ ਸਿੰਘ, ਯੁਵਰਾਜ ਸਿੰਘ, ਅੰਸ਼ਪ੍ਰਤਾਪ ਸਿੰਘ, ਤਰਨਪ੍ਰੀਤ ਕੌਰ, ਜਸਲੀਨ ਕੌਰ, ਖੇਜਲ ਸ਼ਰਮਾ, ਮਾਨਵੀ, ਸੁਖਪ੍ਰੀਤ ਕੌਰ, ਹਰਸਿਮਰਨਜੀਤ ਕੌਰ, ਸਹਿਜਪ੍ਰੀਤ ਸਿੰਘ, ਸਿਮਰਨਜੀਤ ਕੌਰ, ਪਵਲੀ ਕੌਰ, ਦਿਲਪ੍ਰੀਤ ਕੌਰ, ਗਗਨਦੀਪ ਸਿੰਘ, ਸੁਖਮੀਤ ਸਿੰਘ, ਅੰਕਿਤ ਸ਼ਰਮਾ, ਨੂਰਪ੍ਰੀਤ ਕੌਰ, ਪਵਿੱਤਰ ਪਾਲ ਸਿੰਘ, ਪ੍ਰਭਰੂਪ ਕੌਰ, ਦੀਪਸ਼ਿਖਾ, ਸੁਖਮੀਤ ਕੌਰ, ਜੈਪਲੀਨ ਕੌਰ ਅਤੇ ਜੋਆਨਾ ਸੰਧੂ ਸਮੇਤ ਹੋਰ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਸਾਰੇ ਵਿਦਿਆਰਥੀਆਂ ਨੇ ਮਿਲ ਕੇ ਭੋਜਨ ਤਿਆਰ ਕਰਨ ਵਿੱਚ ਸਹਿਯੋਗ ਦਿੱਤਾ ਅਤੇ ਟੀਮ-ਵਰਕ, ਅਨੁਸ਼ਾਸਨ, ਜ਼ਿੰਮੇਵਾਰੀ ਅਤੇ ਆਤਮ-ਨਿਰਭਰਤਾ ਦੀ ਸ਼ਾਨਦਾਰ ਮਿਸਾਲ ਪੇਸ਼ ਕੀਤੀ।