- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੱਢਾ ਸ਼ੂਗਰ ਮਿੱਲ ਵਿਖੇ ਬੈਡਮਿੰਟਨ ਮੁਕਾਬਲੇ ਤੇ ਖੂਨਦਾਨ ਕੈਂਪ ਆਯੋਜਿਤ

ਕਸ਼ਮੀਰ ਸਿੰਘ ਸੰਧੂ, ਪੰਜਾਬੀ ਜਾਗਰਣ
ਸ੍ਰੀ ਹਰਗੋਬਿੰਦਪੁਰ: ਚੱਢਾ ਸ਼ੂਗਰ ਮਿੱਲ ਕੀੜੀ ਅਫਗਾਨਾ ਦੇ ਕੈਂਪਸ ਵਿਖੇ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਸਮਾਜ ਸੇਵਾ ਦੇ ਉਦੇਸ਼ ਨਾਲ ਬੈਡਮਿੰਟਨ ਮੁਕਾਬਲੇ ਅਤੇ ਖੂਨਦਾਨ ਕੈਂਪ ਕਰਵਾਇਆ ਗਿਆ। ਇਹ ਸਮਾਗਮ ਮਿੱਲ ਦੇ ਐਗਜ਼ੀਕਿਊਟਿਵ ਡਾਇਰੈਕਟਰ ਬਿਕਰਮਜੀਤ ਸਿੰਘ ਚੱਢਾ ਅਤੇ ਅਦਿਰਾਜ ਸਿੰਘ ਚੱਢਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮਿੱਲ ਦੀ ਸਮੁੱਚੀ ਮੈਨੇਜਮੈਂਟ ਟੀਮ ਦੀ ਅਣਥੱਕ ਮਿਹਨਤ ਅਤੇ ਸਾਂਝੇ ਯਤਨਾਂ ਸਦਕਾ ਸਫ਼ਲਤਾਪੂਰਵਕ ਨੇਪਰੇ ਚੜ੍ਹਿਆ। ਇਸ ਵਿੱਚ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸਮੀਰ ਮਜੂਮਦਾਰ, ਵਾਈਸ ਪ੍ਰੈਜ਼ੀਡੈਂਟ ਮਨੀਸ਼ ਤਿਆਗੀ, ਵਾਈਸ ਪ੍ਰੈਜ਼ੀਡੈਂਟ ਸਰਬਜੀਤ ਸਿੰਘ ਭਿੰਡਰ, ਜੀਐੱਮ ਪਰਮਜੀਤ ਸਿੰਘ ਰੰਧਾਵਾ, ਜੀਐੱਮ ਕੇਨ ਸਤਿੰਦਰ ਸਿੰਘ, ਯੂਨਿਟ ਹੈੱਡ ਏਬੀਬੀ ਕ੍ਰਿਸ਼ਨ ਕੁਮਾਰ, ਫਾਈਨਾਂਸ ਹੈੱਡ ਅਨੁਜ ਉਪਲ, ਜੀਐੱਮ ਰਾਕੇਸ਼ ਚੌਧਰੀ, ਜੀਐੱਮ ਚਤੁਰ ਵੇਦੀ, ਡੀਜੀਐੱਮ ਰਾਜ ਕੁਮਾਰ, ਡੀਜੀਐੱਮ. ਅਰੁਣ ਸੈਣੀ, ਡੀਜੀਐੱਮ. ਬਿਕਰਮਜੀਤ ਸਿੰਘ ਬੇਦੀ, ਡੀਜੀਐੱਮ ਪ੍ਰਸ਼ਾਂਤ ਕਟਿਆਰ, ਦਿਲਾਵਰ ਸਿੰਘ ਅਤੇ ਅਸ਼ੀਸ਼ ਚੌਹਾਨ ਮੈਨੀਜਰ ਸਮੇਤ ਹੋਰ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਅਹਿਮ ਯੋਗਦਾਨ ਪਾਇਆ। ਐਡਮਿਨ ਮੈਨੇਜਰ ਵਿਸ਼ਾਲ ਸ਼ਰਮਾ, ਐੱਚਆਰ ਮੈਨੇਜਰ ਹਰਪ੍ਰੀਤ ਸਿੰਘ ਅਤੇ ਗੁਰਮੀਤ ਸਿੰਘ ਨੇ ਵੀ ਪ੍ਰਬੰਧਾਂ ਵਿੱਚ ਪੂਰਾ ਸਹਿਯੋਗ ਦਿੱਤਾ।
ਮਿੱਲ ਦੇ ਵੱਖ-ਵੱਖ ਵਿਭਾਗਾਂ ਦੀਆਂ ਕੁੱਲ 14 ਟੀਮਾਂ ਨੇ ਬੈਡਮਿੰਟਨ ਮੁਕਾਬਲਿਆਂ ਵਿੱਚ ਭਾਗ ਲਿਆ। ਫਾਈਨਲ ਮੁਕਾਬਲੇ ਵਿੱਚ ਗੰਨਾ ਵਿਭਾਗ ਦੀ ਟੀਮ ਦੇ ਗੁਰਮੁਖ ਸਿੰਘ ਅਤੇ ਬਲਰਾਜ ਸਿੰਘ ਨੇ ਪਹਿਲਾ ਅਤੇ ਸ਼ੂਗਰ ਵਿਭਾਗ ਦੀ ਟੀਮ ਦੇ ਰੋਹਿਤ ਕਵਰ ਅਤੇ ਅਮਨਦੀਪ ਸ਼ਰਮਾ ਦੂਜੇ ਸਥਾਨ ’ਤੇ ਰਹੇ। ਮਿੱਲ ਮੈਨੇਜਮੈਂਟ ਵੱਲੋਂ ਜੇਤੂ ਟੀਮਾਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਮੁਕਾਬਲਿਆਂ ਦੌਰਾਨ ਪ੍ਰਮੋਦ ਤੋਮਰ, ਵਾਤਾਵਰਨ ਮੈਨੇਜਰ ਅਤੇ ਤੁਸ਼ਾਰ, ਇੰਜੀਨੀਅਰ ਨੇ ਅੰਪਾਇਰਾਂ ਵਜੋਂ ਆਪਣੀ ਜ਼ਿੰਮੇਵਾਰੀ ਨਿਭਾਈ। ਮੈਚਾਂ ਦੀ ਕਮੈਂਟਰੀ ਜੇਐੱਸ ਰਾੜਾ, ਹੈੱਡ ਹਾਰਟੀਕਲਚਰ ਅਤੇ ਸੰਦੀਪ ਕੁਮਾਰ, ਫਾਇਰ ਅਫ਼ਸਰ ਵੱਲੋਂ ਕੀਤੀ ਗਈ। ਮੁਕਾਬਲਿਆਂ ਨੂੰ ਦੇਖਣ ਲਈ ਮਿੱਲ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਪਹੁੰਚੇ ਸਨ। ਸਕਿਉਰਿਟੀ ਅਫ਼ਸਰ ਸੋਹਣ ਸਿੰਘ ਨੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ।ਬੈਡਮਿੰਟਨ ਮੁਕਾਬਲਿਆਂ ਦੇ ਨਾਲ-ਨਾਲ ਚੱਢਾ ਸ਼ੂਗਰ ਮਿੱਲ ਅਤੇ ਰਾਜ ਬਲੱਡ ਬੈਂਕ ਪਠਾਨਕੋਟ ਵੱਲੋਂ ਸਾਂਝੇ ਤੌਰ ’ਤੇ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ’ਚ 50 ਵਿਅਕਤੀਆਂ ਨੇ ਖੂਨਦਾਨ ਕੀਤਾ।