ਭਾਜਪਾ ਦੇ ਰਾਜ ’ਚ ਘੱਟ ਗਿਣਤੀਆਂ ’ਤੇ ਦਸ਼ੱਦਦ ਵਧੇ : ਲਾਰੈਂਸ ਚੌਧਰੀ ਕੇਂਦਰ ’ਚ ਭਾਜਪਾ ਦੀ ਸਰਕਾਰ ਆਉਣ ਤੋਂ ਬਾਅਦ ਘੱਟ ਗਿਣਤੀਆਂ ਅਤੇ ਦਲਿਤਾਂ ਉੱਤੇ ਅੱਤਿਆਚਾਰ ਵਧੇ: ਲਾਰੈਂਸ ਚੌਧਰੀ
Publish Date: Sat, 10 Oct 2026 03:32 PM (IST)
Updated Date: Sat, 10 Oct 2026 03:35 PM (IST)
ਸ਼ਾਮ ਤਿਵਾੜੀ, ਪੰਜਾਬੀ ਜਾਗਰਣ ਬਟਾਲਾ : ਹਲਕਾ ਕਾਦੀਆਂ ਦੇ ਪਿੰਡ ਬੇਰੀ ਵਿਖੇ ਬੈਥਲ ਮਨਿਸਟਰੀ ਪਾਵਰ ਗੌਸਪਲ ਵਿਟਨਸ ਚਰਚ ਦੀ ਅਗਵਾਈ ਹੇਠ ਪਾਸਟਰ ਸੰਦੀਪ ਅਤੇ ਪਾਸਟਰ ਮਨਦੀਪ ਦੀ ਪ੍ਰਧਾਨਗੀ ਹੇਠ ਸਾਲਾਨਾ ਮਸੀਹੀ ਸਤਿਸੰਗ ਕਰਵਾਇਆ ਗਿਆ। ਇਸ ਮੌਕੇ ਕ੍ਰਿਸਚੀਅਨ ਨੈਸ਼ਨਲ ਫਰੰਟ (ਸੀਐੱਨਐੱਫ.) ਦੇ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਮੁੱਖ ਮਹਿਮਾਨ ਵਜੋਂ ਤੇ ਸੰਤ ਸਤਪਾਲ ਮੁੱਖ ਪ੍ਰਚਾਰਕ ਵਜੋਂ ਸ਼ਾਮਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰਾਰਥਨਾ ਨਾਲ ਹੋਈ। ਸਤਿਸੰਗ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਭਾਗ ਲਿਆ। ਆਰਾਧਕ ਸੁਖਵਿੰਦਰ ਸੋਨਾ ਅਤੇ ਐੱਮਐੱਮ ਚੌਹਾਨ ਨੇ ਮਸੀਹੀ ਭਜਨ ਪੇਸ਼ ਕਰਕੇ ਸੰਗਤ ਨੂੰ ਪ੍ਰਭੂ ਦੀ ਉਸਤਤ ਵਿੱਚ ਸ਼ਾਮਲ ਕੀਤਾ। ਸਤਿਸੰਗ ਦੇ ਮੁੱਖ ਪ੍ਰਚਾਰਕ ਸੰਤ ਸਤਪਾਲ ਨੇ ਸ਼ਰਧਾਲੂਆਂ ਨੂੰ ਪਵਿੱਤਰ ਬਾਈਬਲ ਦੀਆਂ ਸਿੱਖਿਆਵਾਂ ਅਨੁਸਾਰ ਜੀਵਨ ਬਤੀਤ ਕਰਨ, ਪ੍ਰਭੂ ਉੱਤੇ ਵਿਸ਼ਵਾਸ ਬਣਾਈ ਰੱਖਣ ਅਤੇ ਪ੍ਰੇਮ, ਸ਼ਾਂਤੀ ਤੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ। ਸੰਗਤ ਨੂੰ ਸੰਬੋਧਨ ਕਰਦਿਆਂ ਕ੍ਰਿਸਚੀਅਨ ਨੈਸ਼ਨਲ ਫਰੰਟ ਦੇ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਨੇ ਕਿਹਾ ਕਿ ਸੱਚੇ ਵਿਸ਼ਵਾਸ ਦੀ ਪਛਾਣ ਕੁਰਬਾਨੀ, ਸਮਰਪਣ ਅਤੇ ਪਰਮੇਸ਼ੁਰ ਦੀਆਂ ਆਗਿਆਵਾਂ ਦਾ ਪਾਲਣ ਕਰਨ ਨਾਲ ਹੁੰਦੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਲਾਰੈਂਸ ਚੌਧਰੀ ਨੇ ਕਿਹਾ ਕਿ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਆਉਣ ਤੋਂ ਬਾਅਦ ਦੇਸ਼ ਵਿੱਚ ਘੱਟ ਗਿਣਤੀਆਂ ਅਤੇ ਦਲਿਤਾਂ ਉੱਤੇ ਅੱਤਿਆਚਾਰ ਵਧੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਮਸੀਹੀ ਭਾਈਚਾਰੇ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਰਾਸ਼ਟਰਪਤੀ ਅਤੇ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਰਾਜਾਂ ਵਿੱਚ ਧਰਮ ਪਰਿਵਰਤਨ ਵਿਰੋਧੀ ਕਾਨੂੰਨਾਂ ਦੀ ਕਥਿਤ ਦੁਰਵਰਤੋਂ ਰਾਹੀਂ ਮਸੀਹੀ ਭਾਈਚਾਰੇ ਨੂੰ ਨਿਸ਼ਾਨਾ ਬਣਾਏ ਜਾਣ ਦੇ ਦੋਸ਼ ਸਾਹਮਣੇ ਆ ਰਹੇ ਹਨ, ਉਨ੍ਹਾਂ ਮਾਮਲਿਆਂ ਦੀ ਨਿਰਪੱਖ ਜਾਂਚ ਯਕੀਨੀ ਬਣਾਈ ਜਾਵੇ। ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਪ੍ਰੋਗਰਾਮ ਵਿੱਚ ਸ਼ਾਮਲ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਪਾਸਟਰ ਵਿਕੀ ਸੈਮੂਅਲ (ਘੁਮਾਣ), ਪਾਸਟਰ ਰਮਨ, ਪਾਸਟਰ ਰਾਜ ਕੁਮਾਰ, ਪਾਸਟਰ ਦੇਸ ਰਾਜ, ਪਾਸਟਰ ਲੁਕੇਸ਼, ਪਾਸਟਰ ਲਾਰਿਸ ਮੱਟੂ, ਪਾਸਟਰ ਹਰਜਿੰਦਰ, ਪਾਸਟਰ ਸੰਜੀਵ, ਪਾਸਟਰ ਲਾਭ, ਸਰਬਜੀਤ ਸਾਬੀ, ਰਮਨ ਖੋਸਲਾ, ਜਗਦੀਸ਼ ਮਸੀਹ, ਸ਼ਰਨਜੀਤ, ਵਿਸ਼ਾਲ, ਮੁਨੀਰ ਮਸੀਹ, ਭਾਈ ਮੋਹਨ ਮਸੀਹ, ਰਾਜਨ ਮਸੀਹ, ਜੀਤ ਮਸੀਹ, ਦੈਨੀਅਲ ਮਸੀਹ, ਸਾਬੀ ਮਸੀਹ, ਕਲਵਿੰਦਰ ਮਸੀਹ, ਸੁਖਵਿੰਦਰ ਮਸੀਹ, ਰਣਜੀਤ ਮਸੀਹ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ।