ਭਲਕੇ ਘਣੀਏ ਕੇ ਬਾਂਗਰ ’ਚ ਹੁੰਮ-ਹੁੰਮਾ ਕੇ ਪੁੱਜਣ ਦੀ ਅਪੀਲ : ਆਪ ਆਗੂ
3 ਅਕਤੂਬਰ ਨੂੰ ਘਣੀਏ ਕੇ ਬਾਂਗਰ ’ਚ ਹੁੰਮ -ਹੁਮਾ ਕੇ ਪੁੱਜਣ ਦੀ ਅਪੀਲ :ਆਪ ਆਗੂ
Publish Date: Thu, 01 Oct 2026 03:46 PM (IST)
Updated Date: Thu, 01 Oct 2026 03:48 PM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ, ਬਟਾਲਾ: ਹਲਕਾ ਫ਼ਤਹਿਗੜ ਚੂੜੀਆਂ ’ਚ ਪੈਂਦੇ ਪਿੰਡ ਘਣੀਏ ਕੇ ਬਾਂਗਰ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੋਕ ਮਿਲਣੀ ਲਈ 3 ਅਕਤੂਬਰ ਨੂੰ ਪੁਹੰਚ ਰਹੇ ਹਨ, ਜਿਸ ਨਾਲ ਹਲਕੇ ’ਚ ਖੁਸ਼ੀ ਦੀ ਲਹਿਰ ਹੈ ਅਤੇ ਆਮ ਆਦਮੀ ਪਾਰਟੀ ਦਾ ਹਰ ਆਗੂ, ਪਿੰਡਾਂ ਦੇ ਮੋਹਤਬਰ ਤੇ ਹਲਕੇ ਦੇ ਸਰਪੰਚਾਂ ’ਚ ਕਾਫੀ ਜੋਸ਼ ਪਾਇਆ ਜਾ ਰਿਹਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਰਪੰਚ ਤੇ ਬਲਾਕ ਸੰਮਤੀ ਮੈਂਬਰ ਕਰਨ ਬਾਠ, ਸਰਪੰਚ ਸੁਰਜਨ ਸਿੰਘ ਮੰਡ ਤੇ ਸਰਪੰਚ ਬਲਦੇਵ ਸਿੰਘ ਬਾਜਪੁਰ ਨੇ ਸਾਂਝੇ ਬਿਆਨ ’ਚ ਕੀਤਾ। ਉਨ੍ਹਾਂ ਕਿਹਾ ਕਿ ਪਿੰਡ ਘਣੀਏ ਕੇ ਬਾਂਗਰ ’ਚ ਮੁੱਖ ਮੰਤਰੀ ਦੀ ਫੇਰੀ ਨਾਲ ਬਹੁਤ ਸਾਰੇ ਸਕਾਰਾਤਮਕ ਨਤੀਜੇ ਨਿਕਲਣਗੇ। ਉਨ੍ਹਾਂ ਕਿਹਾ ਕਿ ਹਲਕਾ ਇੰਚਾਰਜ ਜੋਬਨ ਰੰਧਾਵਾ ਦੀ ਅਗਵਾਈ ਹੇਠ ਪੂਰਾ ਹਲਕਾ ਫ਼ਤਹਿਗੜ ਚੂੜੀਆਂ ਇੱਕ ਟੀਮ ਵਾਂਗ ਕੰਮ ਰਿਹਾ ਹੈ। ਉਨ੍ਹਾਂ ਹਲਕਾ ਫਤਹਿਗੜ ਚੂੜੀਆਂ ਦੇ ਲੋਕਾਂ ਨੂੰ ਹੁੰਮ -ਹੁੰਮਾ ਕੇ ਪਿੰਡ ਘਣੀਏ ਕੇ ਬਾਂਗਰ ’ਚ 3 ਅਕਤੂਬਰ ਨੂੰ ਪਹੁੰਚਣ ਦੀ ਅਪੀਲ ਕੀਤੀ ਅਤੇ ਲੋਕ ਮਿਲਣੀ ’ਚ ਭਾਗ ਲੈਣ। ਉਕਤ ਆਪ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਦੀ ਇਸ ਫੇਰੀ ਨਾਲ ਹਲਕੇ ਦੇ ਵਿਕਾਸ ਦੇ ਹੋਰ ਨਵੇਂ ਰਾਹ ਖੁੱਲ੍ਹਣਗੇ ਤੇ ਹਲਕੇ ’ਚ ਹੋਏ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਜਾਵੇਗਾ।