ਸਰਕਾਰੀ ਪਾਲੀਟੈਕਨਿਕ ਕਾਲਜ ਵਿਖੇ ਕਰਵਾਈ ਅਲੂਮਨੀ ਮੀਟ ਸਰਕਾਰੀ ਪੋਲੀਟੈਕਨਿਕ ਕਾਲਜ ਵਿਖੇ ਕਰਵਾਈ ਅਲੂਮਨੀ ਮੀਟ
Publish Date: Sat, 21 Nov 2026 03:32 PM (IST)
Updated Date: Sat, 21 Nov 2026 03:34 PM (IST)
ਸੁਖਦੇਵ ਸਿੰਘ\ਸ਼ਾਮ ਤਿਵਾੜੀ, ਪੰਜਾਬੀ ਜਾਗਰਣ ਬਟਾਲਾ: ਸਰਕਾਰੀ ਪੋਲੀਟੈਕਨਿਕ ਕਾਲਜ ਬਟਾਲਾ ਵਿਖੇ ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ ਦੀ ਯੋਗ ਅਗਵਾਈ ਅਤੇ ਸਿਵਲ ਵਿਭਾਗ ਦੇ ਮੁਖੀ ਸ਼ਿਵਰਾਜਨ ਪੁਰੀ ਤੇ ਪਲੇਸਮੈਂਟ ਆਫਸਰ ਜਸਬੀਰ ਸਿੰਘ ਦੀ ਦੇਖ ਰੇਖ ਹੇਠ ਸਿਵਲ ਵਿਭਾਗ ਦੇ ਸਾਬਕਾ ਵਿਦਿਆਰਥੀਆਂ ਦੀ ਅਲੂਮਨੀ ਮੀਟ ਕਰਵਾਈ ਗਈ, ਜਿਸ ’ਚ ਕਰੀਬ ਪੰਜ ਦਹਾਕੇ ਪਹਿਲਾਂ ਕਾਲਜ ਦੇ ਸ਼ੁਰੂਆਤੀ ਦੌਰ ਸਮੇਂ ਸਿਵਲ ਇੰਜੀਨੀਅਰਿੰਗ ਦਾ ਡਿਪਲੋਮਾ ਕਰਨ ਵਾਲੇ ਵੀ ਕਈ ਸਾਬਕਾ ਵਿਦਿਆਰਥੀਆਂ ਜੋ ਪੰਜਾਬ ਸਰਕਾਰ ਦੇ ਵੱਖ-ਵੱਖ ਅਦਾਰਿਆਂ ਵਿੱਚੋਂ ਉੱਚ ਪਦਵੀਆਂ ਤੋਂ ਸੇਵਾਮੁਕਤ ਹੋ ਚੁੱਕੇ ਹਨ, ਨੇ ਭਾਗ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਜਸਬੀਰ ਸਿੰਘ ਨੇ ਆਏ ਹੋਏ ਸਮੂਹ ਸਾਬਕਾ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਕੀਤੀ ਅਤੇ ਇਸ ਲਈ ਉਹ ਸਿਵਿਲ ਵਿਭਾਗ ਦੇ ਸਾਬਕਾ ਸੀਨੀਅਰ ਲੈਕਚਰਾਰ ਵਿਜੇ ਕੁਮਾਰ ਦਾ ਧੰਨਵਾਦ ਕੀਤਾ। ਇਸ ਮੌਕੇ ਸਿਵਲ ਵਿਭਾਗ ਦੇ ਮੁਖੀ ਸ਼ਿਵਰਾਜਨਪੁਰੀ ਨੇ ਕਿਹਾ ਕਿ ਸਾਬਕਾ ਵਿਦਿਆਰਥੀਆਂ ਦਾ ਕਾਲਜ ਵਿੱਚ ਆ ਕੇ ਆਪਣੇ ਜ਼ਿੰਦਗੀ ਦੇ ਤਜਰਬੇ ਸਾਂਝੇ ਕਰਨਾ ਮੌਜੂਦਾ ਵਿਦਿਆਰਥੀਆਂ ਲਈ ਬਹੁਤ ਹੀ ਪ੍ਰੇਰਨਾਦਾਇਕ ਹੈ ਅਤੇ ਵਿਦਿਆਰਥੀ ਇਸ ਤੋਂ ਸੇਧ ਲੈ ਕੇ ਆਪਣੀ ਜ਼ਿੰਦਗੀ ਵਿੱਚ ਬੁਲੰਦੀਆਂ ਹਾਸਲ ਕਰਨਗੇ। ਇਸ ਅਲੂਮਨੀ ਮੀਟ ਦੌਰਾਨ ਸਾਬਕਾ ਵਿਦਿਆਰਥੀਆਂ ਵੱਜੋਂ ਸ਼ਾਮਲ ਹੋਏ ਇੰਜ. ਬਲਦੇਵ ਸਿੰਘ ਐੱਸਈ ਪੰਜਾਬ ਮੰਡੀ ਬੋਰਡ, ਇੰਜ. ਹਰਦੇਵ ਸਿੰਘ ਕਾਹਲੋਂ , ਇੰਜ. ਗੁਰਮੀਤ ਸਿੰਘ, ਸੇਵਾਮੁਕਤ ਐੱਸਡੀਈ ਸਿੰਚਾਈ ਵਿਭਾਗ; ਇੰਜ. ਰਾਕੇਸ਼ ਕੁਮਾਰ ਐੱਸਡੀਈ ਮੰਡੀ ਬੋਰਡ, ਇੰਜ. ਸੁਖਦੇਵ ਸਿੰਘ, ਸੇਵਾਮੁਕਤ ਐੱਸਡੀਈ ਇੰਪਰੂਵਮੈਂਟ ਟਰੱਸਟ; ਇੰਜ. ਨਰੇਸ਼ ਕੁਮਾਰ ਸੇਵਾਮੁਕਤ ਐੱਸਡੀਓ, ਪੀਡਬਲਯੂਡੀ ਬੀ ਐਂਡ ਆਰ, ਇੰਜ. ਦੀਪਕ ਨੰਦ, ਸੇਵਾਮੁਕਤ ਐੱਸਐੱਸਈ, ਰੇਲਵੇਜ਼, ਇੰਜ. ਭਾਰਤ ਭੂਸ਼ਣ, ਸੇਵਾਮੁਕਤ ਵੋਕੇਸ਼ਨਲ ਅਧਿਆਪਕ; ਇੰਜ. ਸੁਰਜੀਤ ਸਿੰਘ ਲੈਕਚਰਾਰ ਅਤੇ ਇੰਜ. ਸੁਖਦੇਵ ਸਿੰਘ ਸੈਂਟਰ ਹੈੱਡ ਟੀਚਰ ਨੇ ਕਾਲਜ ਵਿਖੇ ਆਪਣੀ ਪੜ੍ਹਾਈ ਤੋਂ ਲੈਕੇ ਨੌਕਰੀ ਤੱਕ ਦੇ ਸਫਰ ਦੌਰਾਨ ਆਪਣੇ ਤਜਰਬੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ।