- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਟਾਲਾ ਦੀ ਧੀ ਮੌਲੀ ਚੀਮਾ ਨੇ ਮਾਡਲਿੰਗ ’ਚ ਰਚਿਆ ਇਤਿਹਾਸ

ਸ਼ਾਮ ਤਿਵਾੜੀ, ਪੰਜਾਬੀ ਜਾਗਰਣ
ਬਟਾਲਾ: ਬਟਾਲਾ ਦੀ ਹੋਣਹਾਰ ਧੀ ਮੌਲੀ ਚੀਮਾ ਨੇ ਮਾਡਲਿੰਗ ਦੇ ਖੇਤਰ ਵਿੱਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਂਦਿਆਂ ਸਟੇਟ ਅਤੇ ਨੈਸ਼ਨਲ ਪੱਧਰ ’ਤੇ ਖਿਤਾਬ ਜਿੱਤ ਕੇ ਬਟਾਲਾ ਸਮੇਤ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਮੌਲੀ ਦੀ ਇਸ ਉਪਲਬਧੀ ਨਾਲ ਉਸਦੇ ਪਰਿਵਾਰ, ਅਧਿਆਪਕਾਂ ਅਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ। ਮੌਲੀ ਚੀਮਾ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੀ ਮਾਤਾ ਰੇਖਾ ਚੀਮਾ, ਦਾਦੀ ਅਤੇ ਸਕੂਲ ਦੀਆਂ ਅਧਿਆਪਕਾਂ ਦੀ ਮਿਹਨਤ, ਸਹਿਯੋਗ ਅਤੇ ਮਾਰਗਦਰਸ਼ਨ ਨੂੰ ਦਿੱਤਾ ਹੈ। ਮੌਲੀ ਲਈ ਸਭ ਤੋਂ ਭਾਵੁਕ ਅਤੇ ਯਾਦਗਾਰ ਪਲ ਉਹ ਰਿਹਾ, ਜਦੋਂ ਖਿਤਾਬ ਜਿੱਤਣ ਤੋਂ ਬਾਅਦ ਆਪਣਾ ਤਾਜ ਖੁਦ ਪਹਿਨਣ ਤੋਂ ਪਹਿਲਾਂ ਉਸਨੇ ਆਪਣੀ ਮਾਰਗਦਰਸ਼ਕ ਦਾਦੀ ਨੂੰ ਤਾਜ ਪਹਿਨਾਇਆ। ਇਸ ਮੌਕੇ ਮੌਲੀ ਨੇ ਦਾਦੀ ਪ੍ਰਤੀ ਆਪਣੇ ਸਤਿਕਾਰ ਅਤੇ ਪਿਆਰ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਤੇ ‘ਬੈਡਮੈਨ’ ਵਜੋਂ ਪ੍ਰਸਿੱਧ ਗੁਲਸ਼ਨ ਗਰੋਵਰ ਨੇ ਵੀ ਮੌਲੀ ਚੀਮਾ ਦੀ ਹੌਂਸਲਾ ਅਫ਼ਜ਼ਾਈ ਕੀਤੀ। ਮੌਲੀ ਚੀਮਾ ਦਾ ਸੁਪਨਾ ਮਾਡਲਿੰਗ ਦੇ ਖੇਤਰ ਵਿੱਚ ਹੋਰ ਉੱਚੀਆਂ ਮੰਜ਼ਿਲਾਂ ਹਾਸਲ ਕਰਨਾ ਅਤੇ ਭਵਿੱਖ ਵਿੱਚ ਬਟਾਲਾ ਤੇ ਪੰਜਾਬ ਦਾ ਨਾਮ ਹੋਰ ਰੌਸ਼ਨ ਕਰਨਾ ਹੈ। ਮੌਲੀ ਚੀਮਾ ਦਾ ਬਟਾਲਾ ਪਹੁੰਚਣ ’ਤੇ ਪਰਿਵਾਰਕ ਮੈਂਬਰਾਨ ਤੇ ਇਲਾਕਾ ਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਮੌਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਹਿੰਮਤ ਨਾ ਹਾਰ ਦੇ ਹੋਏ ਅਜੋਕੇ ਮੁਕਾਬਲੇਬਾਜ਼ੀ ਦੇ ਯੁੱਗ ’ਚ ਵੱਧ ਤੋਂ ਵੱਧ ਮਿਹਨਤ ਕਰਨੀ ਚਾਹੀਦੀ ਹੈ। ਇਕ ਨਾ ਇਕ ਦਿਨ ਅਸੀਂ ਸਫਲਤਾ ਜ਼ਰੂਰ ਪ੍ਰਾਪਤ ਕਰਾਂਗੇ।