ਨੰਬਰਦਾਰ ਯੂਨੀਅਨ ਦੇ ਨਾਂ 'ਤੇ ਫੰਡ ਨਾ ਦਿਓ : ਗੁਰਾਇਆ
ਨੰਬਰਦਾਰ ਯੂਨੀਅਨ ਦੇ ਨਾਂ 'ਤੇ ਫੰਡ ਇਕੱਠੇ ਕਰਨ ਵਾਲਿਆਂ ਤੋਂ ਸਾਵਧਾਨ ਰਹਿਣ ਦੀ ਅਪੀਲ
Publish Date: Thu, 17 Sep 2026 04:42 PM (IST)
Updated Date: Thu, 17 Sep 2026 04:44 PM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਕਲਾਨੌਰ : ਨੰਬਰਦਾਰ ਯੂਨੀਅਨ ਗੁਰਦਾਸਪੁਰ ਦੇ ਪ੍ਰਧਾਨ ਬਲਰਾਜ ਸਿੰਘ ਗੁਰਾਇਆ ਕਲਾਨੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੁਝ ਲਾਲਚੀ ਲੋਕ ਨੰਬਰਦਾਰ ਯੂਨੀਅਨ ਗੁਰਦਾਸਪੁਰ ਦੇ ਨਾਂ ਤੇ ਪਿੰਡਾਂ ਦੇ ਨੰਬਰਦਾਰਾਂ ਤੋਂ ਜਥੇਬੰਦੀ ਲਈ ਫੰਡ ਇਕੱਠਾ ਕਰ ਰਹੇ ਹਨ। ਇਸ ਮੌਕੇ ਤੇ ਉਨ੍ਹਾਂ ਜ਼ਿਲ੍ਹੇ ਭਰ ਦੇ ਸਮੂਹ ਨੰਬਰਦਾਰਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਲੋਕਾਂ ਨੂੰ ਨੰਬਰਦਾਰ ਯੂਨੀਅਨ ਗੁਰਦਾਸਪੁਰ ਦੇ ਨਾਂ ਤੇ ਫੰਡਾਂ ਲਈ ਚੰਦਾ ਨਾ ਦੇਣ। ਬਲਰਾਜ ਸਿੰਘ ਗੁਰਾਇਆ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤਾਂ ਮਿਲੀਆਂ ਹਨ ਕਿ ਕੁਝ ਲੋਕ ਜੋ ਪਿਛਲੇ ਸਮਿਆਂ ਵਿੱਚ ਜਥੇਬੰਦੀ ਵਿੱਚ ਰਹੇ ਸਨ, ਇਸ ਵੇਲੇ ਜਥੇਬੰਦੀ ਦਾ ਕੋਈ ਵੀ ਅਹੁਦਾ ਨਾ ਹੋਣ ਦੇ ਬਾਵਜੂਦ ਵੀ ਪਿੰਡ-ਪਿੰਡ ਜਾ ਕੇ ਨੰਬਰਦਾਰਾਂ ਤੋਂ ਨੰਬਰਦਾਰ ਯੂਨੀਅਨ ਦੇ ਫੰਡਾਂ ਲਈ ਚੰਦਾ ਵਸੂਲ ਰਹੇ ਹਨ। ਉਨ੍ਹਾਂ ਸਮੂਹ ਨੰਬਰਦਾਰਾਂ ਨੂੰ ਕਿਹਾ ਕਿ ਉਹ ਨੰਬਰਦਾਰ ਯੂਨੀਅਨ ਗੁਰਦਾਸਪੁਰ ਨੂੰ ਫੰਡਾਂ ਦਾ ਚੰਦਾ ਦੇਣ ਤੋਂ ਪਹਿਲਾਂ ਪਰਖ ਕਰਨ ਕਿ ਜੋ ਚੰਦਾ ਵਸੂਲ ਰਿਹਾ ਹੈ, ਉਹ ਨੰਬਰਦਾਰ ਯੂਨੀਅਨ ਵਿੱਚ ਇਸ ਅਹੁਦੇ ਤੇ ਤੈਨਾਤ ਹੈ ਤੇ ਇਸ ਸਬੰਧੀ ਜ਼ਿਲ੍ਹਾ ਨੰਬਰਦਾਰ ਯੂਨੀਅਨ ਦੇ ਅਹੁਦੇਦਾਰਾਂ ਨਾਲ ਰਾਬਤਾ ਕਾਇਮ ਕਰਨ।