- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵੁੱਡਸਟਾਕ ਸਕੂਲ ਦੀ ਅਦਿਤੀ ਕਿੰਦਰੀਆ ਦਾ ਨੀਟ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਟਾਲਾ: ਬੀਤੇ ਦਿਨੀਂ ਨੀਟ 2026 ਵਿੱਚ ਹੋਈ ਮੈਡੀਕਲ ਦੀ ਪ੍ਰਵੇਸ਼ ਪ੍ਰੀਖਿਆ ਵਿੱਚ ਵੁੱਡਸਟਾਕ ਪਬਲਿਕ ਸਕੂਲ ਦੀ ਹੋਣਹਾਰ ਵਿਦਿਆਰਥਣ ਅਦਿੱਤੀ ਕਿੰਦਰੀਆ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 720 ਵਿੱਚੋਂ 606 ਨੰਬਰ ਲੈ ਕੇ ਆਪਣੇ ਮਾਪਿਆਂ ,ਸਕੂਲ ਅਤੇ ਬਟਾਲਾ ਸ਼ਹਿਰ ਦਾ ਨਾਮ ਰੋਸ਼ਨ ਕੀਤਾ ।ਅਦਿੱਤੀ ਨੇ ਇੰਨੇ ਵਧੀਆ ਨੰਬਰ ਲੈ ਕੇ ਗੁਰੂ ਨਾਨਕ ਮੈਡੀਕਲ ਕਾਲਜ ਅੰਮ੍ਰਿਤਸਰ ਵਿੱਚ ਐੱਮਬੀਬੀਐੱਸ ਦੀ ਸੀਟ ਹਾਸਿਲ ਕੀਤੀ। ਅਦਿੱਤੀ ਦੀ ਇਸ ਸ਼ਾਨਦਾਰ ਪ੍ਰਾਪਤੀ ਤੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਡਾਕਟਰ ਸਤਨਾਮ ਸਿੰਘ ਨਿੱਝਰ, ਚੇਅਰਪਰਸਨ ਡਾਕਟਰ ਸਤਿੰਦਰਜੀਤ ਨਿੱਝਰ, ਵਿੱਦਿਅਕ ਡਾਇਰੈਕਟਰ ਵਸੂਧਾ ਸ਼ਰਮਾ ਨੇ ਅਦਿਤੀ ਅਤੇ ਉਸਦੇ ਮਾਪਿਆਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਤੇ ਵਧਾਈ ਦਿੰਦਿਆਂ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ। ਡਾ. ਸਤਨਾਮ ਸਿੰਘ ਨਿੱਝਰ ਨੇ ਕਿਹਾ ਕਿ ਦਿਲ ਲਗਾ ਕੇ ਮਿਹਨਤ ਕਰਨ ਨਾਲ ਹਰ ਮੰਜ਼ਿਲ ਸਰ ਹੁੰਦੀ ਹੈ। ਉਹਨਾਂ ਕਿਹਾ ਕਿ ਨੌਜਵਾਨ ਵਿਦਿਆਰਥੀਆਂ ਨੂੰ ਆਪਣੇ ਭਵਿੱਖ ਨੂੰ ਮੁੱਖ ਰੱਖ ਕੇ ਪੜ੍ਹਾਈ ਦੇ ਨਾਲ ਨਾਲ ਮੁਕਾਬਲੇ ਦੀਆਂ ਪ੍ਰੀਖਿਆਵਾਂ ’ਚ ਵੀ ਭਾਗ ਲੈਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਅਦਿੱਤੀ ਦੀ ਇਸ ਕਾਮਯਾਬੀ ਲਈ ਉਸ ਸਕੂਲ ਦੇ ਸਮੁੱਚੇ ਸਟਾਫ ਦਾ ਧੰਨਵਾਦ ਕਰਦੇ ਹਨ।