- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਰਪ੍ਰੀਤ ਮਾਨ ਰਾਣੂ ਦੀ ਨਿੱਘੀ ਯਾਦ ਵਿੱਚ 30 ਸਤੰਬਰ ਨੂੰ ਲੱਗੇਗਾ ਮੈਗਾ ਖੂਨਦਾਨ ਕੈਂਪ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ
ਗੁਰਦਾਸਪੁਰ: ਬਲੱਡ ਡੋਨਰਜ਼ ਸੁਸਾਇਟੀ ਗੁਰਦਾਸਪੁਰ ਅਤੇ ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਕਲਾਨੌਰ ਵੱਲੋਂ ਹਰਪ੍ਰੀਤ ਮਾਨ ਰਾਣੂ ਦੀ ਨਿੱਘੀ ਯਾਦ ਵਿੱਚ 30 ਸਤੰਬਰ ਨੂੰ ਮੈਗਾ ਖੂਨਦਾਨ ਕੈਂਪ ਲਗਾਇਆ ਜਾਵੇਗਾ। ਬਲੱਡ ਡੋਨਰਜ਼ ਸੁਸਾਇਟੀ ਗੁਰਦਾਸਪੁਰ ਦੇ ਨੁਮਾਇੰਦਿਆਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਪਿਛਲੇ ਦਿਨੀਂ 23 ਮਈ 2026 ਨੂੰ ਬਲੱਡ ਡੋਨਰਜ਼ ਸੁਸਾਇਟੀ ਦੇ ਯੂਥ ਪ੍ਰਧਾਨ ਹਰਪ੍ਰੀਤ ਸਿੰਘ ਮਾਨ ਰਾਣੂ ਅਚਾਨਕ ਸਭ ਨੂੰ ਸਦੀਵੀਂ ਵਿਛੋੜਾ ਦੇ ਗਏ ਸਨ। ਹਰਪ੍ਰੀਤ ਸਿੰਘ ਮਾਨ ਦੀ ਨਿੱਘੀ ਯਾਦ ਵਿੱਚ ਬਲੱਡ ਡੋਨਰਜ਼ ਸੁਸਾਇਟੀ ਗੁਰਦਾਸਪੁਰ ਅਤੇ ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਕਲਾਨੌਰ ਵੱਲੋਂ 30 ਸਤੰਬਰ ਨੂੰ ਖੱਤਰੀ ਹਾਲ ਗੁਰਦਾਸਪੁਰ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਉਣ ਦਾ ਫੈਸਲਾ ਕੀਤਾ ਹੈ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਆਦਰਸ਼ ਕੁਮਾਰ, ਮੀਤ ਪ੍ਰਧਾਨ ਮਧੂਸੂਦਨ ਸ਼ਰਮਾ, ਸ਼ਹਿਰੀ ਪ੍ਰਧਾਨ ਅਭੇ ਮਹਾਜਨ, ਯੂਥ ਕੋਆਰਡੀਨੇਟਰ ਕੇ ਪੀ ਸਿੰਘ, ਸਰਪ੍ਰਸਤ ਰਜੇਸ਼ ਬੱਬੀ, ਕੋਰ ਕਮੇਟੀ ਮੈਂਬਰ ਰਿੱਕੀ ਮਹੰਤ, ਸਲਾਹਕਾਰ ਅਵਤਾਰ ਸਿੰਘ, ਜਨਰਲ ਸਕੱਤਰ ਪ੍ਰਵੀਨ ਕੁਮਾਰ, ਸਰਪੰਚ ਪਲਵਿੰਦਰ ਸਿੰਘ ਮਾਹਲ, ਸਰਪੰਚ ਸੁਖਵਿੰਦਰ ਮੱਲੀ, ਗੁਰਸ਼ਰਨਜੀਤ ਸਿੰਘ, ਕਾਹਲੋਂ ਸਾਬ, ਦੀਪਕ ਅੱਤਰੀ, ਅਤੇ ਬਾਰ ਐਸੋਸੀਏਸ਼ਨ ਦੇ ਉਪ ਪ੍ਰਧਾਨ ਮੁਨੀਸ਼ ਅੱਤਰੀ, ਨਵੀਨ ਕੁਮਾਰ, ਸਹਾਇਕ ਖਜ਼ਾਨਚੀ ਭੁਪਿੰਦਰ ਸਿੰਘ ਮੋਨੂੰ ਵਨ ਡੇਅ ਅਤੇ ਰੋਹਿਤ ਮਹਾਜਨ ਹਾਜ਼ਰ ਸਨ।