- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਕਾਲੀ ਦਲ 'ਵਾਰਿਸ ਪੰਜਾਬ ਦੇ' ਜ਼ਿਲ੍ਹਾ ਯੂਥ ਪ੍ਰਧਾਨਾਂ ਦਾ ਭਰਵਾਂ ਸਵਾਗਤ

ਸ਼ਾਮ ਤਿਵਾੜੀ, ਪੰਜਾਬੀ ਜਾਗਰਣ
ਬਟਾਲਾ : ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਵੱਲੋਂ ਪੰਜਾਬ ਵਿੱਚ ਪਾਰਟੀ ਨੂੰ ਹੋਰ ਮਜ਼ਬੂਤ ਅਤੇ ਕਿਰਿਆਸ਼ੀਲ ਕਰਨ ਲਈ ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਜੋੜਨ ਲਈ, ਪਾਰਟੀ ਦੇ ਯੂਥ ਵਿੰਗ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਪਾਰਟੀ ਦੀ ਪੰਚ ਪ੍ਰਧਾਨੀ ਵੱਲੋਂ ਗੁਰਤੇਜ ਸਿੰਘ ਹੇਅਰ ਨੂੰ ਜ਼ਿਲ੍ਹਾ ਗੁਰਦਾਸਪੁਰ ਦਿਹਾਤੀ ਅਤੇ ਪ੍ਰਭਜੋਤ ਸਿੰਘ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਯੂਥ ਵਿੰਗ ਦੇ ਪ੍ਰਧਾਨ ਲਾਇਆ ਗਿਆ ਹੈ। ਇਹਨਾਂ ਨਿਯੁਕਤੀਆਂ ਦਾ ਜ਼ਿਲ੍ਹਾ ਗੁਰਦਾਸਪੁਰ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੇ ਹਮਾਇਤੀ ਨੌਜਵਾਨਾਂ ਅਤੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਨਾਲ ਸਬੰਧਿਤ ਨੌਜਵਾਨ ਵਰਕਰਾਂ ਨੇ ਭਰਵਾਂ ਸਵਾਗਤ ਕੀਤਾ ਹੈ। ਪਾਰਟੀ ਵੱਲੋਂ ਦੋਵੇਂ ਪੜ੍ਹੇ ਲਿਖੇ ਨੌਜਵਾਨਾਂ ਨੂੰ ਇਹ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਗੁਰਤੇਜ ਸਿੰਘ ਹੇਅਰ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਤੋਂ ਬੀਟੈੱਕ ਮਕੈਨੀਕਲ ਇੰਜੀਨੀਅਰ ਹਨ। ਵਿਦਿਆਰਥੀ ਰਾਜਨੀਤੀ ਵਿੱਚ ਉਨ੍ਹਾਂ ਦਾ ਲੰਮਾ ਚੌੜਾ ਤਜ਼ਰਬਾ ਹੈ। ਉਹ ਅਕਾਲੀ ਵਿਚਾਰਧਾਰਾ ਨਾਲ ਸਬੰਧਿਤ ਪਰਿਵਾਰ ਵਿਚੋਂ ਹਨ। ਜਦਕਿ ਪ੍ਰਭਜੋਤ ਸਿੰਘ ਗੁਰਦਾਸਪੁਰ ਗ੍ਰੈਜੂਏਟ ਅਤੇ ਡਿਪਲੋਮਾ ਇਨ ਸਿਵਲ ਇੰਜੀਨੀਅਰ ਹਨ। ਉਹ ਪਾਰਟੀ ਦੇ ਜ਼ਿਲ੍ਹਾ ਗੁਰਦਾਸਪੁਰ ਦੀ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਰਹਿ ਚੁੱਕੇ ਹਨ। ਉਨ੍ਹਾਂ ਪਾਰਟੀ ਲਈ ਬਹੁਤ ਮਿਹਨਤ ਅਤੇ ਕੰਮ ਕੀਤਾ ਹੈ। ਇਹ ਦੋਵੇਂ ਨੌਜਵਾਨ ਲੰਮੇ ਸਮੇਂ ਤੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਵਿਚਾਰਧਾਰਾ ਦੇ ਸਮਰਥਕ ਹਨ। ਪਿਛਲੇ ਕਰੀਬ ਦੋ ਸਾਲਾਂ ਤੋਂ ਉਹ ਭਾਈ ਅੰਮ੍ਰਿਤਪਾਲ ਸਿੰਘ ਦੇ ਕਾਰਜ ਲਈ ਮਿਹਨਤ ਕਰ ਰਹੇ ਹਨ।
