
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਦਾਣਾ ਮੰਡੀ ਬਟਾਲਾ ਅਗੇਤੀ ਬਾਸਮਤੀ ਦੀ ਫਸਲ ਦੀ ਆਮਦ ਸ਼ੁਰੂ

ਸੁਖਦੇਵ ਸਿੰਘ, ਪੰਜਾਬੀ ਜਾਗਰਣ ਬਟਾਲਾ
ਗੁਰਦਾਸਪੁਰ ਦੀ ਸਭ ਤੋਂ ਵੱਡੀ ਅਨਾਜ ਮੰਡੀ ਬਟਾਲਾ ’ਚ ਅਗੇਤੀ ਬਾਸਮਤੀ ਦੀ ਫਸਲ ਦੀ ਆਮਦ ਸ਼ੁਰੂ ਹੋ ਗਈ ਹੈ। ਦਾਣਾ ਮੰਡੀ ਬਟਾਲਾ ’ਚ ਫਸਲ ਦੀ ਪਹਿਲੀ ਢੇਰੀ ਹੋਣ ਨਾਲ ਕਿਸਾਨਾਂ ਆੜਤੀਆਂ, ਮੁਨੀਮ ਅਤੇ ਲੇਬਰ ਭਾਈਚਾਰੇ ਚ ਖੁਸ਼ੀ ਪਾਈ ਜਾ ਰਹੀ ਹੈ। ਨਵੇਂ ਪੈਡੀ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਜਿੱਥੇ ਸਰਕਾਰੀ ਪੱਧਰ ਤੇ ਖਰੀਦ ਪ੍ਰਬੰਧਾਂ ਲਈ ਤਿਆਰੀਆਂ ਕੱਸੀਆਂ ਹੋਈਆਂ ਹਨ, ਉੱਥੇ ਨਾਲ ਹੀ ਆੜਤੀ ਵਰਗ ਵੱਲੋਂ ਵੀ ਨਵੇਂ ਸੀਜਨ ਨੂੰ ਮੁੱਖ ਰੱਖਦਿਆਂ ਸਭ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਬਟਾਲਾ ਦਾਣਾ ਮੰਡੀ ’ਚ ਆੜ੍ਹਤ ਮੈਸਰਜ਼ ਸੁਖ ਪ੍ਰਤਾਪ ਕਮਿਸ਼ਨ ਸ਼ਾਪ ’ਤੇ ਕਿਸਾਨ ਅਗੇਤੀ ਬਾਸਮਤੀ ਦੀ ਫਸਲ ਲੈ ਕੇ ਆਇਆ ਅਤੇ ਬਟਾਲਾ ਦੇ ਖਰੀਦਦਾਰ ਵੱਲੋਂ 3700 ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਫਸਲ ਦਾ ਰੇਟ ਲਗਾਇਆ ਗਿਆ। ਨਵੀਂ ਅਗੇਤੀ ਬਾਸਮਤੀ ਦੀ ਫਸਲ ਦਾ ਚੰਗਾ ਭਾਅ 3700 ਤੋਂ 4100 ਰੁਪਏ ਪ੍ਰਤੀ ਕੁਇੰਟਲ ਮਾਰਕੀਟ ’ਚ ਚੱਲ ਰਿਹਾ ਹੈ, ਜਿਸ ਕਾਰਨ ਕਿਸਾਨਾਂ ਚ ਖੁਸ਼ੀ ਪਾਈ ਜਾ ਰਹੀ ਹੈ। ਆੜ੍ਹਤੀ ਹਰਦੇਵ ਸਿੰਘ ਕਾਲਾ ਨੰਗਲ ਨੇ ਨਵੇਂ ਸੀਜਨ ਦੀਆਂ ਵਧਾਈਆਂ ਦਿੱਤੀਆਂ। ਅਰਦਾਸ ਉਪਰੰਤ ਫਸਲ ਦੀ ਤੁਲਾਈ ਕੀਤੀ ਗਈ ਅਤੇ ਕਿਸਾਨ ਦਾ ਆੜ੍ਹਤੀ ਹਰਦੇਵ ਸਿੰਘ ਵੱਲੋਂ ਸਨਮਾਨ ਕੀਤਾ ਗਿਆ। ਉਧਰ ਨਵੇਂ ਫਸਲ ਦੀ ਆਮਦ ਨੂੰ ਮੁੱਖ ਰੱਖਦਿਆਂ ਮਾਰਕੀਟ ਕਮੇਟੀ ਦੇ ਚੇਅਰਮੈਨ ਮਾਨਿਕ ਮਹਿਤਾ, ਆੜ੍ਹਤੀ ਐਸੋਸੀਏਸ਼ਨ ਦੇ ਸੂਬਾ ਮੀਤ ਪ੍ਰਧਾਨ ਮਨਬੀਰ ਸਿੰਘ ਰੰਧਾਵਾ, ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਗੁਰਬਿੰਦਰ ਸਿੰਘ ਜੌਲੀ ਨੇ ਵਧਾਈ ਦਿੰਦਿਆਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਚੰਗਾ ਭਾਅ ਲੈਣ ਵਾਸਤੇ ਪੂਰੀ ਤਰ੍ਹਾਂ ਪਕਾ ਕੇ ਫਸਲ ਵਢਾਈ ਜਾਵੇ। ਮਾਰਕੀਟ ਕਮੇਟੀ ਦੇ ਲੇਖਾਕਾਰ ਪਰਮਜੀਤ ਸਿੰਘ ਨੇ ਕਿਹਾ ਕਿ ਨਵੀਂ ਫਸਲ ਨੂੰ ਮੁੱਖ ਰੱਖਦਿਆਂ ਸਾਰੇ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਪਟਵਾਰੀ ਮਨਪ੍ਰੀਤ ਸਿੰਘ, ਰੁਪਿੰਦਰ ਸਿੰਘ ਲੁੱਧੜ, ਆਸ਼ੂ ਅਗਰਵਾਲ, ਰਾਘਵ ਬਾਂਸਲ, ਦਰਸ਼ਨ ਸਿੰਘ ਸੰਗਰ, ਵਿਨੇ ਅਗਰਵਾਲ, ਅਵਤਾਰ ਸਿੰਘ ਗੁਰਾਇਆ ,ਹਰਜਿੰਦਰ ਸਿੰਘ ਹਰੂਵਾਲ ,ਪਰਮਜੀਤ ਸਿੰਘ ਵੜੈਚ , ਸੁੱਖ ਬਾਜਵਾ, ਗੁਰਦਿਆਲ ਚੰਦ ,ਸ਼ਾਮ ਲਾਲ ਬਰੋਕਰ, ਸੋਨੂ ਸਿੰਘ ਐਂਡ ਸਨਜ, ਸ਼ੁੱਭਮ, ਵੀਰਮ ਸਿੰਘ ਵੋਹਰਾ, ਚੀਨੀ ਪ੍ਰਧਾਨ, ਸੁਖਦੇਵ ਰਾਜ ਜੋਗਿੰਦਰ ਕੁਮਾਰ, ਮੰਡੀ ਸੁਪਰਵਾਈਜ਼ਰ ਗੁਰਜੀਤ ਸਿੰਘ, ਤਰਸੇਮ ਰਾਜ ਕੁੰਡਲ, ਦਲਜੀਤ ਸਿੰਘ ਆਦਿ ਹਾਜ਼ਰ ਸਨ।