- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੈਰੀਗੋਲਡ ਸਕੂਲ ਵਿਖੇ ‘ਸੰਸਕਾਰ ਅਤੇ ਸੰਸਕ੍ਰਿਤੀ’ ਥੀਮ ਤਹਿਤ ਸਾਲਾਨਾ ਸਮਾਗਮ

ਸੁਖਦੇਵ ਸਿੰਘ, ਪੰਜਾਬੀ ਜਾਗਰਣ, ਬਟਾਲਾ : ਮੈਰੀਗੋਲਡ ਪਬਲਿਕ ਸਕੂਲ ਅਲੀਵਾਲ ਵਿਖੇ ਹਰ ਸਾਲ ਦੀ ਤਰ੍ਹਾਂ ਮੈਨੇਜਿੰਗ ਡਾਇਰੈਕਟਰ ਗੁਰਵਿੰਦਰ ਸਿੰਘ ਪੰਨੂ, ਪ੍ਰਿੰਸੀਪਲ ਹਰਪਿੰਦਰਪਾਲ ਸਿੰਘ ਸੰਧੂ ਅਤੇ ਸਮੂਹ ਮੈਨੇਜਮੈਂਟ ਦੀ ਯੋਗ ਅਗਵਾਈ ਹੇਠ ਅਧਿਆਪਕਾਂ ਦੇ ਸਹਿਯੋਗ ਨਾਲ ‘ਸੰਸਕਾਰ ਅਤੇ ਸੰਸਕ੍ਰਿਤੀ’ ਵਿਸ਼ੇ ’ਤੇ ਸਾਲਾਨਾ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਹਲਕਾ ਫ਼ਤਹਿਗੜ ਚੂੜੀਆਂ ਦੇ ਇੰਚਾਰਜ ਅਤੇ ‘ਆਪ’ ਉਮੀਦਵਾਰ ਜੋਬਨ ਰੰਧਾਵਾ ਮੁੱਖ ਮਹਿਮਾਨ ਵਜੋਂ ਪੁੱਜੇ। ਇਸ ਮੌਕੇ ਵਿਦਿਆਰਥੀਆਂ ਨੇ ਆਪਣੀ ਕਲਾ ਅਤੇ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤੀ ਸੱਭਿਆਚਾਰ, ਨੈਤਿਕ ਕਦਰਾਂ-ਕੀਮਤਾਂ ਅਤੇ ਦੇਸ਼ ਭਗਤੀ ਦਾ ਸੰਦੇਸ਼ ਦਿੱਤਾ। ਮੈਨੇਜਿੰਗ ਡਾਇਰੈਕਟਰ ਪੰਨੂ ਨੇ ਦੱਸਿਆ ਕਿ ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ‘ਸੱਚ ਬੋਲਣ ਵਾਲੀ ਕੁਰਸੀ’, ਅਨੁਸ਼ਾਸਨ, ਕਵਿਤਾਵਾਂ ਅਤੇ ਗੀਤਾਂ ਰਾਹੀਂ ਸਮਾਜ ਨੂੰ ਚੰਗੀਆਂ ਸਿੱਖਿਆਵਾਂ ਦਿੱਤੀਆਂ ਗਈਆਂ।
ਪੰਜਾਬ ਦੇ ਪੁਰਾਤਨ ਸੱਭਿਆਚਾਰ ਨੂੰ ਦਰਸਾਉਂਦੇ ‘ਬੂਹੇ-ਬਾਰੀਆਂ’ ਵਰਗੇ ਗੀਤਾਂ, ਸ਼ਮੀ ਨਾਚ ਅਤੇ ਪੰਜਾਬੀ ਪਹਿਰਾਵੇ ਨਾਲ ਸਬੰਧਿਤ ਸੱਭਿਆਚਾਰਕ ਪੇਸ਼ਕਾਰੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਵਿਦਿਆਰਥੀਆਂ ਨੇ ਮਾਂ-ਬਾਪ ਦੀ ਭੂਮਿਕਾ ਅਤੇ ਪਰਿਵਾਰਕ ਰਿਸ਼ਤਿਆਂ ਦੀ ਮਹੱਤਤਾ ਨੂੰ ਨਾਟਕੀ ਨਾਚ ਰਾਹੀਂ ਬਾਖੂਬੀ ਪੇਸ਼ ਕੀਤਾ। ਇਸੇ ਤਰ੍ਹਾਂ ਗੱਤਕੇ ਦੀ ਪੇਸ਼ਕਾਰੀ ਨੇ ਪੰਜਾਬ ਦੀ ਬਹਾਦਰੀ ਅਤੇ ਵਿਰਾਸਤ ਦੀ ਝਲਕ ਦਿਖਾਈ। ਝਾਂਸੀ ਦੀ ਰਾਣੀ ਨਾਲ ਸਬੰਧਿਤ ਗੀਤ ਰਾਹੀਂ ਵਿਦਿਆਰਥੀਆਂ ਨੇ ਦੇਸ਼ ਭਗਤੀ ਦੀ ਭਾਵਨਾ ਨੂੰ ਉਜਾਗਰ ਕੀਤਾ ਅਤੇ ਭਾਰਤ ਦੀ ਵਿਸ਼ਵ ਪੱਧਰ ’ਤੇ ਦੇਣ ਨੂੰ ਵੀ ਪੇਸ਼ ਕੀਤਾ।
