- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਿਬੋਰੀਆ ਬਰਾਦਰੀ ਦੇ ਜਠੇਰਿਆਂ ਦਾ ਸਲਾਨਾ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ : ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਬਿਬੋਰੀਆ ਬਰਾਦਰੀ ਦੇ ਜਠੇਰਿਆਂ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ•। ਇਸ ਮੌਕੇ ਬਿਬੋਰੀਆ ਗੋਤ ਨਾਲ ਸੰਬੰਧਿਤ ਪੰਜਾਬ, ਹਿਮਾਚਲ ਤੇ ਜੰਮੂ-ਕਸ਼ਮੀਰ ਨਾਲ ਸੰਬੰਧਿਤ ਭਾਈਚਾਰੇ ਵੱਲੋਂ ਜਠੇਰਿਆਂ ਦੀ ਇਤਿਹਾਸਿਕ ਸਥਾਨ ਵਿਜੇਪੁਰ ਨਜ਼ਦੀਕ ਬਾਰੀਆਂ (ਬਾਰਾ), ਜ਼ਿਲ੍ਹਾ ਜੰਮੂ ਵਿਖੇ ਕਰਵਾਏ। ਜਠੇਰਿਆਂ ਦੇ ਮੇਲੇ ’ਚ ਜ਼ਿਲ੍ਹਾ ਗੁਰਦਾਸਪੁਰ ਨਾਲ ਸੰਬੰਧਿਤ ਵੱਖ-ਵੱਖ ਪਿੰਡਾਂ ਤੋਂ ਵੱਡੇ ਪੱਧਰ ’ਤੇ ਸੰਗਤ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਜਨਕਰਾਜ, ਕਸਤੂਰੀ ਲਾਲ, ਰਮੇਸ਼ ਲਾਲ, ਮਨੋਹਰ ਲਾਲ, ਕੈਪਟਨ ਅਸ਼ੋਕ ਕੁਮਾਰ, ਜਸਵੰਤ ਬਿਬੋਰੀਆ, ਸੁਰਜੀਤ ਪਾਲ ਬਹਿਰਾਮਪੁਰ, ਗੋਲਡੀ ਬਹਿਰਾਮਪੁਰ, ਦਿਲਪ੍ਰੀਤ ਸਿੰਘ, ਸ਼ਨੀ ਗੁਰਦਾਸਪੁਰ, ਚੂਨੀ ਲਾਲ ਪਠਾਨਕੋਟ, ਮਦਨ ਚੰਦ ਗੁਰਦਾਸਪੁਰ ਆਦਿ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਿਬੋਰੀਆ ਗੋਤ ਦੇ ਜਠੇਰਿਆਂ ਦਾ ਸਲਾਨਾ ਸਮਾਗਮ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਹ ਸਮਾਗਮ ਹਰ ਸਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਵਾਲੇ ਦਿਨ ਮਨਾਇਆ ਜਾਂਦਾ ਹੈ। ਇਸ ਮੌਕੇ ਬਿਬੋਰੀਆ ਗੋਤ ਨਾਲ ਸੰਬੰਧਿਤ ਲੜਕਿਆਂ ਦੇ ਆਨੰਦ ਕਾਰਜ ਕਰਨ ਉਪਰੰਤ ਆਪਣੇ ਵਡੇਰਿਆਂ ਦਾ ਪੂਜਨ ਕਰਨ ਤੋਂ ਇਲਾਵਾ ਬਿਬੋਰੀਆ ਪਰਿਵਾਰ ਦੇ ਨਵਜੰਮੇ ਲੜਕਿਆਂ ਦੇ ਮੁੰਨਣ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜਠੇਰਿਆਂ ਤੇ ਸਲਾਨਾ ਸਮਾਗਮ ਵਿੱਚ ਪਹੁੰਚ ਕੇ ਵੱਡੇ-ਵਡੇਰਿਆਂ ਦਾ ਪੂਜਨ ਕੀਤਾ ਜਾਂਦਾ ਹੈ, ਜਿਸ ਨਾਲ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਇਸ ਮੌਕੇ ਪੰਜਾਬ ਤੋਂ ਕਈਆਂ ਸੰਗਤਾਂ ਵੱਲੋਂ ਵੱਖ-ਵੱਖ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ। ਇਸ ਮੌਕੇ ਮਨੋਹਰ ਪਾਲ ਬਹਿਰਾਮਪੁਰ, ਹੰਸ ਰਾਜ ਬਹਿਰਾਮਪੁਰ, ਸੁਖਵਿੰਦਰ ਸਿੰਘ, ਜਸਪਾਲ, ਸਤਪਾਲ, ਰਮੇਸ਼ ਕੁਮਾਰ, ਅਮਰਜੀਤ ਕੌਰ, ਗੁਰਬਚਨ ਕੌਰ, ਪਲਵਿੰਦਰ ਕੌਰ, ਕਰਨਵੀਰ ਕੌਰ ਆਦਿ ਹਾਜ਼ਰ ਸਨ।