- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰੀ ਪੋਲੀਟੈਕਨਿਕ ਕਾਲਜ ਵਿਖੇ ਕਰਵਾਈ ਅਲੂਮਨੀ ਮੀਟ

ਸੁਖਦੇਵ ਸਿੰਘ\ਸ਼ਾਮ ਤਿਵਾੜੀ, ਪੰਜਾਬੀ ਜਾਗਰਣ
ਬਟਾਲਾ : ਸਰਕਾਰੀ ਪੋਲੀਟੈਕਨਿਕ ਕਾਲਜ ਬਟਾਲਾ ਵਿਖੇ ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ ਦੀ ਯੋਗ ਅਗਵਾਈ ਅਤੇ ਸਿਵਲ ਵਿਭਾਗ ਦੇ ਮੁਖੀ ਸ਼ਿਵਰਾਜਨ ਪੁਰੀ ਤੇ ਪਲੇਸਮੈਂਟ ਅਫਸਰ ਜਸਬੀਰ ਸਿੰਘ ਦੀ ਦੇਖ-ਰੇਖ ਹੇਠ ਸਿਵਲ ਵਿਭਾਗ ਦੇ ਸਾਬਕਾ ਵਿਦਿਆਰਥੀਆਂ ਦੀ ਅਲੂਮਨੀ ਮੀਟ ਕਰਵਾਈ ਗਈ, ਜਿਸ ’ਚ ਕਰੀਬ ਪੰਜ ਦਹਾਕੇ ਪਹਿਲਾਂ ਕਾਲਜ ਦੇ ਸ਼ੁਰੂਆਤੀ ਦੌਰ ਸਮੇਂ ਸਿਵਲ ਇੰਜੀਨੀਅਰਿੰਗ ਦਾ ਡਿਪਲੋਮਾ ਕਰਨ ਵਾਲੇ ਵੀ ਕਈ ਸਾਬਕਾ ਵਿਦਿਆਰਥੀਆਂ ਜੋ ਪੰਜਾਬ ਸਰਕਾਰ ਦੇ ਵੱਖ-ਵੱਖ ਅਦਾਰਿਆਂ ਵਿੱਚੋਂ ਉੱਚ ਪਦਵੀਆਂ ਤੋਂ ਸੇਵਾਮੁਕਤ ਹੋ ਚੁੱਕੇ ਹਨ, ਨੇ ਹਿੱਸਾ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਜਸਬੀਰ ਸਿੰਘ ਨੇ ਆਏ ਹੋਏ ਸਮੂਹ ਸਾਬਕਾ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਕੀਤੀ ਅਤੇ ਇਸ ਲਈ ਉਹ ਸਿਵਿਲ ਵਿਭਾਗ ਦੇ ਸਾਬਕਾ ਸੀਨੀਅਰ ਲੈਕਚਰਾਰ ਵਿਜੇ ਕੁਮਾਰ ਦਾ ਧੰਨਵਾਦ ਕੀਤਾ। ਇਸ ਮੌਕੇ ਸਿਵਿਲ ਵਿਭਾਗ ਦੇ ਮੁਖੀ ਸ਼ਿਵਰਾਜਨਪੁਰੀ ਨੇ ਕਿਹਾ ਕਿ ਸਾਬਕਾ ਵਿਦਿਆਰਥੀਆਂ ਦਾ ਕਾਲਜ ਵਿੱਚ ਆ ਕੇ ਆਪਣੇ ਜ਼ਿੰਦਗੀ ਦੇ ਤਜਰਬੇ ਸਾਂਝੇ ਕਰਨਾ ਮੌਜੂਦਾ ਵਿਦਿਆਰਥੀਆਂ ਲਈ ਬਹੁਤ ਹੀ ਪ੍ਰੇਰਨਾਦਾਇਕ ਹੈ ਅਤੇ ਵਿਦਿਆਰਥੀ ਇਸ ਤੋਂ ਸੇਧ ਲੈ ਕੇ ਆਪਣੀ ਜ਼ਿੰਦਗੀ ਵਿੱਚ ਬੁਲੰਦੀਆਂ ਹਾਸਲ ਕਰਨਗੇ।
