- ਖ਼ਤਮ ਕਰਨ ਦੇ ਵਾਅਦੇ ਕਰ ਕੇ ਨਸ਼ਾ ਘੱਟ ਵੀ ਨਹੀਂ ਕਰ ਸਕੇ : ਗਿਆਨੀ ਹਰਪ੍ਰੀਤ ਸਿੰਘ - 20 ਨਵੰਬਰ ਨੂੰ ਰੋਸ ਪ੍ਰਦਰਸ਼ਨ ਲਈ ਵੱਧ ਤੋਂ ਵੱਧ ਗਿਣਤੀ ਵਿੱਚ ਦਿੱਲੀ ਪਹੁੰਚੋ : ਸੁੱਚਾ ਸਿੰਘ ਛੋਟੇਪੁਰ ਜੀਆਰਪੀ- ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਗਿਆਨੀ ਹਰਪ੍ਰੀਤ ਸਿੰਘ, ਨਾਲ ਹਨ ਸੁੱਚਾ ਸਿੰਘ ਛੋਟੇਪੁਰ ਅਤੇ ਹੋਰ। ਜੀਆਰਪੀ- ਮੀਟਿੰਗ ਵਿੱਚ ਮੌਜੂਦ ਵਰਕਰ। ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਡੇਰਾ ਬਾਬਾ ਨਾਨਕ : ਨਸ਼ਾ ਖ਼ਤਮ ਕਰਨ ਦੇ ਵਾਅਦੇ ਕਰਕੇ ਕਈਆਂ ਨੇ ਸਰਕਾਰ ਬਣਾਈ ਪਰ ਕੋਈ ਨਸ਼ਾ ਘੱਟ ਵੀ ਨਹੀਂ ਕਰ ਸਕਿਆ। ਹੋਰ ਤਾਂ ਹੋਰ ਨਸ਼ੇ ਬਦਲੇ ਲੋਕ ਕਤਲ ਕਰਨ ਤੱਕ ਪਹੁੰਚ ਗਏ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਮੀਟਿੰਗ ’ਚ ਬੋਲਦਿਆਂ ਕੀਤਾ। ਉਹ ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡ ਮਸਤਕੋਟ ਵਿੱਚ ਇੱਕ ਵਰਕਰ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਹੁਣ ਵੀ ਕਈ ਪਾਰਟੀਆਂ ਵਾਅਦੇ ਕਰ ਰਹੀਆਂ ਹਨ ਕਿ ਸਾਨੂੰ ਲਿਆਓ, ਅਸੀਂ ਨਸ਼ਾ ਖ਼ਤਮ ਕਰ ਦਿਆਂਗੇ। ਸਾਨੂੰ ਇਨ੍ਹਾਂ ਤੋਂ ਉਮੀਦ ਕਰਨ ਦੀ ਬਜਾਏ ਆਪ ਲਾਮਬੰਦ ਹੋ ਕੇ ਯਤਨ ਕਰਨੇ ਪੈਣਗੇ ਜਿਵੇਂ ਅਸੀਂ ਆਪਣੀਆਂ ਫ਼ਸਲਾਂ ਬਚਾਉਣ ਲਈ ਯਤਨ ਕਰਦੇ ਹਾਂ। ਉਨ੍ਹਾਂ ਕਿਹਾ ਕਿ ਗੈਂਗਸਟਰਵਾਦ ਪੰਜਾਬ ਵਿੱਚ ਏਨੀਆਂ ਜੜ੍ਹਾਂ ਪਸਾਰ ਚੁੱਕਿਆ ਹੈ ਕਿ ਜੇ ਕੋਈ ਛੋਟਾ-ਮੋਟਾ ਪਲਾਟ ਵੀ ਖ਼ਰੀਦਦਾ ਹੈ ਤਾਂ ਉਸ ਨੂੰ ਫਿਰੌਤੀ ਲਈ ਫੋਨ ਆ ਜਾਂਦਾ ਹੈ। ਇਹ ਇਸ ਲਈ ਵਧੇ-ਫੁੱਲੇ ਹਨ ਕਿਉਂਕਿ ਇਨ੍ਹਾਂ ਨੂੰ ਸਰਕਾਰਾਂ ਨੇ ਮਾਹੌਲ ਦਿੱਤਾ ਹੈ। ਲੋਕ ਡਰਦੇ ਪੁਲਿਸ ਕੋਲ ਜਾਂਦੇ ਹਨ ਤਾਂ ਰਾਖੀ ਕਰਨ ਵਾਲੀ ਪੁਲਿਸ ਸਮਝੌਤੇ ਕਰਨ ਦੀ ਸਲਾਹ ਦਿੰਦੀ ਹੈ। ਇਹ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਬੇਰੁਜ਼ਗਾਰੀ ਹੈ। ਕਿਉਂਕਿ ਸਾਡਾ ਸਿਧਾਂਤ ਕਿਰਤ ਕਰਨਾ ਸੀ ਪਰ ਸਰਕਾਰਾਂ ਨੇ ਸਾਨੂੰ ਆਟਾ-ਦਾਲ ਤੇ ਲਗਾ ਕੇ ਮੰਗਤੇ ਬਣਾ ਦਿੱਤਾ। ਸਾਨੂੰ ਕਿਰਤ ਦੇ ਰਾਹ ਪੈਣਾ ਪਵੇਗਾ। ਇਸ ਮੌਕੇ ਬੋਲਦਿਆਂ ਸੁੱਚਾ ਸਿੰਘ ਛੋਟੇਪੁਰ ਨੇ ਗਿਆਨੀ ਹਰਪ੍ਰੀਤ ਸਿੰਘ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਲਾਕੇ ਦੀਆਂ ਸੰਗਤਾਂ ਪੂਰੀ ਤਨਦੇਹੀ ਨਾਲ ਉਨ੍ਹਾਂ ਨਾਲ ਖੜ੍ਹੀਆਂ ਹਨ। ਸੁੱਚਾ ਸਿੰਘ ਛੋਟੇਪੁਰ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਸਮੂਹ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ 20 ਨਵੰਬਰ ਦੇ ਦਿੱਲੀ ਧਰਨੇ ਵਿੱਚ ਵੱਧ ਤੋਂ ਵੱਧ ਸੰਗਤਾਂ ਨਾਲ ਪਹੁੰਚਣ। ਇਸ ਮੀਟਿੰਗ ਵਿੱਚ ਸੁੱਚਾ ਸਿੰਘ ਛੋਟੇਪੁਰ ਤੋਂ ਇਲਾਵਾ ਇਸ ਮੌਕੇ ਤੇ ਜਗਜੀਤ ਸਿੰਘ ਕੋਹਲੀ ਦਫ਼ਤਰ ਸਕੱਤਰ, ਅਮਰੀਕ ਸਿੰਘ ਖਲੀਲਪੁਰ, ਮਨਮੋਹਨ ਸਿੰਘ ਪੱਖੋਕੇ ਸਾਬਕਾ ਚੇਅਰਮੈਨ, ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਗਿੱਲ, ਹਰੀ ਸਿੰਘ ਪੁਰੇਵਾਲ, ਬਲਦੇਵ ਸਿੰਘ ਧੁੱਪਸੜੀ ਪ੍ਰਧਾਨ ਸ਼ਹਿਰੀ, ਰਤਨ ਸਿੰਘ ਵਾਹਲਾ, ਕਰਨੈਲ ਸਿੰਘ ਦੋਧੀਆਂ ਜ਼ਿਲ੍ਹਾ ਪ੍ਰਧਾਨ ਐੱਸਸੀ ਵਿੰਗ, ਸਾਬਕਾ ਚੇਅਰਮੈਨ ਅਮਰੀਕ ਸਿੰਘ ਧਰਮੀ ਫ਼ੌਜੀ, ਹਰਮੀਤਪਾਲ ਸਿੰਘ ਘੁੰਮਣ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ, ਇੰਦਰਪ੍ਰੀਤ ਸਿੰਘ ਜ਼ਿਲ੍ਹਾ ਪ੍ਰਧਾਨ ਸ਼ਹਿਰੀ, ਅਮਰੀਕ ਸਿੰਘ, ਰਜਿੰਦਰ ਸਿੰਘ ਭੰਗੂ, ਚੈਨ ਸਿੰਘ ਸਪਰਾ, ਨਰਿੰਦਰ ਸਿੰਘ ਖਹਿਰਾ ਕੋਟਲੀ, ਮਹਿੰਦਰ ਸਿੰਘ ਭਿਖਾਰੀਵਾਲ, ਪਿਆਰਾ ਸਿੰਘ ਭੰਗਵਾਂ, ਸੁਖਵਿੰਦਰ ਸਿੰਘ ਕੋਟ ਮੀਆਂ ਸਾਹਿਬ ਜ਼ਿਲ੍ਹਾ ਮੀਤ ਪ੍ਰਧਾਨ, ਜਸਪਾਲ ਸਿੰਘ ਸਾਲੇ ਚੱਕ, ਹਰਜਿੰਦਰ ਸਿੰਘ ਅਟਾਰੀ, ਜਗੀਰ ਸਿੰਘ ਕੋਠਰਾ ਮੁਗਲਾਂ, ਜਗਤਾਰ ਸਿੰਘ ਤਲਵੰਡੀ ਗੁਰਾਇਆ, ਗੁਲਾਬ ਸਿੰਘ ਲੋਪਾ, ਡਾਕਟਰ ਪਲਵਿੰਦਰ ਸਿੰਘ ਹਕੀਮਪੁਰ, ਪਾਲ ਸਿੰਘ ਰੋਸੇ, ਮਾਸਟਰ ਰਣਜੋਧ ਸਿੰਘ ਮਸਤਕੋਟ, ਸੁਰਿੰਦਰ ਸਿੰਘ ਮੁਰੀਦ ਕੇ, ਪ੍ਰਿਥੀਪਾਲ ਸਿੰਘ, ਕੇਵਲ ਸਿੰਘ ਸਹਾਰੀ, ਦਵਿੰਦਰ ਸਿੰਘ ਲੱਡਾ ਬਾਂਗੋਵਾਣੀ, ਹਰਬੰਤ ਸਿੰਘ ਦੁੱਲਾ ਨੰਗਲ, ਸਰਬਜੀਤ ਸਿੰਘ ਸੱਭਾ ਭੰਗਵਾਂ, ਸੁੱਚਾ ਸਿੰਘ ਭੰਡਾਲ, ਕੁਲਦੀਪ ਸਿੰਘ ਮਸਤਕੋਟ, ਬਲਜੀਤ ਸਿੰਘ ਅਰਲੀਭੰਨ, ਜਗਜੀਤ ਸਿੰਘ ਨਿਜਰ, ਰੂਪ ਸਿੰਘ ਸ਼ਾਹ ਦੂਲਾ ਨੰਗਲ, ਰਣਜੀਤ ਸਿੰਘ ਅਵਾਨ, ਸੁਵਿੰਦਰ ਸਿੰਘ ਘੁੰਮਣ, ਰਣਜੀਤ ਸਿੰਘ ਰਾਣਾ, ਸੁਵਿੰਦਰ ਸਿੰਘ ਸ਼ਾਹਪੁਰ ਸਾਬਕਾ ਸਰਪੰਚ, ਜੋਗਿੰਦਰ ਸਿੰਘ ਸਾਬਕਾ ਸਰਪੰਚ ਸ਼ਾਹਪੁਰ ਅਮਰਗੜ੍ਹ, ਗੁਰਜੰਤ ਸਿੰਘ ਨਾਨੋਹਰਨੀ, ਹਰਭਜਨ ਸਿੰਘ ਕੋਟਲੀ, ਰਜਿੰਦਰ ਸਿੰਘ ਕਾਹਲੋ, ਮਖਵਿੰਦਰ ਸਿੰਘ, ਗੁਰਮੇਜ ਸਿੰਘ ਪੱਡਾ ਕਲਾਨੌਰ, ਰਣਜੋਧ ਸਿੰਘ ਕਲਾਨੌਰ, ਭੁਪਿੰਦਰ ਸਿੰਘ ਧਰਮੀ ਫ਼ੌਜੀ, ਨਿਸਾਨ ਸਿੰਘ ਮੁਸਤਫਾਪੁਰ, ਵੱਸਣ ਸਿੰਘ, ਜੋਗਿੰਦਰ ਸਿੰਘ ਸਾਲੇ ਚੱਕ, ਸਤਨਾਮ ਸਿੰਘ ਖਹਿਰਾ ਕੋਟਲੀ, ਦਲਬੀਰ ਸਿੰਘ ਹਕੀਮਪੁਰ, ਮੋਹਨ ਸਿੰਘ ਜੇਈ ਅਵਾਨ, ਪ੍ਰਸ਼ੋਤਮ ਸਿੰਘ ਪੰਨਵਾਂ, ਸਰਬਜੀਤ ਸਿੰਘ ਨਬੀ ਨਗਰ, ਰਘਬੀਰ ਸਿੰਘ ਭਖਾਰੀਵਾਲ, ਦਰਸ਼ਨ ਸਿੰਘ ਆਦਿ ਸਮੇਤ ਹਜ਼ਾਰਾਂ ਵਰਕਰ ਹਾਜ਼ਰ ਸਨ।