ਸਰਹੱਦ ਪਾਰੋਂ ਆਇਆ ਅਜ਼ਾਦੀ ਦਾ ਸੁਨੇਹਾ, ਕਲਾਨੌਰ ਦੇ ਸਰਹੱਦੀ ਪਿੰਡ 'ਚ ਮਿਲਿਆ ਪਾਕਿਸਤਾਨੀ ਝੰਡਾ ਤੇ 'ਦਿਲ ਦਿਲ ਪਾਕਿਸਤਾਨ' ਲਿਖੇ ਗੁਬਾਰੇ
ਦੇਸ਼ ਭਰ ਵਿੱਚ ਮਨਾਏ ਜਾ ਰਹੇ 80ਵੇਂ ਆਜ਼ਾਦੀ ਦਿਹਾੜੇ ਦੇ ਸੰਬੰਧ ਵਿੱਚ ਜਿੱਥੇ ਆਜ਼ਾਦੀ ਦੇ ਜਸ਼ਨ ਮਨਾਏ ਜਾ ਰਹੇ ਹਨ ਉਥੇ ਪਾਕਿਸਤਾਨ ਵੱਲੋਂ ਵੀ ਅਜ਼ਾਦੀ ਦਿਹਾੜੇ ਮੌਕੇ ਗੁਬਾਰਿਆਂ ਨਾਲ ਬੰਨ ਕੇ ਉਡਾਇਆ ਗਿਆ। ਭਾਰਤ ਪਾਕਿਸਤਾਨ ਦੀ ਸਰਹੱਦ ਨੂੰ ਪਾਰ ਕਰਦਾ ਹੋਇਆ ਸਰਹੱਦੀ ਪਿੰਡ ਰਸੂਲਪੁਰ ਦੇ ਖੇਤਾਂ ਵਿੱਚ ਲੱਗੇ ਸਫ਼ੈਦੇ ਦੇ ਦਰਖਤ 'ਤੇ ਲਟਕਿਆ ਮਿਲਿਆ।
Publish Date: Sat, 15 Aug 2026 10:56 AM (IST)
Updated Date: Sat, 15 Aug 2026 10:57 AM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ - ਦੇਸ਼ ਭਰ ਵਿੱਚ ਮਨਾਏ ਜਾ ਰਹੇ 80ਵੇਂ ਆਜ਼ਾਦੀ ਦਿਹਾੜੇ ਦੇ ਸੰਬੰਧ ਵਿੱਚ ਜਿੱਥੇ ਆਜ਼ਾਦੀ ਦੇ ਜਸ਼ਨ ਮਨਾਏ ਜਾ ਰਹੇ ਹਨ ਉਥੇ ਪਾਕਿਸਤਾਨ ਵੱਲੋਂ ਵੀ ਅਜ਼ਾਦੀ ਦਿਹਾੜੇ ਮੌਕੇ ਗੁਬਾਰਿਆਂ ਨਾਲ ਬੰਨ ਕੇ ਉਡਾਇਆ ਗਿਆ। ਭਾਰਤ ਪਾਕਿਸਤਾਨ ਦੀ ਸਰਹੱਦ ਨੂੰ ਪਾਰ ਕਰਦਾ ਹੋਇਆ ਸਰਹੱਦੀ ਪਿੰਡ ਰਸੂਲਪੁਰ ਦੇ ਖੇਤਾਂ ਵਿੱਚ ਲੱਗੇ ਸਫ਼ੈਦੇ ਦੇ ਦਰਖਤ 'ਤੇ ਲਟਕਿਆ ਮਿਲਿਆ।
ਇਸ ਮੌਕੇ ਰਮਨੀਕ ਸਿੰਘ, ਬਲਬੀਰ ਸਿੰਘ, ਆਕਾਸ਼ਦੀਪ ਸਿੰਘ, ਸੁਖਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਕਿ ਸਵੇਰੇ ਉਹਨਾਂ ਨੇ ਪਿੰਡ ਦੇ ਬਾਹਰ ਵਾਰ ਨਹਿਰੀ ਵਿਭਾਗ ਦੀ ਮਾਈਨਰ 'ਤੇ ਲੱਗੇ ਸਫ਼ੈਦੇ ਦੇ ਦਰਖਤਾਂ ਵਿੱਚ ਦਰਜਨਾਂ ਹਰੇ ਅਤੇ ਚਿੱਟੇ ਰੰਗ ਦੇ ਗੁਬਾਰਿਆਂ ਨਾਲ ਬੰਨਿਆ ਪਾਕਿਸਤਾਨੀ ਝੰਡੇ ਲਟਕਿਆ ਹੋਇਆ ਵੇਖਿਆ। ਇਨਾਂ ਗੁਬਾਰਿਆਂ ਅਤੇ ਚਾਰ ਤੋਂ ਪੰਜ ਫੁੱਟ ਦੇ ਕਰੀਬ ਪਾਕਿਸਤਾਨੀ ਝੰਡੇ ਸਬੰਧੀ ਪੁਲਿਸ ਥਾਣਾ ਕਲਾਨੌਰ ਨੂੰ ਸੂਚਨਾ ਮਿਲਣ 'ਤੇ ਪੁਲਿਸ ਕਰਮਚਾਰੀ ਮੌਕੇ 'ਤੇ ਪਹੁੰਚਣ ਤੋਂ ਇਲਾਵਾ ਮਾਰਕੀਟ ਕਮੇਟੀ ਦੇ ਕਰਮਚਾਰੀ ਅਤੇ ਪਿੰਡ ਦੇ ਸਰਪੰਚ ਵੀ ਮੌਕੇ 'ਤੇ ਪਹੁੰਚੇ। ਪੁਲਿਸ ਨੇ ਸਫੈਦੇ ਦੇ ਦਰਖਤ 'ਤੇ ਲਟਕੇ ਪਾਕਿਸਤਾਨੀ ਝੰਡੇ ਅਤੇ ਗੁਬਾਰਿਆਂ ਨੂੰ ਲਾ ਕੇ ਆਪਣੇ ਕਬਜ਼ੇ ਵਿੱਚ ਲਿਆ। ਪਾਕਿਸਤਾਨੀ ਗੁਬਾਰਿਆਂ 'ਤੇ 'ਦਿਲ ਦਿਲ ਪਾਕਿਸਤਾਨ' ਲਿਖਿਆ ਹੋਇਆ ਸੀ।