ਬੇਰਿੰਗ ਕਾਲਜ ਵਿਖੇ ਆਯੁਰਵੇਦ ਦਿਵਸ ਮਨਾਇਆ ਬੇਰਿੰਗ ਕਾਲਜ ਵਿਖੇ ਆਯੁਰਵੇਦ ਦਿਵਸ ਮਨਾਇਆ
Publish Date: Sat, 26 Sep 2026 04:35 PM (IST)
Updated Date: Sun, 27 Sep 2026 04:01 AM (IST)
ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ : ਸਥਾਨਕ ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਬਟਾਲਾ ਵਿਖੇ ਕਾਰਜਕਾਰੀ ਪ੍ਰਿੰਸੀਪਲ ਡਾ. ਜੇਪੀ ਸਿੰਘ ਅਤੇ ਕਾਲਜ ਪ੍ਰਬੰਧਕੀ ਕਮੇਟੀ ਦੇ ਮੈਂਬਰ ਡਾ. ਅਮਿਤਾ ਤੇ ਡਾ. ਸਵਿਤਾ ਦੇ ਯੋਗ ਮਾਰਗਦਰਸ਼ਨ ਅਤੇ ਕਾਲਜ ਦੀ ਐੱਨਐੱਸਐੱਸ ਯੂਨਿਟ ਦੇ ਇੰਚਾਰਜ ਪ੍ਰੋ. ਅਸ਼ਵਨੀ ਕੁਮਾਰ ਵੱਲੋਂ ਇੰਟਰਐਕਟਿਵ ਸਮਾਰਟ ਰੂਮ ਵਿੱਚ ਆਯੁਰਵੇਦ ਦਿਵਸ ਮਨਾਉਣ ਲਈ ਤੰਦਰੁਸਤ ਭਵਿੱਖ ਲਈ ਆਯੁਰਵੇਦ” ਵਿਸ਼ੇ ’ਤੇ ਆਧਾਰਿਤ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ, ਜਿਸਦਾ ਉਦੇਸ਼ ਵਿਦਿਆਰਥੀਆਂ ਨੂੰ ਸਿਹਤਮੰਦ ਜੀਵਨ, ਕੁਦਰਤੀ ਇਲਾਜ ਤੇ ਆਯੁਰਵੇਦ ਦੀ ਰਵਾਇਤੀ ਸਿਆਣਪ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਸੀ। ਡਾ. ਸੁਨੀਤਾ ਸਰੰਗਲ ਏਐੱਮਓ ਸਿਵਲ ਹਸਪਤਾਲ ਬੱਬਰੀ ਗੁਰਦਾਸਪੁਰ ਨੇ ਬੁਲਾਰੇ ਵਜੋਂ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਨਾਲ ਸਧਾਰਨ ਅਤੇ ਸਿਹਤਮੰਦ ਜੀਵਨ-ਸ਼ੈਲੀ ਦੀਆਂ ਆਦਤਾਂ ਸਾਨੂੰ ਤੰਦਰੁਸਤ ਰਹਿਣ ਅਤੇ ਸਮੁੱਚੀ ਸਿਹਤ ਨੂੰ ਕਾਇਮ ਰੱਖਣ ਵਿੱਚ ਕਿਵੇਂ ਸਹਾਇਤਾ ਕਰ ਸਕਦੀਆਂ ਹਨ? ਵਿਚਾਰ-ਵਟਾਂਦਰਾ ਕੀਤਾ।ਡਾ. ਜੇਪੀ ਸਿੰਘ ਨੇ ਵਿਦਿਆਰਥੀਆਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਅਤੇ ਸਿਹਤਮੰਦ ਆਦਤਾਂ ਵਿਕਸਿਤ ਕਰਨ ਲਈ ਪ੍ਰੇਰਿਆ। ਪ੍ਰੋ. ਨਰਿੰਦਰ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਵਿਦਿਆਰਥੀਆਂ ਨੂੰ ਆਯੁਰਵੇਦ ਵਰਗੀਆਂ ਰਵਾਇਤੀ ਪ੍ਰਥਾਵਾਂ ਤੋਂ ਸਿੱਖਣ ਅਤੇ ਆਪਣੀ ਰੋਜ਼ਾਨਾ ਜੀਵਨ-ਸ਼ੈਲੀ ’ਚ ਸਮਝਦਾਰੀ ਨਾਲ ਸਿਹਤਮੰਦ ਚੋਣਾਂ ਕਰਨ ਲਈ ਉਤਸ਼ਾਹਿਤ ਕੀਤਾ। ਪ੍ਰੋ. ਅਸ਼ਵਨੀ ਕੁਮਾਰ ਨੇ ਵਿਦਿਆਰਥੀਆਂ ਅਤੇ ਸਮਾਜ ਵਿੱਚ ਸਿਹਤ ਅਤੇ ਤੰਦਰੁਸਤੀ ਸਬੰਧੀ ਜਾਗਰੂਕਤਾ ਫੈਲਾਉਣ ਵਿੱਚ ਐੱਨਐੱਸਐੱਸ ਵਲੰਟੀਅਰਾਂ ਦੀ ਮਹੱਤਵਪੂਰਨ ਭੂਮਿਕਾ ਬਾਰੇ ਚਾਨਣਾ ਪਾਇਆ। ਪ੍ਰੋਗਰਾਮ ਵਿੱਚ ਕੁੱਲ 43 ਵਲੰਟੀਅਰਾਂ ਅਤੇ 10 ਸਟਾਫ਼ ਮੈਂਬਰਾਂ ਨੇ ਭਾਗ ਲਿਆ। ਐੱਨਐੱਸਐੱਸ ਦੇ ਟੀਮ ਮੈਂਬਰ ਪ੍ਰੋ. ਹਰਪ੍ਰਭਦੀਪ ਸਿੰਘ, ਡਾ. ਜਤਿੰਦਰ ਕੌਰ, ਡਾ. ਈਸ਼ਾ, ਸੁਖਮੀਤ ਕੌਰ, ਸੁਰਜੀਤ ਸਿੰਘ, ਰਘੂਵੰਸ਼ ਤੇ ਰਾਜਵੀਰ ਸਿੰਘ ਤੋਂ ਇਲਾਵਾ ਪ੍ਰੋ. ਆਕਾਸ਼ ਗਿੱਲ, ਪ੍ਰੋ. ਆਕਾਸ਼, ਪ੍ਰੋ. ਸਤਿੰਦਰ ਕੌਰ, ਪ੍ਰੋ. ਜਗਦੀਸ਼ ਕੌਰ ਉਚੇਚੇ ਤੌਰ ’ਤੇ ਹਾਜ਼ਰ ਹੋਏ।