ਭਾਜਪਾ ਨੇ ਤਾਰਾਗੜ੍ਹ ਸਰਕਲ ’ਚ ਕੀਤੀ ਮੀਟਿੰਗ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਉਦੇਸ਼ ਨਾਲ ਭਾਜਪਾ ਵੱਲੋਂ ਤਾਰਾਗੜ੍ਹ ਸਰਕਲ ਵਿੱਚ ਕੀਤੀ ਗਈ ਮੀਟਿੰਗ
Publish Date: Thu, 17 Sep 2026 03:56 PM (IST)
Updated Date: Thu, 17 Sep 2026 03:59 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ ਤਾਰਾਗੜ੍ਹ : ਪੰਜਾਬ ਵਿੱਚ ਵਗ ਰਹੇ ਨਸ਼ਿਆਂ ਦਾ ਛੇਵੇਂ ਦਰਿਆ ਨੂੰ ਠੱਲ੍ਹ ਪਾਉਣ ਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਉਦੇਸ਼ ਨਾਲ ਭਾਜਪਾ ਦੇ ਸਰਕਲ ਪ੍ਰਧਾਨ ਠਾਕੁਰ ਸੰਜੀਵ ਸਿੰਘ ਜੱਗੀ ਦੀ ਪ੍ਰਧਾਨਗੀ ਹੇਠ ਪਿੰਡ ਬਕਨੌਰ ਵਿਖੇ ਭਾਜਪਾ ਵਰਕਰਾਂ ਵੱਲੋਂ ਇੱਕ ਵਿਸ਼ੇਸ਼ ਬੈਠਕ ਕੀਤੀ ਗਈ। ਇਸ ਬੈਠਕ ਵਿੱਚ ਤਾਰਾਗੜ੍ਹ ਸਰਕਲ ਦੇ ਸਰਕਲ ਪ੍ਰਧਾਨ ਠਾਕੁਰ ਸੰਜੀਵ ਸਿੰਘ ਜੱਗੀ ਨੇ ਭਾਜਪਾ ਦੇ ਵਰਕਰਾਂ ਨਾਲ ਨਸ਼ਿਆਂ ਵਰਗੀ ਭੈੜੀ ਕੁਰੀਤੀ ਨੂੰ ਕਿਸ ਢੰਗ ਨਾਲ ਖਤਮ ਕਰਨਾ ਹੈ, ਬਾਰੇ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰੇਕ ਦੇਸ਼ ਦਾ ਤਾਕਤਵਰ ਹੋਣਾ ਉਥੋਂ ਦੇ ਨੌਜਵਾਨ ਵਰਗ ’ਤੇ ਨਿਰਭਰ ਕਰਦਾ ਹੈ। ਇਸ ਲਈ ਨੌਜਵਾਨ ਵਰਗ ਨੂੰ ਪੜ੍ਹਾਈ ਤੇ ਖੇਡਾਂ ਪ੍ਰਤੀ ਪ੍ਰੇਰਿਤ ਕਰਨਾ ਤੇ ਨਸ਼ੇ ਵਰਗੀਆਂ ਭੈੜੀਆਂ ਕੁਰੀਤੀਆਂ ਤੋਂ ਦੂਰ ਰੱਖਣਾ ਸਾਡਾ ਕਰਤਵ ਬਣਦਾ ਹੈl ਉਨ੍ਹਾਂ ਸਰਕਲ ਤਾਰਾਗੜ੍ਹ ਦੇ ਹਰੇਕ ਭਾਜਪਾ ਵਰਕਰ ਨੂੰ ਨਸੀਹਤ ਕੀਤੀ ਕਿ ਉਹ ਆਪਣੇ ਪਿੰਡ ਦੇ ਹਰੇਕ ਨੌਜਵਾਨ ਨੂੰ ਪੜ੍ਹਾਈ ਤੇ ਖੇਡਾਂ ਵੱਲ ਪ੍ਰੇਰਿਤ ਕਰਨ ਤਾਂ ਜੋ ਉਹ ਦੇਸ਼ ਦੀ ਤਰੱਕੀ ਲਈ ਅਹਿਮ ਯੋਗਦਾਨ ਦੇ ਸਕਣ। ਇਸ ਮੌਕੇ ਰਾਕੇਸ਼ ਕੁਮਾਰ ਮਾਜਰਾ, ਸੁਰਿੰਦਰ ਬਕਨੌਰ ਸਾਬਕਾ ਸਰਪੰਚ ਅਮਰਜੀਤ ਸਿੰਘ, ਅਸ਼ੋਕ ਕੁਮਾਰ, ਕਰਮ ਚੰਦ ਸੈਣੀ, ਗੋਬਿੰਦ ਸੈਣੀ, ਮਾਸਟਰ ਅਸ਼ਵਨੀ ਕੁਮਾਰ, ਗੁਰਬਚਨ ਲਾਲ, ਸੋਹਨ ਸੈਣੀ, ਸੋਨੂ ਫੌਜੀ, ਕੁਲਦੀਪ ਸਿੰਘ ਸੈਣੀ, ਅਸ਼ਵਨੀ ਕੁਮਾਰ, ਹੈਰੀ ਸਲਾਰੀਆ, ਸੱਜਣ ਸਿੰਘ ਹਾਜ਼ਰ ਸਨ।