- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਜ਼ੁਰਗ ਮੱਖਣ ਮਸੀਹ ਦੇ ਪੁੱਤਰ ਸਤਨਾਮ ਮਸੀਹ ਅਤੇ ਨੂੰ ਗੁਰਪ੍ਰੀਤ ਪਾਸੀ ਭਿਖਾਰੀਵਾਲ ਨੇ ਦੱਸਿਆ ਕਿ ਉਹਨਾਂ ਦਾ ਪਿਤਾ ਮੱਖਣ ਮਸੀਹ ਦੁਪਹਿਰ ਵੇਲੇ ਆਪਣੇ ਘਰ ਤੋਂ ਬਾਹਰ ਪਿੰਡ ਵਿੱਚ ਰੁੱਖਾਂ ਦੀ ਛਾਵੇਂ ਬੈਠਣ ਉਪਰੰਤ ਜਦੋਂ ਘਰ ਵਾਪਸ ਪਰਤ ਰਿਹਾ ਸੀ ਤਾਂ ਪਿੰਡ ਵਿੱਚ ਆਏ ਹਲਕਾਏ ਅਵਾਰਾ ਕੁੱਤੇ ਨੇ ਮੱਖਣ ਮਸੀਹ ਨੂੰ ਢਾਹ ਲਿਆ ਅਤੇ ਉਸ ਨੂੰ ਬੁਰੀ ਤਰ੍ਹਾਂ ਨੋਚਣਾ ਸ਼ੁਰੂ ਕਰ ਦਿੱਤਾ।

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ: ਪਿੰਡ ਭਿਖਾਰੀਵਾਲ ਵਿਖੇ ਸ਼ਨਿਚਰਵਾਰ ਨੂੰ ਇੱਕ ਅਵਾਰਾ ਹਲਕਾਏ ਕੁੱਤੇ ਵੱਲੋਂ ਇੱਕ ਮਹਿਲਾ ਸਮੇਤ 6 ਜਣਿਆਂ ਨੂੰ ਦੰਦ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਭਿਖਾਰੀਵਾਲ ਵਿਖੇ ਹਲਕਾਏ ਕੁੱਤੇ ਵੱਲੋਂ ਨੋਚ ਨੋਚ ਕੇ ਖਾਧੇ ਬਜ਼ੁਰਗ ਮੱਖਣ ਮਸੀਹ ਅਤੇ ਕੁਲਵੀਨ ਨੂੰ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਜਿੱਥੇ ਬਜ਼ੁਰਗ ਮੱਖਣ ਮਸੀਹ ਦੀ ਹਾਲਤ ਨੂੰ ਵੇਖਦਿਆਂ ਹੋਇਆਂ ਉਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਰੈਫਰ ਕਰ ਦਿੱਤਾ ਗਿਆ।
ਇਸ ਮੌਕੇ ਬਜ਼ੁਰਗ ਮੱਖਣ ਮਸੀਹ ਦੇ ਪੁੱਤਰ ਸਤਨਾਮ ਮਸੀਹ ਅਤੇ ਨੂੰ ਗੁਰਪ੍ਰੀਤ ਪਾਸੀ ਭਿਖਾਰੀਵਾਲ ਨੇ ਦੱਸਿਆ ਕਿ ਉਹਨਾਂ ਦਾ ਪਿਤਾ ਮੱਖਣ ਮਸੀਹ ਦੁਪਹਿਰ ਵੇਲੇ ਆਪਣੇ ਘਰ ਤੋਂ ਬਾਹਰ ਪਿੰਡ ਵਿੱਚ ਰੁੱਖਾਂ ਦੀ ਛਾਵੇਂ ਬੈਠਣ ਉਪਰੰਤ ਜਦੋਂ ਘਰ ਵਾਪਸ ਪਰਤ ਰਿਹਾ ਸੀ ਤਾਂ ਪਿੰਡ ਵਿੱਚ ਆਏ ਹਲਕਾਏ ਅਵਾਰਾ ਕੁੱਤੇ ਨੇ ਮੱਖਣ ਮਸੀਹ ਨੂੰ ਢਾਹ ਲਿਆ ਅਤੇ ਉਸ ਨੂੰ ਬੁਰੀ ਤਰ੍ਹਾਂ ਨੋਚਣਾ ਸ਼ੁਰੂ ਕਰ ਦਿੱਤਾ। ਪਿੰਡ ਦੇ ਲੋਕਾਂ ਨੇ ਜੱਦੋ ਜਹਿਦ ਕਰਕੇ ਮੱਖਣ ਮਸੀਹ ਨੂੰ ਖੂੰਖਾਰ ਹਲਕਾਏ ਕੁੱਤੇ ਤੋਂ ਬਚਾਇਆ।
ਉਹਨਾਂ ਦੱਸਿਆ ਕਿ ਜ਼ਖ਼ਮੀ ਹਾਲਤ ਵਿੱਚ ਉਹ ਕਮਿਊਨਟੀ ਸਿਹਤ ਕੇਂਦਰ ਕਲਾਨੌਰ ਵਿਖੇ ਮੱਖਣ ਮਸੀਹ ਨੂੰ ਲੈ ਕੇ ਆਏ ਹਨ ਜਿੱਥੇ ਡਿਊਟੀ 'ਤੇ ਤੈਨਾਤ ਡਾਕਟਰ ਅਕਸ਼ਤ ਮਹਾਜਨ ਵੱਲੋਂ ਮੁੱਢਲੀ ਸਹਾਇਤਾ ਅਤੇ ਇਲਾਜ ਕਰਨ ਉਪਰੰਤ ਗੁਰਦਾਸਪੁਰ ਵਿਖੇ ਰੈਫਰ ਕਰ ਦਿੱਤਾ।
ਇਸ ਮੌਕੇ ਹਲਕਾਏ ਕੁੱਤੇ ਦੇ ਕੱਟਣ ਉਪਰੰਤ ਹਸਪਤਾਲ ਪਹੁੰਚੀ ਕਲਵੀਨ ਦਾ ਵੀ ਇਲਾਜ ਕੀਤਾ ਗਿਆ। ਡਾਕਟਰ ਅਕਸ਼ਤ ਮਹਾਜਨ ਨੇ ਦੱਸਿਆ ਕਿ ਸ਼ਨਿਚਰਵਾਰ ਨੂੰ ਮੱਖਣ ਮਸੀਹ ਨੂੰ ਕੁੱਤਿਆਂ ਵੱਲੋਂ ਨੋਚਣ ਤੋਂ ਇਲਾਵਾ ਪੰਜ ਹੋਰ ਲੋਕਾਂ ਨੂੰ ਕੁੱਤਿਆਂ ਵੱਲੋਂ ਵੱਢਿਆ ਗਿਆ। ਉਹਨਾਂ ਦੱਸਿਆ ਕਿ ਕੁੱਤੇ ਦੇ ਕੱਟਣ ਉਪਰੰਤ ਮਰੀਜ਼ਾਂ ਨੂੰ ਐਂਟੀ ਰੈਬੀਜ਼ ਵੈਕਸੀਨ ਲਗਾ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿੱਚ ਰੈਬੀਜ਼ ਦੀ ਰੋਕਥਾਮ ਲਈ ਲੜੀਵਾਰ ਚਾਰ ਟੀਕੇ ਮੁਫਤ ਲਗਾਏ ਜਾਂਦੇ ਹਨ।