ਅੰਬੇਡਕਰ ਪ੍ਰੀਖਿਆ -2026 ਦੀਆਂ ਤਿਆਰੀਆਂ ਮੁਕੰਮਲ ਡਾਕਟਰ ਬੀ ਆਰ ਅੰਬੇਡਕਰ ਵੈੱਲਫੇਅਰ ਚੇਤਨਾ ਮੰਚ ਤਾਰਾਗੜ੍ਹ ਦੇ ਪ੍ਰਬੰਧਕ ਜਾਣਕਾਰੀ ਦਿੰਦੇ ਹੋਏ
Publish Date: Sat, 10 Oct 2026 04:42 PM (IST)
Updated Date: Sat, 10 Oct 2026 04:44 PM (IST)
ਕਮਲਜੀਤ ਸਿੰਘ ਫੁੱਲ, ਪੰਜਾਬੀ ਜਾਗਰਣ ਤਾਰਾਗੜ : ਡਾ. ਬੀਆਰ ਅੰਬੇਡਕਰ ਵੈੱਲਫੇਅਰ ਚੇਤਨਾ ਮੰਚ ਤਾਰਾਗੜ੍ਹ ਵੱਲੋਂ ਪ੍ਰੀਖਿਆ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਜਾਣਕਾਰੀ ਦਿੰਦੇ ਹੋਏ ਡਾ. ਬੀਆਰ ਅੰਬੇਡਕਰ ਵੈਲਫੇਅਰ ਚੇਤਨਾ ਮੰਚ ਦੇ ਪ੍ਰਧਾਨ ਸੋਹਨ ਲਾਲ ਨੇ ਦੱਸਿਆ ਕਿ ਇਸ ਪ੍ਰਤੀਯੋਗਤਾ ਵਿੱਚ ਵੱਖ-ਵੱਖ ਪਿੰਡਾਂ ਦੇ ਕੁੱਲ 700 ਬੱਚੇ ਭਾਗ ਲੈ ਰਹੇ ਹਨ, ਤਿੰਨ ਸੈਂਟਰ, ਤਾਰਾਗੜ੍ਹ, ਬੇਗੋਵਾਲ ਤੇ ਅੰਤੋਰ ਬਣਾਏ ਗਏ ਹਨ, ਇਨ੍ਹਾਂ ਵਿੱਚ ਤਿੰਨ ਪ੍ਰਬੰਧਕੀ ਟੀਮਾਂ, 30 ਕਰਮਚਾਰੀ ਮੁਫਤ ਸੇਵਾ ਬਤੌਰ ਨਿਗਰਾਨ ਨਿਭਾ ਰਹੇ ਹਨ। 900 ਵਿਅਕਤੀਆਂ ਦਾ ਰਿਫ੍ਰੈਸਮੈਂਟ ਦਾ ਪ੍ਰਬੰਧ, ਪ੍ਰਬੰਧਕੀ ਟੀਮਾਂ ਵੱਲੋਂ ਕੀਤਾ ਗਿਆ ਹੈ। ਤਿੰਨ ਮੈਂਬਰੀ ਟੀਮ ਨੇ ਪ੍ਰੀਖਿਆ ਨਾਲ ਸਬੰਧਤ ਪੂਰਾ ਮਟੀਰੀਅਲ ਤਿਆਰ ਕੀਤਾ ਹੈ, ਪੇਪਰ ਸੀਲ ਕਰਕੇ, ਪ੍ਰੀਖਿਆ ਨਾਲ ਸਬੰਧਤ ਸਾਰੇ ਕਾਗਜ਼ ਪੂਰੇ ਕਰ ਦਿੱਤੇ ਗਏ ਹਨ। ਪ੍ਰਸ਼ਨ ਪੱਤਰੀ ਦੀ ਗੋਪਨੀਅਤਾ ਦਾ ਪੂਰਾ ਖਿਆਲ ਰੱਖਿਆ ਗਿਆ ਹੈ,ਪ੍ਰੀਖਿਆ ਦੌਰਾਨ ਅਤੇ ਮਾਰਕਿੰਗ ਸਮੇਂ ਪੂਰੀ ਇਮਾਨਦਾਰੀ ਅਤੇ ਪਰਦਰਸ਼ਤਾ ਵਰਤੀ ਜਾਵੇਗੀ। ਕਿਸੇ ਨਾਲ ਵੀ ਬੇਇਨਸਾਫੀ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਾਰੇ ਬੱਚਿਆਂ ਨੂੰ ਰੋਲ ਨੰਬਰ ਮੌਕੇ ’ਤੇ ਹੀ ਜਾਰੀ ਕੀਤੇ ਜਾਣਗੇ। ਇਸ ਲਈ ਜਿਨ੍ਹਾਂ ਬੱਚਿਆਂ ਨੇ ਫਾਰਮ ਭਰਿਆ ਹੈ ਉਹ ਸਾਰੇ ਬੱਚੇ ਸਮੇਂ ਸਿਰ ਸੈਂਟਰ ’ਚ ਪਹੁੰਚਣ। ਇਸ ਵਿੱਚ ਸੋਹਣ ਲਾਲ, ਨਰੇਸ਼ ਕੁਮਾਰ, ਸੁਰਿੰਦਰ, ਯਸ਼ ਪਾਲ ਰਿਟਾ: ਬੀਪੀਈਓ, ਬਚਨ ਦਾਸ, ਮੰਜੂ, ਐੱਸਡੀਓ ਅਜੀਤ ਕੁਮਾਰ, ਅਨਿਲ ਕੁਮਾਰ ਸੋਸ਼ਲ ਰਿਫਾਰਮਰ ਲੁਧਿਆਣਾ, ਸ਼ਿਵ ਲਾਲ, ਵਸਾਖੀ ਰਾਮ, ਗੁਰਦਾਸ ਮੱਲ ਪੱਪੂ, ਕੇਹਰ ਸਿੰਘ, ਦਰਸ਼ਨ, ਰਾਜ ਕੁਮਾਰ ਕੋਟ ਭੱਟੀਆਂ, ਸੀਤਾ ਰਾਮ, ਦਵਿੰਦਰ ਮੁੱਠੀ, ਮਹਾਸੂ, ਧਰਮ ਪਾਲ, ਰਵਿਦਾਸ,ਦੇਸ ਰਾਜ, ਮੁੱਖ ਭੂਮਿਕਾ ਨਿਭਾ ਰਹੇ ਹਨ।