ਜ਼ਿਲ੍ਹਾ ਗੁਰਦਾਸਪੁਰ ਨੂੰ ਵਧੀਆ ਨੌਜਵਾਨ ਲੀਡਰਸ਼ਿਪ ਦੇਣ ਲਈ ਜਥੇਦਾਰ ਤਰਸੇਮ ਸਿੰਘ ਖਾਲਸਾ ਕਾਰਜਕਾਰੀ ਪ੍ਰਧਾਨ, ਪੰਚ ਪ੍ਰਧਾਨੀ ਅਤੇ ਸੁਖਦੇਵ ਸਿੰਘ ਕਾਦੀਆਂ ਪ੍ਰਧਾਨ ਪੰਜਾਬ ਯੂਥ ਵਿੰਗ ਦਾ ਪ੍ਰਿਥੀਪਾਲ ਸਿੰਘ ਬਟਾਲਾ ਕਾਰਜਕਾਰਨੀ ਕਮੇਟੀ ਮੈਂਬਰ ਅਤੇ ਇੰਚਾਰਜ ਹਲਕਾ ਬਟਾਲਾ, ਬੀਬੀ ਅਮਨਦੀਪ ਕੌਰ ਰੰਧਾਵਾ ਮੀਤ ਪ੍ਰਧਾਨ ਮਹਿਲਾ ਵਿੰਗ, ਮਨਜਿੰਦਰ ਸਿੰਘ ਬੱਲ ਪ੍ਰਧਾਨ ਜ਼ਿਲ੍ਹਾ ਗੁਰਦਾਸਪੁਰ ਦਿਹਾਤੀ, ਸਤਿੰਦਰਜੀਤ ਸਿੰਘ ਗਿੱਲ ਪ੍ਰਧਾਨ ਜ਼ਿਲ੍ਹਾ ਗੁਰਦਾਸਪੁਰ, ਬੀਬੀ ਸਰਬਜੀਤ ਕੌਰ ਕਾਰਜਕਰਨੀ ਮੈਂਬਰ ਮਹਿਲਾ ਵਿੰਗ, ਜੁਗਰਾਜ ਸਿੰਘ ਲਾਲੇਨੰਗਲ ਇੰਚਾਰਜ ਹਲਕਾ ਫਤਿਹਗੜ੍ਹ ਚੂੜੀਆਂ, ਗੁਰਦੇਵ ਸਿੰਘ ਸ਼ਾਹੀ, ਦਲਬੀਰ ਸਿੰਘ ਧਾਰੀਵਾਲ, ਮਨਵਿੰਦਰ ਸਿੰਘ ਪ੍ਰਿੰਸ ਦਕੋਹਾ, ਪੁਲਵਿੰਦਰ ਸਿੰਘ ਸ਼ੁਕਰਪੁਰਾ ਗੁਰਦੀਪ ਸਿੰਘ ਕੋਟ ਮਜਲਸ, ਖੁਸ਼ਕਰਨ ਸਿੰਘ ਹੇਅਰ ਸ਼ਮਸ਼ੇਰ ਸਿੰਘ ਘੁੰਮਣ, ਸਤਿੰਦਰਪਾਲ ਸਿੰਘ ਕੰਗ ਗਾਦੜੀਆਂ, ਸਰਦੂਲ ਸਿੰਘ ਮੱਲੀ, ਜੱਜ ਵੋਹਰਾ, ਮਨਜੀਤ ਸਿੰਘ ਪਾਹੜਾ, ਬਲਵਿੰਦਰ ਸਿੰਘ ਗਾਂਧੀ ਨਗਰ, ਜਤਿੰਦਰ ਸਿੰਘ ਭੱਟੀ, ਦਿਲਬਾਗ ਸਿੰਘ ਗੋਬਿੰਦ ਨਗਰ, ਜਸਬੀਰ ਸਿੰਘ ਕਾਹਨੂੰਵਾਨ ਰੋਡ, ਜਥੇ ਸਤਨਾਮ ਸਿੰਘ, ਅਨੂਪ ਸਿੰਘ ਡੱਲਾ, ਜਨਕ ਰਾਜ ਰਿਟਾ. ਇੰਸ. ਨਰਿੰਦਰ ਸਿੰਘ ਹਸਨਪੁਰ, ਬੀਬੀ ਬਲਜੀਤ ਕੌਰ ਖਾਲਸਾ, ਬੀਬੀ ਮਨਪ੍ਰੀਤ ਕੌਰ, ਬੀਬੀ ਪ੍ਰਭਜੋਤ ਕੌਰ, ਬੀਬੀ ਕੰਵਲਪ੍ਰੀਤ ਕੌਰ ਖਤੀਬ, ਬੀਬੀ ਰਾਜਵਿੰਦਰ ਕੌਰ, ਨੌਜਵਾਨ ਆਗੂਆ ਜਥੇ. ਹਰਪ੍ਰੀਤ ਸਿੰਘ ਹੀਰਾ, ਗੁਰਦੀਪਕ ਸਿੰਘ, ਮੁਸ਼ਤਾਕ ਅਲੀ, ਗੁਰਮੀਤ ਸਿੰਘ ਗੱਬਰ, ਕਰਨਪ੍ਰੀਤ ਸਿੰਘ, ਜਸ਼ਨਪ੍ਰੀਤ ਸਿੰਘ, ਜਸ਼ਨਪ੍ਰੀਤ ਸਿੰਘ ਦੁਨੀਆ ਸੰਧੂ, ਕਵਲਪ੍ਰੀਤ ਸਿੰਘ, ਜਗਪ੍ਰੀਤ ਸਿੰਘ, ਅਭਿਸ਼ੇਕ ਕੁਮਾਰ, ਬਲਜੀਤ ਸਿੰਘ ਫੌਜੀ, ਕੁਦਰਤ ਬੀਰ ਸਿੰਘ, ਸੁਰਜੀਤ ਸਿੰਘ, ਮਨਜੀਤ ਕੁਮਾਰ ਡੇਹਰੀਵਾਲ, ਗੁਰਵਿੰਦਰ ਸਿੰਘ ਗੁਰੀ ਬਟਾਲਾ, ਕਰਨ ਸੀਨਾ, ਰੋਹਿਤ ਸਿੰਘ, ਬਿਕਰਮਜੀਤ ਸਿੰਘ ਵਿੱਕੀ ਆਦਿ ਨੇ ਧੰਨਵਾਦ ਕੀਤਾ।