ਇਸ ਮੌਕੇ ਪ੍ਰਿੰਸੀਪਲ ਹਰਪਿੰਦਰਪਾਲ ਸਿੰਘ ਸੰਧੂ ਨੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਬੱਚਿਆਂ ਵੱਲੋਂ ਮੋਬਾਈਲ ਫੋਨਾਂ ਦੀ ਵਧ ਰਹੀ ਵਰਤੋਂ ’ਤੇ ਧਿਆਨ ਦੇਣ ਦੀ ਲੋੜ ਹੈ ਅਤੇ ਮਾਪਿਆਂ ਨੂੰ ਬੱਚਿਆਂ ਦੇ ਸਹੀ ਪਾਲਣ-ਪੋਸ਼ਣ ਦੇ ਨਾਲ-ਨਾਲ ਉਨ੍ਹਾਂ ਲਈ ਸਮਾਂ ਕੱਢਣਾ ਚਾਹੀਦਾ ਹੈ ਤਾਂ ਜੋ ਉਹਨਾਂ ਦੀਆਂ ਰੁਚੀਆਂ ਨੂੰ ਸਮਝ ਸਕਣ ਤੇ ਬੱਚੇ ਚੰਗੇ ਇਨਸਾਨ ਬਣ ਸਕਣ। ਉਪਰੰਤ ਮੁੱਖ ਮਹਿਮਾਨ ਜੋਬਨ ਰੰਧਾਵਾ ਨੇ ਸਕੂਲ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੈਰੀਗੋਲਡ ਪਬਲਿਕ ਸਕੂਲ ਦੇ ਵਿਦਿਆਰਥੀ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰ ਰਹੇ ਹਨ।
ਇਸ ਮੌਕੇ ਗੁਰਵਿੰਦਰ ਪੰਨੂੰ ਮੀਡਿਆ ਸੈਕਟਰੀ ਜਿਲ੍ਹਾ ਗੁਰਦਾਸਪੁਰ, ਸਚਿਨ ਛਿੱਛਰੇਵਾਲ, ਕੈਪਟਨ ਗੁਰਮੀਤ ਸਿੰਘ ,ਚਰਨਜੀਤ ਝੰਜੀਆਂ ਕਲਾਂ, ਜਤਿੰਦਰ ਦਮੋਦਰ, ਰਾਣਾ ਸੁੰਡਲ, ਸਰਬਜੀਤ ਘਣੀਆ ਕੇ ਬਾਂਗਰ, ਲਵ ਸੁੰਡਲ, ਜਤਿੰਦਰ ਅਵਾਣ, ਸਰਵਣ ਤਲਵੰਡੀ, ਰਜਿੰਦਰ ਜਾਂਗਲਾ, ਸੁਖਰਾਜ ਸਿੰਘ, ਲਵਪ੍ਰੀਤ ਸਿੰਘ, ਤਰਸੇਮ ਸਿੰਘ, ਨਵਦੀਪ ਸਿੰਘ ਬਿਸਨੀਵਾਲ, ਬਲਦੇਵ ਸਿੰਘ ਕਾਸ਼ਤੀਵਾਲ, ਅਮਰਜੀਤ ਸਿੰਘ ਰਿਆਲੀ , ਬਾਬਾ ਗੁਰਮੇਜ ਸਿੰਘ ਦਾਬਾਵਾਲ, ਕਸ਼ਮੀਰ ਸਿੰਘ ਰਾਏਪੁਰ,ਹਰਭਜਨ ਸਿੰਘ ਸੈਦਪੁਰ, ਬੁੱਧ ਸਿੰਘ ਸੰਕਰਪੁਰਾ, ਕੁਲਦੀਪ ਸਿੰਘ ਕੋਟਮਜਲਸ, ਝੁਜ਼ਾਰ ਸਿੰਘ ਢੱਡਿਆਲਾ , ਸੁਖਦੇਵ ਸਿੰਘ ਬਾਬੂ ਨਵਾਂ ਪਿੰਡ, ਡਾ. ਪਰਮਬੀਰ ਸਿੰਘ ਪੰਨੂ, ਪਰਮਪਾਲ ਸਿੰਘ ਪੰਨੂ, ਗੁਰਬਿੰਦਰ ਸਿੰਘ ਕਾਦੀਆਂ ਸੀਨੀਅਰ ਆਪ ਆਗੂ ਸਮੇਤ ਪਿੰਡਾਂ ਦੀਆਂ ਮਹਾਨ ਸਖਸੀਅਤਾਂ ਤੇ ਹਜਾਰਾਂ ਮਾਪੇ ਵੀਂ ਹਾਜ਼ਰ ਸਨ |