- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਧਰਮ ਯੁੱਧ ਮੋਰਚੇ ’ਤੇ 27 ਨੂੰ ਪ੍ਰਕਾਸ਼ ਪੁਰਬ ਮੌਕੇ ਬਾਪੂ ਤਰਸੇਮ ਸਿੰਘ ਭਰਨਗੇ ਹਾਜ਼ਰੀ : ਭਾਈ ਗੁਰਪ੍ਰੀਤ ਸਿੰਘ

ਸੁਖਦੇਵ ਸਿੰਘ, ਪੰਜਾਬੀ ਜਾਗਰਣ, ਬਟਾਲਾ : 27 ਸਤੰਬਰ ਤੋਂ ਬਟਾਲਾ ਦੇ ਸ਼ਹੀਦ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਯਾਦਗਾਰੀ ਪਾਰਕ ’ਚ ਚੱਲ ਰਹੇ ਧਰਮ ਯੁੱਧ ਮੋਰਚੇ ਦੇ ਦੋ ਮਹੀਨੇ ਪੂਰੇ ਹੋਣ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ, ਜਿਨ੍ਹਾਂ ’ਚ ਐੱਮਪੀ ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿੰਘ ਵਿਸ਼ੇਸ਼ ਰੂਪ ’ਚ ਪਹੁੰਚ ਰਹੇ ਹਨ। ਮੋਰਚਾ ਕੋਆਰਡੀਨੇਟਰ ਭਾਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 15 ਸਾਲਾਂ ਤੋਂ ਲਟਕ ਰਹੀਆਂ ਚੋਣਾਂ ਕਰਵਾਉਣ ਸਬੰਧੀ ਦੋ ਮਹੀਨੇ ਤੋਂ ਚੱਲ ਰਹੇ ਮੋਰਚੇ ’ਚ ਵਾਰਿਸ ਪੰਜਾਬ ਦੇ ਇਲਾਕੇ ਦੇ ਸਾਰੇ ਆਗੂਆਂ ਸਮੇਤ ਬਾਪੂ ਤਰਸੇਮ ਸਿੰਘ ਦੇ ਆਉਣ ਨਾਲ ਮੋਰਚਾ ਹੋਰ ਤਗੜਾ ਹੋਵੇਗਾ। ਜ਼ਿਕਰਯੋਗ ਹੈ ਕਿ ਬੀਤੇ ਦਿਨ ਜੱਲੂਪੁਰ ਵਿਖੇ ਮਾਤਾ ਚਰਨ ਕੌਰ ਦੇ ਅੰਤਿਮ ਅਰਦਾਸ ਸਮਾਗਮ ਉਪਰੰਤ ਧਰਮ ਯੁੱਧ ਮੋਰਚੇ ਵੱਲੋਂ ਇਲਾਕੇ ਦੇ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਸਮੂਹ ਆਗੂਆਂ ਦੀ ਹਾਜ਼ਰੀ ’ਚ ਸੱਦਾ ਪੱਤਰ ਦਿੱਤਾ ਸੀ, ਜਿਸ ਨੂੰ ਪ੍ਰਵਾਨ ਕਰਦਿਆਂ ਆਪਣੀ ਦਲ ਬਲ ਸਮੇਤ ਬਾਪੂ ਤਰਸੇਮ ਸਿੰਘ ਮੋਰਚੇ 'ਤੇ ਪਹੁੰਚਣਗੇ। ਇਸ ਮੌਕੇ ਕੋਆਰਡੀਨੇਟਰ ਭਾਈ ਸੁਖਵਿੰਦਰ ਸਿੰਘ ਅਗਵਾਨ, ਸ਼ਮਸ਼ੇਰ ਸਿੰਘ ਘੁੰਮਣ ਹਲਕਾ ਡੇਰਾ ਬਾਬਾ ਨਾਨਕ, ਯੁਗਰਾਜ ਸਿੰਘ ਲਾਲੇ ਨੰਗਲ, ਹਲਕਾ ਫਤਿਹਗੜ੍ਹ ਚੂੜੀਆਂ, ਸੁਖਦੇਵ ਸਿੰਘ ਹਲਕਾ ਕਾਦੀਆਂ, ਪ੍ਰਿਥੀਪਾਲ ਸਿੰਘ ਹਲਕਾ ਬਟਾਲਾ, ਐਡਵੋਕੇਟ ਅਜੇਪਾਲ ਸਿੰਘ ਹਲਕਾ ਗੁਰਦਾਸਪੁਰ ਤੇ ਧਰਮ ਯੁੱਧ ਮੋਰਚੇ ਵੱਲੋਂ ਬਾਬਾ ਗੁਰਦੀਪ ਸਿੰਘ ਭੁੱਲਰ, ਧਰਮੀ ਗ੍ਰੰਥੀ, ਭਾਈ ਗੁਰਨਾਮ ਸਿੰਘ ਸਤਿਕਾਰ ਕਮੇਟੀ, ਹਰਜਿੰਦਰ ਸਿੰਘ ਕਰਨਾਮਾ, ਬਲਰਾਜ ਸਿੰਘ ਥਾਣੇਦਾਰ ਹਾਜ਼ਰ ਸਨ।