ਬਲਵਿੰਦਰ ਲਾਡੀ ਨੇ ਹੈਲਥ ਕਾਰਡ ਵੰਡੇ ਅਤੇ ਸਖੀਆਂ ਨੂੰ ਕੀਤਾ ਸਨਮਾਨਿਤ
ਬਲਵਿੰਦਰ ਲਾਡੀ ਨੇ ਹੈਲਥ ਕਾਰਡ ਵੰਡੇ ਅਤੇ ਸਖੀਆਂ ਨੂੰ ਕੀਤਾ ਸਨਮਾਨਿਤ
Publish Date: Wed, 07 Oct 2026 03:37 PM (IST)
Updated Date: Wed, 07 Oct 2026 03:41 PM (IST)
ਕਸ਼ਮੀਰ ਸਿੰਘ ਸੰਧੂ, ਪੰਜਾਬੀ ਜਾਗਰਣ ਸ਼੍ਰੀ ਹਰਗੋਬਿੰਦਪੁਰ ਸਾਹਿਬ : ਹਲਕੇ ਦੇ ਸਾਬਕਾ ਵਿਧਾਇਕ ਅਤੇ ਸੀਨੀਅਰ ਲੀਡਰ ਬਲਵਿੰਦਰ ਸਿੰਘ ਲਾਡੀ ਨੇ ਪਿੰਡ ਕੋਟਲੀ ਲੇਹਲ ਵਿਖੇ ਲੋਕ ਮਿਲਣੀ ਕਰਕੇ ਸਿਹਤ ਬੀਮਾ ਯੋਜਨਾ ਤਹਿਤ 10 ਲੱਖ ਦੇ ਮੁਫਤ ਇਲਾਜ ਹੈਲਥ ਕਾਰਡ ਵੰਡੇ ਗਏ ਅਤੇ ਪਿੰਡ ਦੀਆਂ ਸਖੀਆਂ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਹਿਲਾ ਮੋਰਚਾ ਪ੍ਰਧਾਨ ਨੀਲਮ ਕੋਟਲੀ ਲੇਹਲ , ਸ਼ਰਨਜੀਤ ਕੌਰ, ਬਲਵਿੰਦਰ ਕੌਰ, ਕੰਵਲਜੀਤ ਕੌਰ, ਮਮਤਾ, ਮਨਜੀਤ ਕੌਰ, ਸੁਖਜਿੰਦਰ ਸਿੰਘ, ਗੁਰਵੇਲ ਸਿੰਘ, ਸਾਬੀ ਘੁਮਾਣ, ਗੁਰਮੀਤ ਸਿੰਘ, ਸਰਵਣ ਸਿੰਘ, ਗੁਲਜਾਰ ਸਿੰਘ, ਹਰਵਿੰਦਰ ਸਿੰਘ ਅਤੇ ਸਮੂਹ ਆਪ ਵਰਕਰ ਮੌਜੂਦ ਸਨ।ਉਨ੍ਹਾਂ ਨੇ ਕਿਹਾ ਕਿ ਪਹਿਲਾਂ ਇਸ ਸਕੀਮ (ਮੁੱਖ ਮੰਤਰੀ ਸਰਬੱਤ ਸਿਹਤ ਬੀਮਾ ਯੋਜਨਾ) ਤਹਿਤ ਇਲਾਜ ਦੀ ਸੀਮਾ ਸਿਰਫ਼ 5 ਲੱਖ ਰੁਪਏ ਸੀ, ਜਿਸ ਨੂੰ ਮਾਨ ਸਰਕਾਰ ਵੱਲੋਂ ਦੁੱਗਣਾ ਕਰਕੇ 10 ਲੱਖ ਰੁਪਏ ਕਰ ਦਿੱਤਾ ਗਿਆ ਹੈ ਤੇ ਸੂਬੇ ਦਾ ਹਰ ਇੱਕ ਪਰਿਵਾਰ ਇਸ ਦਾ ਲਾਭ ਲੈ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਵਿੱਚ ਕੈਂਸਰ, ਦਿਲ ਦੇ ਰੋਗ, ਡਾਇਲਸਿਸ, ਗੋਡੇ ਬਦਲਣੇ, ਅੱਖਾਂ ਦੇ ਅਪਰੇਸ਼ਨ, ਕਿਡਨੀ ਅਤੇ ਲਿਵਰ ਟ੍ਰਾਂਸਪਲਾਂਟ ਵਰਗੇ ਵੱਡੇ ਅਪਰੇਸ਼ਨ ਅਤੇ ਆਈਸੀਯੂ ਸਹੂਲਤਾਂ ਸ਼ਾਮਲ ਹਨ।