- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਧਿਆਪਕ ਕਦੇ ਸੇਵਾ-ਮੁਕਤ ਨਹੀਂ ਹੁੰਦਾ, ਕਿਉਂਕਿ ਉਸਦਾ ਗਿਆਨ, ਸੰਸਕਾਰ ਅਤੇ ਵਿਦਿਆਰਥੀ ਉਮਰ ਭਰ ਉਸਦੇ ਨਾਲ ਚੱਲਦੇ ਹਨ : ਪ੍ਰਿੰਸੀਪਲ ਜੀਵਨ ਸ਼ਰਮਾ

ਸ਼ਾਮ ਤਿਵਾੜੀ, ਪੰਜਾਬੀ ਜਾਗਰਣ
ਸਥਾਨਕ ਡਾ. ਦੌਲਤ ਰਾਮ ਭੱਲਾ, ਡੀਏਵੀ ਸੈਨਟੇਨਰੀ ਪਬਲਿਕ ਸਕੂਲ, ਬਟਾਲਾ ਵਿਖੇ ਸਕੂਲ ਦੀ ਮਿਹਨਤੀ, ਸਮਰਪਿਤ ਅਤੇ ਸੇਵਾ-ਭਾਵੀ ਅਧਿਆਪਕਾ ਮੀਨਾਕਸ਼ੀ ਦੇਵੀ ਦੇ 21 ਸਾਲਾਂ ਦੇ ਮਾਣਮੱਤੇ ਸੇਵਾ-ਕਾਲ ਦੇ ਸਬੰਧ ਵਿੱਚ ਭਾਵਪੂਰਨ ਸੇਵਾ-ਮੁਕਤੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਉਹਨਾਂ ਦੇ ਪਰਿਵਾਰਕ ਮੈਂਬਰਾਂ, ਬੇਟੀਆਂ, ਬੇਟੇ, ਸਹੇਲੀ ਅਤੇ ਪਰਿਵਾਰ ਦੇ ਬੱਚਿਆਂ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋ ਕੇ ਸਮਾਰੋਹ ਦੀ ਸ਼ਾਨ ਵਧਾਈ। ਇਸ ਮੌਕੇ ਨਵਨੀਤ ਕੌਰ ਨੇ ਮੀਨਾਕਸ਼ੀ ਦੇਵੀ ਦੇ 21 ਸਾਲਾਂ ਦੇ ਸਫਰ ਨੂੰ ਯਾਦ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਸਿਰਫ਼ ਇੱਕ ਅਧਿਆਪਕਾ ਦੀ ਭੂਮਿਕਾ ਹੀ ਨਹੀਂ ਨਿਭਾਈ, ਸਗੋਂ ਇੱਕ ਮਾਂ, ਮਾਰਗ-ਦਰਸ਼ਕ ਅਤੇ ਸਹਿਯੋਗੀ ਵਜੋਂ ਵੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਇਆ। ਪ੍ਰਵੀਨ ਪ੍ਰਭਾ ਨੇ ਉਹਨਾਂ ਨਾਲ ਬਿਤਾਏ ਵਧੀਆਂ ਪਲਾਂ ਨੂੰ ਯਾਦ ਕਰਦਿਆਂ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਪ੍ਰਿੰਸੀਪਲ ਜੀਵਨ ਸ਼ਰਮਾ ਨੇ ਕਿਹਾ ਕਿ ਅਧਿਆਪਕ ਕਦੇ ਬੁੱਢਾ ਨਹੀਂ ਹੁੰਦਾ ਅਤੇ ਨਾ ਹੀ ਅਸਲ ਵਿੱਚ ਕਦੇ ਸੇਵਾ-ਮੁਕਤ ਹੁੰਦਾ ਹੈ। ਅਧਿਆਪਕ ਉਦੋਂ ਤੱਕ ਸਿੱਖਦਾ ਅਤੇ ਸਿਖਾਉਂਦਾ ਰਹਿੰਦਾ ਹੈ, ਜਦੋਂ ਤੱਕ ਉਸਦੇ ਅੰਦਰ ਗਿਆਨ ਵੰਡਣ ਦੀ ਊਰਜਾ ਰਹਿੰਦੀ ਹੈ। ਸੇਵਾ-ਮੁਕਤੀ ਸਿਰਫ਼ ਨੌਕਰੀ ਦੀਆਂ ਜ਼ਿੰਮੇਵਾਰੀਆਂ ਤੋਂ ਛੁੱਟੀ ਹੈ, ਅਧਿਆਪਕ ਦੇ ਗਿਆਨ ਅਤੇ ਸੰਸਕਾਰਾਂ ਦੀ ਯਾਤਰਾ ਦਾ ਅੰਤ ਨਹੀਂ।”