ਨਸ਼ਾ ਮੁਕਤ ਤੇ ਵਿਕਸਤ ਭਾਰਤ ਸੰਸਥਾ ਦੇ ਸਹਿਯੋਗ ਨਾਲ ਖੇਡ ਟੂਰਨਾਮੈਂਟ ਕਰਵਾਇਆ ਨਸ਼ਾ ਮੁਕਤ ਅਤੇ ਵਿਕਸਤ ਭਾਰਤ ਸੰਸਥਾ ਦੇ ਸਹਿਯੋਗ ਨਾਲ ਖੇਡ ਟੂਰਨਾਮੈਂਟ ਕਰਵਾਇਆ
Publish Date: Fri, 20 Nov 2026 05:09 PM (IST)
Updated Date: Fri, 20 Nov 2026 05:10 PM (IST)
ਸੁਖਦੇਵ ਸਿੰਘ ਖੁਸ਼ੀਪੁਰ, ਪੰਜਾਬੀ ਜਾਗਰਣ ਦੋਰਾਂਗਲਾ : ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਯੂਥ ਕਲੱਬ ਵੱਲੋਂ ਨਸ਼ਾਮੁਕਤ ਅਤੇ ਵਿਕਸਤ ਭਾਰਤ ਸੰਸਥਾ ਦੇ ਸਹਿਯੋਗ ਨਾਲ ਖੇਡ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿੱਚ ਖੋ-ਖੋ, ਵਾਲੀਬਾਲ, ਰੱਸਾਕਸ਼ੀ, ਹਾਈ ਜੰਪ, ਲੌਂਗ ਜੰਪ ਅਤੇ ਗੋਲਾ ਸੁੱਟਣ ਦੇ ਮੁਕਾਬਲੇ ਕਰਵਾਏ ਗਏ। ਮੁੱਖ ਮਹਿਮਾਨ ਡਾ. ਅਸ਼ੋਕ ਕੁਮਾਰ ਸ਼ਰਮਾ ਦੀਨਾਨਗਰ ਪਹੁੰਚੇ, ਜਿਨ੍ਹਾਂ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ ਅਤੇ ਖੇਡਾਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਲਈ ਖਿਡਾਰੀਆਂ ਨੂੰ ਪ੍ਰੇਰਿਤ ਕੀਤਾ। ਵਾਲੀਬਾਲ ਦੇ ਮੁਕਾਬਲੇ ਵਿੱਚ ਪਿੰਡ ਗਾਹਲੜੀ ਯੂਥ ਕਲੱਬ ਦੀ ਟੀਮ ਨੇ ਪਹਿਲਾ, ਦੀਨਾਨਗਰ ਯੂਥ ਕਲੱਬ ਨੇ ਦੂਜਾ ਅਤੇ ਡੁਗਰੀ ਯੂਥ ਕਲੱਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਕੁੜੀਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਹਲੜੀ ਨੇ ਪਹਿਲਾ ਅਤੇ ਬਾਬਾ ਸ਼੍ਰੀ ਚੰਦ ਖਾਲਸਾ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਖੋ-ਖੋ ਮੁਕਾਬਲਿਆਂ ਵਿੱਚ ਗੁਰਦਾਸਪੁਰ ਸਪੋਰਟਸ ਕਲੱਬ ਨੇ ਪਹਿਲਾ ਅਤੇ ਗਿਆਨ ਅੰਜਨੁ ਪਬਲਿਕ ਸਕੂਲ ਨੇ ਮੁੰਡਿਆਂ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ ਖੋ-ਖੋ ਕੁੜੀਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਹਲੜੀ ਨੇ ਪਹਿਲਾ ਅਤੇ ਬਾਬਾ ਸ਼੍ਰੀ ਚੰਦ ਖਾਲਸਾ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਗੋਲਾ ਸੁੱਟਣ ਦੇ ਮੁਕਾਬਲੇ ਵਿੱਚ ਹਰਮਨਦੀਪ ਸਿੰਘ ਨੇ ਪਹਿਲਾ, ਗੁਰਸ਼ਰਨਜੀਤ ਨੇ ਦੂਜਾ ਅਤੇ ਈਸ਼ਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੌਂਗ ਜੰਪ ਵਿੱਚ ਅੰਡਰ-17 ਸਾਲ ਦੀ ਵਰਗ ਵਿੱਚ ਜਸ਼ਨਪ੍ਰੀਤ ਨੇ ਪਹਿਲਾ, ਮੁਬਾਰਕ ਨੇ ਦੂਜਾ ਅਤੇ ਹਰਨੂਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਜਦਕਿ ਅੰਡਰ-15 ਸਾਲ ਵਰਗ ਵਿੱਚ ਅਰਮਾਨ ਨੇ ਪਹਿਲਾ, ਅਮਰਵੀਰ ਨੇ ਦੂਜਾ ਅਤੇ ਅੰਮ੍ਰਿਤਪਾਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਰੱਸਾਕਸ਼ੀ ਮੁਕਾਬਲੇ ਵਿੱਚ ਬਾਬਾ ਸ਼੍ਰੀ ਚੰਦ ਖਾਲਸਾ ਸਕੂਲ ਨੇ ਪਹਿਲਾ ਅਤੇ ਗਿਆਨ ਅੰਜਨੁ ਪਬਲਿਕ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸਾਰੇ ਪਹੁੰਚੇ ਖਿਡਾਰੀਆਂ ਨੂੰ ਕਲੱਬ ਪ੍ਰਬੰਧਕ ਭਾਈ ਗੁਰਨਾਮ ਸਿੰਘ ਅਤੇ ਸਹਿਯੋਗੀਆਂ ਵੱਲੋਂ ਮੈਡਲ ਦਿੱਤੇ ਗਏ, ਜਦਕਿ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਬੰਧਕਾਂ ਨੇ ਦੱਸਿਆ ਕਿ ਭਵਿੱਖ ਵਿੱਚ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਨਗਦ ਰਾਸ਼ੀ ਵੀ ਖਿਡਾਰੀਆਂ ਨੂੰ ਦਿੱਤੀ ਜਾਵੇਗੀ। ਇਸ ਖੇਡ ਟੂਰਨਾਮੈਂਟ ਵਿੱਚ ਡਾਕਟਰ ਸੋਨੂੰ ਸ਼ਰਮਾ ਜੀ, ਗੁਰਦੇਵ ਸਿੰਘ, ਕਰਨਜੀਤ ਸਿੰਘ ਸੰਨੀ, ਬਾਬਾ ਸ਼੍ਰੀ ਚੰਦ ਫਾਈਨਾਂਸ ਅਤੇ ਬਲਵਿੰਦਰ ਸਿੰਘ ਦਾ ਸਹਿਯੋਗ ਰਿਹਾ।