- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹੀਦ ਵਿਕਰਾਂਤ ਸਹਿਗਲ ਦੀ ਸਲਾਨਾ ਬਰਸੀ ਮਨਾਈ

ਸੱਤਪਾਲ ਜ਼ਖਮੀ, ਪੰਜਾਬੀ ਜਾਗਰਣ
ਡੇਰਾ ਬਾਬਾ ਨਾਨਕ: ਵਿਕਰਾਂਤ ਸਰਵਹਿੱਤਕਾਰੀ ਵਿੱਦਿਆ ਮੰਦਿਰ, ਆਰੀਆ ਸਮਾਜ ਮੰਦਿਰ ਡੇਰਾ ਬਾਬਾ ਨਾਨਕ ਵਿਖੇ ਸਮਾਜ ਸੇਵੀ ਸ਼ਹੀਦ ਵਿਕਰਾਂਤ ਸਹਿਗਲ ਦੀ ਸਲਾਨਾ ਬਰਸ਼ੀ ਸਕੂਲ ਦੀ ਮੈਨੇਜਮੈਂਟ ਕਮੇਟੀ ਤੇ ਪਰਿਵਾਰਕ ਮੈਂਬਰਾਂ ਵੱਲੋਂ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਸਭ ਤੋਂ ਪਹਿਲਾਂ ਸਵੇਰੇ ਪੰਡਿਤ ਜੀ ਨੇ ਹਵਨ ਯੱਗ ਕੀਤਾ ਅਤੇ ਵੇਦ ਮੰਤਰਾਂ ਦੇ ਜਾਪ ਨਾਲ ਵਿਕਰਾਂਤ ਸਹਿਗਲ ਦੀ ਆਤਮਾ ਦੀ ਸਾਂਤੀ, ਸਰਬੱਤ ਦੇ ਭਲੇ ਅਤੇ ਸੁੱਖ ਸਾਂਤੀ ਲਈ ਅਰਦਾਸ ਕੀਤੀ ਗਈ। ਉਪਰੰਤ ਵਿਕਰਾਂਤ ਸਕੂਲ ਦੇ ਬੱਚਿਆਂ ਨੇ ਧਾਰਮਿਕ ਅਤੇ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ। ਇਸ ਮੌਕੇ ਵੱਖ ਵੱਖ ਬੁਲਾਰਿਆਂ ਵੱਲੋਂ ਸ਼ਹੀਦ ਵਿਕਰਾਂਤ ਸਹਿਗਲ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਵਿਕਰਾਂਤ ਸਹਿਗਲ ਵੱਲੋਂ ਸਮਾਜ ਸੇਵਾ ਵਿੱਚ ਪਾਏ ਵੱਡਮੁੱਲੇ ਯੋਗਦਾਨ ਦੀ ਸ਼ਲਾਘਾ ਕੀਤੀ। ਇਸ ਮੌਕੇ ਮੈਨੇਜਮੈਂਟ ਕਮੇਟੀ ਅਤੇ ਪਰਿਵਾਰਕ ਮੈਂਬਰ ਰਜ਼ਨੀਸ਼ ਸਹਿਗਲ, ਨੀਲਮ ਸਹਿਗਲ, ਬਾਬਾ ਮੰਗਾ, ਸੱਤਪਾਲ ਸੌਕੀ ਕੌਂਸਲਰ, ਰਜਤ ਮਰਵਾਹਾ ਕੌਂਸਲਰ, ਬਲਦੇਵ ਰਾਜ ਡਾਇਮੰਡ ਕੌਂਸਲਰ, ਪੰਕਜ ਬੇਦੀ, ਸ਼ੈਰੀ ਬੇਦੀ, ਆਸ਼ੀਸ਼ ਮਹਾਜਨ, ਮਾਸਟਰ ਬਿਕਰਕਜੀਤ ਸਿੰਘ, ਮਾਸਟਰ ਮੁਕੇਸ਼ ਸ਼ਰਮਾਂ, ਮਾਸਟਰ ਰਾਮ ਸਰੂਪ, ਨੇਹਾ, ਭਾਵਨਾ, ਕੋਮਲ ਆਦਿ ਤੋਂ ਇਲਾਵਾ ਬੱਅਿਾਂ ਦੇ ਮਾਪੇ ਵੀ ਹਾਜਰ ਸਨ। ਇਸ ਮੌਕੇ ਬੱਚਿਆਂ ਨੂੰ ਤੋਹਫੇ ਦੇ ਕੇ ਸਨਮਾਣਿਤ ਵੀ ਕੀਤਾ ਗਿਆ।