- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੋਮਣੀ ਪੰਥ ਰਤਨ ਸੰਤ ਬਾਬਾ ਇਕਬਾਲ ਸਿੰਘ ਜੀ ਦੇ 100ਵੇਂ ਜਨਮ ਦਿਹਾੜੇ ਮੌਕੇ ਅੰਮ੍ਰਿਤ ਸੰਚਾਰ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਾਰਾਗੜ੍ਹ : ਕਲਗੀਧਰ ਟਰੱਸਟ ਬੜੂ ਸਾਹਿਬ ਦੇ ਸਾਬਕਾ ਪ੍ਰਧਾਨ ਸੱਚਖੰਡ ਵਾਸੀ ਪਦਮ ਸ਼੍ਰੀ, ਵਿੱਦਿਆ ਮਾਰਤੰਡ, ਸ਼੍ਰੋਮਣੀ ਪੰਥ ਰਤਨ ਸੰਤ ਬਾਬਾ ਇਕਬਾਲ ਸਿੰਘ ਜੀ ਦੇ 100ਵੇਂ ਜਨਮ ਦਿਹਾੜੇ ਨੂੰ ਸਮਰਪਿਤ ਮਹਾਨ ਅੰਮ੍ਰਿਤ ਸੰਚਾਰ ਸਮਾਗਮ ਅਕਾਲ ਅਕੈਡਮੀ ਭਰਿਆਲ ਲਾਹੜੀ ਵਿਖੇ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਇਸ ਮੌਕੇ ਕੁੱਲ 175 ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਸਾਹਿਬ ਦੇ ਲੜ ਲੱਗਣ ਅਤੇ ਗੁਰਸਿੱਖੀ ਜੀਵਨ ਅਪਣਾਉਣ ਦਾ ਸੰਕਲਪ ਲਿਆ। ਇਨ੍ਹਾਂ ਵਿੱਚ ਅਕਾਲ ਅਕੈਡਮੀ ਭਰਿਆਲ ਲਾਹੜੀ ਦੇ 47 ਵਿਦਿਆਰਥੀਆਂ ਅਤੇ 4 ਸੰਗਤਾਂ, ਅਕਾਲ ਅਕੈਡਮੀ ਸੁਜਾਨਪੁਰ ਦੇ 13 ਵਿਦਿਆਰਥੀਆਂ ਅਤੇ 1 ਸੰਗਤ, ਅਕਾਲ ਅਕੈਡਮੀ ਤਿੱਬੜ ਦੇ 46 ਵਿਦਿਆਰਥੀਆਂ ਅਤੇ 2 ਸੰਗਤਾਂ, ਅਕਾਲ ਅਕੈਡਮੀ ਮੂਲਿਆਂਵਾਲ ਦੇ 37 ਵਿਦਿਆਰਥੀਆਂ ਤੇ 1 ਸੰਗਤ ਅਤੇ ਅਕਾਲ ਅਕੈਡਮੀ ਰਸੂਲਪੁਰ ਬੇਟ ਦੇ 22 ਵਿਦਿਆਰਥੀਆਂ ਅਤੇ 2 ਸੰਗਤਾਂ ਨੇ ਅੰਮ੍ਰਿਤ ਪਾਨ ਕੀਤਾ। ਇਸ ਮੌਕੇ ਅਕਾਲ ਅਕੈਡਮੀ ਭਰਿਆਲ ਲਾਹੜੀ ਦੀ ਪ੍ਰਿੰਸੀਪਲ ਸੀਮਾ ਸੈਣੀ ਅਤੇ ਸੇਵਾਦਾਰ ਜਥੇਦਾਰ ਹਰਜੀਤ ਸਿੰਘ ਨੇ ਅੰਮ੍ਰਿਤ ਪਾਨ ਕਰਨ ਵਾਲੇ ਸਮੂਹ ਪ੍ਰਾਣੀਆਂ ਨੂੰ ਹਾਰਦਿਕ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨਾ ਅਤੇ ਗੁਰਸਿੱਖੀ ਰਹਿਤ-ਮਰਿਆਦਾ ਅਨੁਸਾਰ ਜੀਵਨ ਬਤੀਤ ਕਰਨਾ ਮਾਣ ਵਾਲੀ ਗੱਲ ਹੈ। ਉਨ੍ਹਾਂ ਹੋਰ ਵਿਦਿਆਰਥੀਆਂ ਅਤੇ ਸੰਗਤਾਂ ਨੂੰ ਵੀ ਗੁਰੂ ਸਾਹਿਬ ਦੇ ਲੜ ਲੱਗਣ ਅਤੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ।