- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਦਾਸਪੁਰ ਪਬਲਿਕ ਸਕੂਲ ਦੇ ‘ਆਰੰਭ’ ਸਮਾਰੋਹ ਨੇ ਛੱਡਿਆ ਅਮਿੱਟ ਪ੍ਰਭਾਵ

ਆਕਾਸ਼, ਪੰਜਾਬੀ ਜਾਗਰਣ
ਗੁਰਦਾਸਪੁਰ : ਸਿੱਖਿਆ, ਸੰਸਕਾਰ ਅਤੇ ਤਕਨੀਕ ਦਾ ਸੰਗਮ ਬਣਿਆ ਗੁਰਦਾਸਪੁਰ ਪਬਲਿਕ ਸਕੂਲ ਦਾ ਸਾਲਾਨਾ ਸਮਾਗਮ ‘ਆਰੰਭ’ ਸਕੂਲ ਕੈਂਪਸ ਵਿੱਚ ਸ਼ੁਰੂ ਹੋਇਆ। ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਆਪ ਹਲਕਾ ਇੰਚਾਰਜ ਗੁਰਦਾਸਪੁਰ ਰਮਨ ਬਹਿਲ ਨੇ ਕੀਤੀ। ਉਨ੍ਹਾਂ ਦੇ ਨਾਲ ਸਕੂਲ ਦੀ ਡਾਇਰੈਕਟਰ ਅਰਚਨਾ ਬਹਿਲ ਨੇ ਸ਼ਿਰਕਤ ਕੀਤੀ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਧਰੁਵ ਬਹਿਲ ਅਤੇਤੀ ਰਾਬੀਆ ਬਹਿਲ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਇਸ ਮੌਕੇ ਗੁਰਦਾਸਪੁਰ ਦੇ ਸਰਕਾਰੀ ਕਾਲਜ ਦੇ ਪ੍ਰਿੰਸੀਪਲ ਅਤੇ ਉੱਘੀ ਸ਼ਖ਼ਸੀਅਤ ਡਾ. ਅਸ਼ਵਨੀ ਭੱਲਾ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਉਨ੍ਹਾਂ ਨੇ ਵਿਦਿਆਰਥੀਆਂ ਦੀ ਸ਼ਾਨਦਾਰ ਪੇਸ਼ਕਾਰੀ, ਅਧਿਆਪਕਾਂ ਦੀ ਮਿਹਨਤ ਅਤੇ ਸਕੂਲ ਵੱਲੋਂ ਸਿੱਖਿਆ ਤੇ ਤਕਨੀਕ ਨੂੰ ਜੋੜਨ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਇਹ ਕੋਈ ਆਮ ਸੱਭਿਆਚਾਰਕ ਪ੍ਰੋਗਰਾਮ ਨਹੀਂ ਸੀ। ਬੱਚਿਆਂ ਨੇ ਮੰਚ ’ਤੇ 5 ਹਜ਼ਾਰ ਸਾਲ ਦਾ ਭਾਰਤ ਜੀਵੰਤ ਕਰ ਦਿੱਤਾ - ਜਿੱਥੇ ਇੱਕ ਪਾਸੇ ਗੁਰੂਕੁਲ ਵਿੱਚ ਰਿਸ਼ੀ ਬੱਚਿਆਂ ਨੂੰ ਵੇਦ ਪੜ੍ਹਾ ਰਹੇ ਸਨ, ਉੱਥੇ ਦੂਜੇ ਪਾਸੇ ਰਾਣੀ ਪਦਮਾਵਤੀ, ਝਾਂਸੀ ਦੀ ਰਾਣੀ, ਸ਼ਹੀਦ ਭਗਤ ਸਿੰਘ ਅਤੇ ਬਾਪੂ ਗਾਂਧੀ ਦੇ ਰੂਪ ਵਿੱਚ ਬੱਚਿਆਂ ਨੇ ਦੇਸ਼ ਲਈ ਕੁਰਬਾਨੀ ਦਾ ਜਜ਼ਬਾ ਪੇਸ਼ ਕੀਤਾ।
ਇਸ ਮੌਕੇ ਇਸਰੋਦੇ ਰਾਕੇਟ, ਵੰਦੇ ਭਾਰਤ ਟ੍ਰੇਨ ਅਤੇ ਏਆਈ ਰੋਬੋਟ ਨਾਲ ਭਵਿੱਖ ਦੇ ਭਾਰਤ ਦੀ ਝਲਕ ਨੇ ਹਰ ਮਾਪੇ ਨੂੰ ਮਾਣ ਨਾਲ ਭਰ ਦਿੱਤਾ। ਸਮਾਗਮ ਵਿੱਚ ਸਕੂਲ ਦੀਆਂ ਵੱਡੀਆਂ ਪ੍ਰਾਪਤੀਆਂ ਅਤੇ ਖੇਡਾਂ ’ਚ ਸਕੂਲ ਦੇ ਵਿਦਿਆਰਥੀਆਂ ਵੱਲੋਂ ਮਾਰੀਆਂ ਮੱਲਾਂ ਬਾਰੇ ਵੀ ਦੱਸਿਆ ਗਿਆ। ਸਕੂਲ ਵੱਲੋਂ 2 ਨਵੰਬਰ ਤੋਂ 5 ਨਵੰਬਰ ਤੱਕ ਪਹਿਲਾ ਇੰਟਰ-ਸਕੂਲ ਕ੍ਰਿਕਟ ਟੂਰਨਾਮੈਂਟ ਸਫਲਤਾਪੂਰਵਕ ਕਰਵਾਇਆ ਗਿਆ ਜਿਸ ਵਿੱਚ ਜ਼ਿਲ੍ਹੇ ਭਰ ਦੀਆਂ ਟੀਮਾਂ ਨੇ ਹਿੱਸਾ ਲਿਆ। ਸਕੂਲ ਦੀ ਡਾਇਰੈਕਟਰ ਅਰਚਨਾ ਬਹਿਲ ਨੇ ਕਿਹਾ ਕਿ ਗੁਰਦਾਸਪੁਰ ਪਬਲਿਕ ਸਕੂਲ ਦਾ ਮੰਤਵ ਸਿਰਫ਼ ਨੰਬਰ ਲੈਣਾ ਨਹੀਂ, ਚੰਗੇ ਨਾਗਰਿਕ ਬਣਾਉਣਾ ਹੈ। ਅਸੀਂ ਬੱਚਿਆਂ ਨੂੰ ਕਿਤਾਬੀ ਗਿਆਨ ਦੇ ਨਾਲ ਏਆਈ, ਰੋਬੋਟਿਕਸ, ਖੇਡਾਂ ਅਤੇ ਸੰਸਕਾਰ ਵੀ ਦਿੰਦੇ ਹਾਂ। ਮੁੱਖ ਮਹਿਮਾਨ ਰਮਨ ਬਹਿਲ ਨੇ ਕਿਹਾ ਕਿ ਗੁਰਦਾਸਪੁਰ ਪਬਲਿਕ ਸਕੂਲ ਇਸ ਪੂਰੇ ਖੇਤਰ ਵਿੱਚ ਚਾਨਣ ਦਾ ਮੁਨਾਰਾ ਹੈ। ਇਸ ਮੌਕੇ ਕਲਾਸ ਦਸਵੀਂ ਦੇ ਟਾਪਰ ਸੰਯਮ ਮਹਾਜਨ ਨੂੰ ‘ਚਾਂਦਨੀ ਮੈਰੀਟੋਰੀਅਸ ਐਵਾਰਡ 2025-26’ ਅਤੇ ਕਲਾਸ ਬਾਰ੍ਹਵੀਂ ਦੇ ਟਾਪਰ ਪਿਊਸ਼ ਵਰਮਾ ਨੂੰ ‘ਸ੍ਰੀ ਖੁਸ਼ਹਾਲ ਬਹਿਲ ਮੈਰੀਟੋਰੀਅਸ ਐਵਾਰਡ 2025-26’ ਦੇ ਕੇ ਸਨਮਾਨਿਤ ਕੀਤਾ ਗਿਆ।