- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਤਾ ਸੁਰਜੀਤ ਕੌਰ ਰਿਆੜ ਨੂੰ ਸਨਮਾਨਿਤ ਕਰਦੇ ਬਾਬਾ ਪਹੂਲਾ, ਬਾਬਾ ਦਲਬੀਰ ਸਿੰਘ ਤੇ ਨਿਹੰਗ ਸਿੰਘ ਜਥੇਬੰਦੀਆਂ।

ਕਸ਼ਮੀਰ ਸਿੰਘ ਸੰਧੂ, ਪੰਜਾਬੀ ਜਾਗਰਣ
ਕਾਦੀਆਂ: ਪਿਛਲੇ 36 ਸਾਲਾਂ ਤੋਂ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਦੀ ਸੇਵੇਰੇ ਸ਼ਾਮ ਨਿਸ਼ਕਾਮ ਸੇਵਾ ਨਿਭਾਉਣ ਵਾਲੀ 80 ਸਾਲਾ ਮਾਤਾ ਸੁਰਜੀਤ ਕੌਰ ਰਿਆੜ ਵਾਸੀ ਹਰਚੋਵਾਲ ਦਾ ਅੱਜ ਮਿਸਲ ਸ਼ਹੀਦ ਭਾਈ ਤਾਰੂ ਸਿੰਘ ਤਰਨਾ ਦਲ ਦੇ ਮੁਖੀ ਬਾਬਾ ਰਣਜੀਤ ਪੂਹਲਾ, ਬਾਬਾ ਜੀਵਨ ਸਿੰਘ ਤਰਨਾ ਦਲ ਦੇ ਮੁੱਖ ਪ੍ਰਬੰਧਕ ਬਾਬਾ ਦਲਬੀਰ ਸਿੰਘ ਅਨੰਦਪੁਰ ਵਾਲਿਆਂ ਨੇ ਮੀਰੀ ਪੀਰੀ ਦਿਵਸ ਮੌਕੇ ਨਿਹੰਗ ਸਿੰਘ ਛਾਉਣੀ ਗੁਰਦੁਆਰਾ ਛੋਟਾ ਘੱਲੂਘਾਰਾ ਹਰਚੋਵਾਲ ਵਿਖੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਇਥੇ ਦੱਸਦੇ ਚੱਲੀਏ ਕਿ ਮਾਤਾ ਸੁਰਜੀਤ ਕੌਰ ਰਿਆੜ,ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਮੈਂਬਰ ਭਾਈ ਗਗਨਦੀਪ ਸਿੰਘ ਰਿਆੜ ਦੀ ਮਾਤਾ ਹਨ, ਜੋ ਪਹਿਲਾਂ ਵੱਖ ਵੱਖ ਧਾਰਮਿਕ ਸਮਾਗਮਾਂ ਦੌਰਾਨ ਬਹੁਤ ਵਾਰੀ ਸਨਮਾਨਿਤ ਹੋ ਚੁੱਕੇ ਹਨ। ਇਸ ਮੌਕੇ ਤਰਨਾ ਦਲ ਦੇ ਮੁੱਖ ਜਥੇਦਾਰ ਬਾਬਾ ਰਣਜੀਤ ਸਿੰਘ ਪੂਹਲਾ ਨੇ ਮਾਤਾ ਸੁਰਜੀਤ ਕੌਰ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਅੱਜ ਵੀ ਮਾਤਾ 80 ਦੀ ਉਮਰ ਵਿੱਚ ਬਿਰਧ ਸ਼ਰੀਰ ਹੋ ਜਾਣ ਦੇ ਬਾਵਜੂਦ ਗੁਰਦੁਆਰਾ ਪੱਤੀ ਜੈ ਚੰਦ ਛੱਤੀ ਡਿਉਰੀ ਹਰਚੋਵਾਲ ਵਿਖੇ ਸ਼ਾਮ ਸਵੇਰ ਗ੍ਰੰਥੀ ਦੀ ਨਿਸ਼ਕਾਮ ਸੇਵਾ ਨਿਭਾਅ ਰਹੇ ਹਨ, ਜੋ ਸ਼ਲਾਘਾਯੋਗ ਹੈ ਕਿਉਂਕਿ ਸਿੱਖ ਧਰਮ ਅਤੇ ਭਾਰਤੀ ਸੰਸਕ੍ਰਿਤੀ ਵਿੱਚ ਨਿਸ਼ਕਾਮ ਸੇਵਾ ਨੂੰ ਜੀਵਨ ਦਾ ਸਭ ਤੋਂ ਉੱਤਮ ਅਤੇ ਸੱਚਾ ਰਾਹ ਮੰਨਿਆ ਗਿਆ ਹੈ। ਇਸ ਮੌਕੇ ਤੇਜਪਾਲ ਸਿੰਘ, ਸਤਨਾਮ ਸਿੰਘ ਬਾਬਾ ਬਕਾਲਾ, ਬਾਬਾ ਸੁਖਦੇਵ ਸਿੰਘ,ਸਹਿਬ ਸਿੰਘ, ਸਾਬਕਾ ਸਰਪੰਚ ਮੰਗਲ ਸਿੰਘ ਕੂੰਟ, ਸਾਬਕਾ ਸਰਪੰਚ ਗੁਰਦੇਵ ਸਿੰਘ, ਬਾਬਾ ਇੰਦਰਜੀਤ ਸਿੰਘ, ਬਾਬਾ ਜਾਗੋ, ਕਰਨਦੀਪ ਸਿੰਘ, ਅਕਾਸ਼ਦੀਪ ਸਿੰਘ, ਕਾਕਾ ਮਹਿਤਾ, ਆਦਿ ਸੇਵਾਦਾਰਾਂ ਹਾਜ਼ਰ ਸਨ।