- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੇਂਟ ਕਬੀਰ ਪਬਲਿਕ ਸਕੂਲ ਵਿੱਚ ਰੋਜ਼ਾ ਅਧਿਆਪਕ ਸੈਮੀਨਾਰ ਲਗਾਇਆ

ਲਖਬੀਰ ਖੁੰਡਾ, ਪੰਜਾਬੀ ਜਾਗਰਣ
ਧਾਰੀਵਾਲ: ਸੇਂਟ ਕਬੀਰ ਪਬਲਿਕ ਸਕੂਲ ਵਿੱਚ ਅਧਿਆਪਕ ਸਮਰੱਥਾ ਨਿਰਮਾਣ ਨਾਲ ਸਬੰਧੰਤ ਦੋ ਰੋਜ਼ਾ ਅਧਿਆਪਕ ਸੈਮੀਨਾਰ ਲਗਾਇਆ ਗਿਆ। ਸੈਮੀਨਾਰ ਦੇ ਪਹਿਲੇ ਦਿਨ ਸੀਬੀਐੱਸਈ ਬੋਰਡ ਵੱਲੋਂ ਦੋ ਪ੍ਰਮੁੱਖ ਸਲਾਹਕਾਰ ਪ੍ਰਿੰਸੀਪਲ ਕਿਰਨ ਕੇਸਰ ਅਤੇ ਪ੍ਰਿੰਸੀਪਲ ਪ੍ਰੀਤੀ ਸੈਣੀ ਕਪੂਰ ਦੁਆਰਾ ਅਧਿਆਪਕਾਂ ਦੇ ਸਮਰੱਥਾ ਨਿਰਮਾਣ ਪ੍ਰੋਗਰਾਮ ਅਧੀਨ ਐਕਟਿਵ ਲਰਨਿੰਗ ਰਾਹੀਂ ਨਰਸਰੀ ਤੋਂ ਦੂਸਰੀ ਜਮਾਤ ਦੇ ਵਿਦਿਆਰਥੀਆਂ ਦੀਆਂ ਆਮ ਤੋਂ ਲੈ ਕੇ ਗੰਭੀਰ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ ਗਈ। ਸੈਮੀਨਾਰ ਦੇ ਦੂਜੇ ਦਿਨ ਪ੍ਰਿੰਸੀਪਲ ਜੋਤੀ ਬੱਗਾ (ਐੱਮਜੀਐੱਮ ਪਬਲਿਕ ਸਕੂਲ ਜਲੰਧਰ) ਅਤੇ ਪ੍ਰਿੰਸੀਪਲ ਅਮਿਤ ਕੁਮਾਰ (ਕੈਂਬਰੇਜ ਇੰਟਰਨੈਸ਼ਨਲ ਸਕੂਲ ਜਲੰਧਰ) ਦੁਆਰਾ ਨੈਸ਼ਨਲ ਕਰੀਕੁਲਮ ਫਰੇਮ ਵਰਕ ਦੇ ਅਧੀਨ ਅਧਿਆਪਕਾਂ ਦੀਆਂ ਵੱਖ-ਵੱਖ ਵਿਸ਼ਿਆਂ ਜਿਵੇਂ ਪੜ੍ਹਾਈ ਦੇ ਨਾਲ-ਨਾਲ ਕਿੱਤਾ ਮੁਖੀ ਸਿੱਖਿਆ, ਪੜ੍ਹਾਈ ਤੋਂ ਲਗਾਤਾਰ ਦੂਰ ਹੋਣ ਸਬੰਧੀ ਕਾਰਨਾਂ ਨੂੰ ਜਾਨਣਾ , ਵਿਦਿਆਰਥੀਆਂ ਦੀਆਂ ਸਰੀਰਕ ਕਮਜ਼ੋਰੀਆਂ ਅਤੇ ਅਧਿਆਪਨ ਦੀਆਂ ਮਨੋਰੰਜਕ ਵਿਧੀਆਂ ਬਾਰੇ ਗਿਆਨ ਪ੍ਰਦਾਨ ਕੀਤਾ ਗਿਆ। ਜਿਸ ਵਿੱਚ ਅਧਿਆਪਕ ਲੈਕਚਰ ਦੇਣ ਦੀ ਬਜਾਏ ਬੱਚਿਆਂ ਨੂੰ ਸਵਾਲ ਪੁੱਛਣ, ਗਰੁੱਪ ਵਿੱਚ ਵਿਚਾਰ ਕਰਨ, ਗਤੀਵਿਧੀ ਕਰਨ ਅਤੇ ਚਾਰਟ ਬਣਾਉਣ ਲਈ ਪ੍ਰੇਰਿਤ ਕਰਦਾ ਹੈ। ਇਸ ਸਫ਼ਲ ਸੈਮੀਨਾਰ ਦੇ ਅੰਤਿਮ ਪੜਾਅ ਤੇ ਪ੍ਰਿੰਸੀਪਲ, ਮੈਨੇਜਮੈਂਟ ਮੈਂਬਰਾਂ ਨਵਦੀਪ ਕੌਰ ਅਤੇ ਕੁਲਦੀਪ ਕੌਰ ਦੁਆਰਾ ਆਏ ਹੋਏ ਰਿਸੋਰਸ ਅਧਿਕਾਰੀਆਂ ਦਾ ਤਹਿ- ਦਿਲੋਂ ਧੰਨਵਾਦ ਕੀਤਾ ਤੇ ਅੱਗੇ ਤੋਂ ਵੀ ਇਸੇ ਤਰੀਕੇ ਦੇ ਸੈਮੀਨਾਰ ਲਗਾ ਕੇ ਅਧਿਆਪਕ- ਵਿਦਿਆਰਥੀ ਦੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨ ਦਾ ਪ੍ਰਣ ਵੀ ਕੀਤਾ ਗਿਆ। ਇਸ ਮੌਕੇ ਕੋਆਰਡੀਨੇਡਰ ਅਮਨਦੀਪ ਕੌਰ, ਟੇਨ ਸਿੰਘ, ਵਿਸ਼ਾਲ ਸਿੰਘ ਤੇ ਸਮੂਹ ਸਕੂਲੀ ਸਟਾਫ਼ ਮੈਂਬਰ ਹਾਜ਼ਰ ਸਨ।