ਗੁਰਦਾਸਪੁਰ ਵੈਲਫੇਅਰ ਸੋਸਾਇਟੀ ਨੇ ਨਸ਼ਿਆਂ ਵਿਰੁੱਧ ਕੱਢੀ ਜਾਗਰੂਕਤਾ ਰੈਲੀ ਗੁਰਦਾਸਪੁਰ ਵੈਲਫੇਅਰ ਸੋਸਾਇਟੀ
Publish Date: Sat, 21 Nov 2026 05:45 PM (IST)
Updated Date: Sat, 21 Nov 2026 05:49 PM (IST)
ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ : ਗੁਰਦਾਸਪੁਰ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਵਰੁਣ ਆਨੰਦ ਵਲੋਂ ਵਾਈਸ ਪ੍ਰਧਾਨ ਗੌਰਵ ਮਹਾਜਨ, ਕਲੱਬ ਦੇ ਮੈਂਬਰਾਂ, ਅਹੁਦੇਦਾਰ ਅਤੇ ਗੁਰਦਾਸਪੁਰ ਵਿਖੇ ਰੈਡ ਕਰਾਸ ਦੀ ਟੀਮ ਨਾਲ ਮਿਲ ਕੇ ਜਾਗਰੂਕ ਰੈਲੀ ਕੱਢੀ ਗਈ। ਕਲੱਬ ਦੇ ਪ੍ਰਧਾਨ ਵਰੁਣ ਅਨੰਦ ਅਤੇ ਵਾਈਸ ਪ੍ਰਧਾਨ ਗੌਰਵ ਮਾਫੀਆ ਨੇ ਦੱਸਿਆ ਗੁਰਦਾਸਪੁਰ ਵਿੱਚ ਰੈਡ ਕਰੋਸ ਤੋ ਆਈ ਟੀਮ ਨਾਲ ਮਿਲ ਕੇ ਸਕੂਲੀ ਬੱਚਿਆਂ ਨਾਲ ਮਿਲ ਕੇ ਗੁਰਦਾਸਪੁਰ ਸ਼ਹਿਰ ਵਿੱਚ ਜਾਗਰੂਕ ਰੈਲੀ ਕੱਢੀ ਗਈ। ਰੈਲੀ ਦਾ ਮਕਸਦ ਸੀ ਕਿ ਬੱਚਿਆਂ ਨੂੰ ਤੰਬਾਕੂ ਵਰਗੇ ਨਸ਼ਿਆਂ ਦੇ ਮਾੜੇ ਅਸਰ ਬਾਰੇ ਜਾਗਰੂਕ ਕਰਨਾ ਤੇ ਨਸ਼ੇ ਤੋਂ ਦੂਰ ਰਹਿਣ ਵਾਸਤੇ ਸੰਦੇਸ਼ ਦੇਣਾ। ਇਸ ਮੌਕੇ ਤੇ ਕਲੱਬ ਦੇ ਹੋਰ ਮੈਂਬਰ ਵੀ ਮੌਜੂਦ ਰਹੇ। ਕਲੱਬ ਦੇ ਪ੍ਰਧਾਨ ਵਰਨ ਆਨੰਦ ਨੇ ਦੱਸਿਆ ਕਿ ਤੰਬਾਕੂ ਇਕ ਅਜਿਹਾ ਨਸ਼ਾ ਹੈ ਇਸ ਨਾਲ ਕਈ ਵਾਰੀ ਕੈਂਸਰ ਵਰਗੀ ਗੰਭੀਰ ਬਿਮਾਰੀ ਵੀ ਲੱਗ ਜਾਂਦੀ ਹੈ। ਇਸ ਨਸ਼ੇ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਤੋਂ ਦੂਰ ਰਹਿਣਾ ਚਾਹੀਦਾ ਹੈ ਇਸ ਲਈ ਅੱਜ ਗੁਰਦਾਸਪੁਰ ਰੈਡ ਕਰਾਸ ਦੀ ਟੀਮ ਨਾਲ ਮਿਲ ਕੇ ਤੰਬਾਕੂ ਤੋਂ ਹੋਣ ਵਾਲੇ ਗੰਦੇ ਪ੍ਰਭਾਵ ਅਤੇ ਸਰੀਰ ਨੂੰ ਲੱਗਣ ਵਾਲੀਆਂ ਬਿਮਾਰੀਆਂ ਬਾਰੇ ਦੱਸਿਆ ਗਿਆ। ਇਸ ਨਸ਼ੇ ਤੋਂ ਦੂਰ ਰਹਿਣ ਵਾਸਤੇ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਵਿਪਨ ਕੁਮਾਰ, ਵਿਪਨ ਅਤਰੀ, ਰਾਹੁਲ ਫਿਸ਼ ਮਾਰਕੀਟ ,ਵਿਪਨ ਟੰਡਨ ਸਰਦਾਰ ਬਲਬੀਰ ਸਿੰਘ ਰੰਧਾਵਾ, ਸਤਿੰਦਰ ਸਿੰਘ, ਮਯੰਕ ਮਹਾਜਨ, ਰਿਸ਼ੂ ਮਹਾਜਨ, ਪੁਨੀਤ ਮਹਾਜਨ, ਨਿਸ਼ਚਿੰਤ ਕੁਮਾਰ, ਸੁਨੀਲ ਕੌਚਰ ਹਨੀ ਮਹਾਜਨ, ਪੁਨੀਤ ਮਹਾਜਨ, ਡਾ. ਸੋਹਨ ਲਾਲ, ਡਾ. ਦੀਪਕ ਸਹੋਤਰਾ, ਮਿੱਟੀ ਮਹਾਜਨ, ਹੇਮਰਾਜ ਗਿੱਲ, ਵਿਸ਼ਾਲ ਸ਼ਰਮਾ ਆਦਿ ਮੌਜੂਦ ਸਨ।