ਇਸ ਅਲੂਮਨੀ ਮੀਟ ਦੌਰਾਨ ਸਾਬਕਾ ਵਿਦਿਆਰਥੀਆਂ ਵਜੋਂ ਸ਼ਾਮਲ ਹੋਏ ਇੰਜ. ਬਲਦੇਵ ਸਿੰਘ ਐੱਸਈ ਪੰਜਾਬ ਮੰਡੀ ਬੋਰਡ, ਇੰਜ. ਹਰਦੇਵ ਸਿੰਘ ਕਾਹਲੋਂ (1966-68 ਬੈਚ ਅਤੇ ਸਾਬਕਾ ਐੱਸਡੀਓ), ਇੰਜ. ਗੁਰਮੀਤ ਸਿੰਘ, ਸੇਵਾਮੁਕਤ ਐੱਸਡੀਈ ਸਿੰਚਾਈ ਵਿਭਾਗ; ਇੰਜ. ਰਾਕੇਸ਼ ਕੁਮਾਰ ਐੱਸਡੀਈ ਮੰਡੀ ਬੋਰਡ, ਇੰਜ. ਸੁਖਦੇਵ ਸਿੰਘ, ਸੇਵਾਮੁਕਤ ਐੱਸਡੀਈ ਇੰਪਰੂਵਮੈਂਟ ਟਰੱਸਟ, ਇੰਜ. ਨਰੇਸ਼ ਕੁਮਾਰ ਸੇਵਾਮੁਕਤ ਐੱਸਡੀਓ, ਪੀਡਬਲਯੂਡੀ ਬੀਐਂਡਆਰ, ਇੰਜ. ਦੀਪਕ ਨੰਦ, ਸੇਵਾਮੁਕਤ ਐੱਸਐੱਸਈ, ਰੇਲਵੇਜ਼, ਇੰਜ. ਭਾਰਤ ਭੂਸ਼ਣ, ਸੇਵਾਮੁਕਤ ਵੋਕੇਸ਼ਨਲ ਅਧਿਆਪਕ, ਇੰਜ. ਸੁਰਜੀਤ ਸਿੰਘ ਲੈਕਚਰਾਰ ਅਤੇ ਇੰਜ. ਸੁਖਦੇਵ ਸਿੰਘ ਸੈਂਟਰ ਹੈੱਡ ਟੀਚਰ ਨੇ ਕਾਲਜ ਵਿਖੇ ਆਪਣੀ ਪੜ੍ਹਾਈ ਤੋਂ ਲੈ ਕੇ ਨੌਕਰੀ ਤੱਕ ਦੇ ਸਫਰ ਦੌਰਾਨ ਆਪਣੇ ਤਜ਼ਰਬੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਆਪਣੇ ਕਰੀਅਰ ਲਈ ਵੱਧ ਤੋਂ ਵੱਧ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਕੁਝ ਐਲੂਮਨੀ ਮੈਂਬਰਾਂ ਨੇ 51,000 ਰੁਪਏ ਤੱਕ ਦੀ ਨਕਦ ਰਾਸ਼ੀ ਕਾਲਜ ਨੂੰ ਭੇਟ ਕਰਕੇ ਆਪਣੀ ਸੰਸਥਾ ਪ੍ਰਤੀ ਮੋਹ ਅਤੇ ਸਮਰਪਣ ਦਾ ਪ੍ਰਗਟਾਵਾ ਕੀਤਾ। ਅਖੀਰ ’ਚ ਪ੍ਰਿੰਸੀਪਲ ਭੱਟੀ ਨੇ ਸਮੂਹ ਸਾਬਕਾ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਅਤੇ ਹਾਜ਼ਰ ਆਏ ਪਤਵੰਤਿਆਂ ਨੂੰ ਸਨਮਾਨ ਚਿੰਨ੍ਹ ਵੀ ਭੇਟ ਕੀਤੇ। ਇਸ ਮੌਕੇ ਸਿਵਿਲ ਵਿਭਾਗ ਦੇ ਸੀਨੀਅਰ ਲੈਕਚਰਰ ਹਰਿੰਦਰ ਸਿੰਘ, ਲੈਕਚਰਾਰ ਨਵਜੋਤ ਸਲਾਰੀਆ ਅਤੇ ਸਿਵਿਲ ਵਿਭਾਗ ਦੇ ਸਮੂਹ ਵਿਦਿਆਰਥੀ ਆਦਿ ਹਾਜ਼ਰ ਸਨ।